Monday, December 13, 2021

ਅਫਸਪਾ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ- ਇਰੋਮ ਸ਼ਰਮੀਲਾ

ਨਾਗਾਲੈਂਡ ਵਿੱਚ ਮਾਰੇ ਗਏ ਨਿਰਦੋਸ਼ਾਂ ਦੀ ਮੌਤ ਨਾਲ ਤਾਂ ਅੱਖਾਂ ਖੁੱਲ੍ਹਣ 

ਕੋਲਕਾਤਾ: 13 ਦਸੰਬਰ 2021: (ਜਨਤਾ ਸਕਰੀਨ ਬਿਊਰੋ):: 

ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ (ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ-ਅਫਸਪਾ) ਦਾ ਵਿਰੋਧ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਨਾਗਾਲੈਂਡ ਵਿੱਚ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਮਗਰੋਂ ਇਹ  ਫਿਰ ਸੁਰਖੀਆਂ ਵਿੱਚ ਹੈ। ਜ਼ਿਕਰ ਯੋਗ ਹੈ ਕਿ ਇਸ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ 16 ਸਾਲਾਂ ਤੱਕ ਭੁੱਖ ਹੜਤਾਲ ਕਰਨ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਵੀ ਇਸ ਪਾਸੇ ਫਿਰ ਸਰਗਰਮ ਹੋਈ ਹੈ। 

ਉਸ ਨੇ ਕਿਹਾ ਕਿ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਨਾਗਰਿਕਾਂ ਦੀ ਮੌਤ ਵਾਲੀ ਘਟਨਾ ਅੱਖਾਂ  ਖੋਲ੍ਹਣ ਵਾਲੀ ਸਾਬਤ ਹੋਣੀ ਚਾਹੀਦੀ ਹੈ ਕਿ ਉੱਤਰ-ਪੂਰਬ 'ਚੋਂ ਵਿਵਾਦਤ ਸੁਰੱਖਿਆ ਕਾਨੂੰਨ ਨੂੰ ਹਟਾਉਣ ਦਾ ਸਮਾਂ ਆ ਚੁੱਕਿਆ ਹੈ। ਉਸ ਨੇ ਕਿਹਾ ਕਿ ਅਫਸਪਾ ਨਾ ਸਿਰਫ ਦਮਨਕਾਰੀ ਕਾਨੂੰਨ ਹੈ, ਬਲਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਵਿਆਪਕ ਉਲੰਘਣ ਕਰਨ ਵਰਗਾ ਹੈ। ਅਫਸਪਾ ਸੁਰੱਖਿਆ ਬਲਾਂ ਨੂੰ ਬਿਨਾਂ ਕਿਸੇ ਵਾਰੰਟ ਤੋਂ ਕਿਤੇ ਵੀ ਕਾਰਵਾਈ ਕਰਨ ਅਤੇ ਕਿਸੇ ਨੂੰ ਵੀ ਗਿ੍ਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸਦੀ ਦੁਰਵਰਤੋਂ ਦੇ ਬਹੁਤ ਸਾਰੇ ਮਾਮਲੇ ਮੀਡੀਆ ਰਹਿਣ ਵੀ ਸਾਹਮਣੇ ਆ ਚੁੱਕੇ ਹਨ। 

No comments:

Post a Comment