Friday, January 9, 2026

ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦਾ ਲਿਬਰੇਸ਼ਨ ਨੇ ਲਿਆ ਗੰਭੀਰ ਨੋਟਿਸ

Harbhagwan  Bhikhi on Friday 9th January 2026 at 17:14 Regarding Suicide or Murder of Diljot Kaur Sharma

ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ-ਲਿਬਰੇਸ਼ਨ


ਮਾਨਸਾ
: 9 ਜਨਵਰੀ 2026: (*ਹਰਭਗਵਾਨ ਭੀਖੀ//ਜਨਤਾ ਸਕਰੀਨ ਡੈਸਕ)::

ਖੱਬੀਆਂ ਧਿਰਾਂ ਵਿੱਚ ਵਿਵਾਦਤ ਮਾਮਲਿਆਂ ਦੀ ਗਿਣਤੀ ਵਿੱਚ ਹੁਣ ਇੱਕ ਹੋਰ ਵਾਸ਼ ਹੋਇਆ ਹੈ। ਹੁਣ ਇੱਕ ਨੌਜਵਾਨ ਵਕੀਲ ਦਿਲਜੋਤ ਕੌਰ ਦੀ ਭੇਦਭਰੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਧਿਰ ਇਸ ਨੂੰ ਖ਼ੁਦਕੁਸ਼ੀ ਦਸ ਰਹੀ ਹੈ ਅਤੇ ਇੱਕ ਧਿਰ ਇਸ ਨੂੰ ਕਤਲ ਦੱਸ ਰਹੀ ਹੈ। ਦਿਲਜੋਤ ਕੌਰ ਦੀ ਇਸ ਮੌਤ ਦਾ ਸੱਚ ਲੱਭਣ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਦੀ ਟੀਮ ਪੂਰੀ ਸਰਗਰਮੀ ਨਾਲ ਲੱਗੀ ਹੋਇਆ ਹੈ। ਸ਼ਾਇਦ ਸਭ ਤੋਂ ਪਹਿਲਾਂ ਲਿਬਰੇਸ਼ਨ ਨੇ ਹੀ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ ਹੈ। ਇਸ ਸਬੰਧੀ ਪਾਰਟੀ ਦੇ ਸੂਬਾਈ ਆਗੂ ਹਰਭਗਵਾਨ ਭੀਖੀ ਨੇ ਇੱਕ ਮੁਢਲੀ ਰਿਪੋਰਟ ਵੀ ਮੀਡੀਆ ਮਕਸਦ ਲਈ ਭੇਜੀ ਹੈ। 

ਹਰ ਭਗਵਾਨ ਭੀਖੀ ਦੱਸਦੇ ਹਨ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਦੀ ਸੀ ਪੀਆਈ ਐਮ ਐਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਮੌਤ ਲਈ ਜੁੰਮੇਵਾਰ ਕਥਿਤ ਦੋਸੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ

 ਅੱਜ ਪਿੰਡ ਰੱਲਾ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੋਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਕਿਹਾ ਪੀੜਤ ਪਰਿਵਾਰ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸਿਵਜੀ ਰਾਮ ਨੇ ਦੱਸਿਆ ਦਿਲਜੋਤ ਪੜ੍ਹਣ ਤੇ ਖੇਡਾਂ ਚ ਕਾਫੀ ਤੇਜ਼ ਸੀ ਇਸ ਲਈ ਕਈ ਐਵਾਰਡ ਵੀ ਮਿਲੇ. ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਉਹ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਸਰਗਰਮ ਕਾਰਕੁੰਨ ਬਣ ਗਈ ਤੇ ਲਾਅ ਕਰਨ ਉਪਰੰਤ ਉਹਕੁਲਵਕਤੀ  ਬਣ ਲੁਧਿਆਣੇ ਲਲਕਾਰ ਵਾਲਿਆਂ ਦੇ ਦਰਤਰ ਰਹਿਣ ਲੱਗੀ ਦਿਨ ਰਾਤ ਜਥੇਬੰਦੀ ਦੀਆਂ ਸਰਗਰਮੀਆਂ ਦੌਰਾਨ ਪਾਰਟੀ ਸਾਹਿਤ ਦਾ ਪ੍ਰਚਾਰ ਕਰਨਾ ਤੇ  ਮਜ਼ਦੂਰਾਂ ਦੇ ਕੇਸ ਲੜ੍ਹਣ ਦਾ ਕੰਮ ਕਰਨ ਲੱਗੀ। ਕਾਮਰੇਡ ਵਿਜੈ ਭੀਖੀ, ਜਗਦੇਵ ਭੁਪਾਲ, ਵਿਦਿਆਰਥੀ ਆਗੂ ਰਵਿੰਦਰ ਕੌਰ ਅਤੇ ਕਈ ਹੋਰ ਵੀ ਇਸ ਪਾਸੇ ਸਰਗਰਮ ਹਨ। 

ਲਿਬਰੇਸ਼ਨ ਆਗੂਆਂ ਨੇ ਕਿਹਾ ਪਰਿਵਾਰ  ਨੇ ਦੱਸਿਆ ਕਿ  ਜਥੇਬੰਦੀ ਦੇ ਕੁਝ ਆਗੂ ਦਿਲਜੋਤ ਨੂੰ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਨੂੰ ਸਾਮ ਨੂੰ ਇੱਕ ਕਾਰਕੁੰਨ ਲੜਕੀ ਦਾ  ਫੋਨ ਆਇਆ ਕਿ  ਦਿਲਜੋਤ ਬੇਹੋਸ਼ ਹੋ ਗਈ ਹੈ  ਜਦ ਪਰਿਵਾਰ ਪਹੁੰਚਿਆ ਤਾਂ ਪਰਿਵਾਰ ਨੂੰ ਦਿਲਜੋਤ ਦੀ ਭੇਤਭਰੀ ਹਾਲਤ ਚ ਲਾਸ਼ ਮਿਲੀ ਜਦ ਅਸੀਂ ਪੁਲਿਸ ਨੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਵੱਲੋਂ ਟਾਲਮਟੋਲ ਦਾ ਰਵੱਇਆ ਸੀ ਤੇ ਐਫ ਆਈ ਆਰ ਦਰਜ ਕਰਨ ਨੂੰ ਵੀ ਤਿਆਰ ਨਹੀਂ ਸੀ। 

ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਜਦੋਂ ਉਨਾਂ ਦੇ ਖੁਦਕੁਸ਼ੀ ਨੋਟ ਨੂੰ ਵੇਖਿਆ ਗਿਆ ਤਾਂ ਉਹ ਬਿਲਕੁਲ ਸ਼ੱਕੀ ਹੈ  ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਤੇ ਦਿਲਜੋਤ ਦੀ ਮੌਤ ਲਈ ਜੁੰਮੇਵਾਰ ਕਥਿਤ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। 

ਇਹਨਾਂ ਆਗੂਆਂ ਨੇ ਕਿਹਾ ਕਿ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਲੁਧਿਆਣੇ ਵਿਖੇ ਸਾਂਝੀ ਮੀਟਿੰਗ ਵੀ ਬੁਲਾਈ ਗਈ ਹੈ ਜੋ ਪ੍ਰਸਾਸ਼ਨ ਨੂੰ ਮਿਲੇਗੀ ਤੇ ਐਕਸ਼ਨ ਕਮੇਟੀ ਦਾ ਗਠਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮਾਮਲੇ ਨੂੰ ਜਨਤਕ ਸੰਥੰ ਕਿਸੇ ਵੀ ਤਰ੍ਹਾਂ ਠੰਡੇ ਬਸਤੇ ਵਿੱਚ ਨਹੀਂ ਜਾਣ ਦੇਣਗੇ। ਇਸ ਮਾਮਲੇ ਸੰਬੰਧੀ ਪਾਰਟੀ ਵੱਲੋਂ ਜਾਂਚ ਪੜਤਾਲ ਵੀ ਬਾਰੀਕੀ ਨਾਲ ਕੀਤੀਏ ਜਾ ਰਹੀ ਹੈ ਜਿਸਦੀ ਰਿਪੋਰਟ ਵੀ ਜਲਦੀ ਜਾਰੀ ਕੀਤੀ ਜਾਏਗੀ। 

*ਹਰਭਗਵਾਨ ਭੀਖੀ ਸੀਪੀਆਈ ਐਮ ਐਲ ਦੇ ਸੂਬਾਈ ਆਗੂ ਹਨ 


Tuesday, December 2, 2025

ਸਾਥੀ ਡੀ ਪੀ ਮੌੜ ਨੂੰ ਸਦਮਾ -ਮਾਤਾ ਜੀ ਦਾ ਦੇਹਾਂਤ

ਹੀਰੋ ਹਾਰਟ ਹਸਪਤਾਲ ਵਿਖੇ ਹੋਇਆ ਦੇਹਾਂਤ

ਲੁਧਿਆਣਾ: 2 ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::
ਜ਼ਿੰਦਗੀ ਦੀ ਸਭ ਤੋਂ ਵੱਡੀ ਹਕੀਕਤ ਮੌਤ ਹੀ ਗਿਣੀ ਜਾਂਦੀ ਹੈ। ਕੁਝ ਹੋਰ ਹੋਵੇ ਜਾਂ ਨਾ ਹੋਵੇ।.ਕੋਈ ਹੋਰ ਆਵੇ ਜਾਂ ਨਾ ਆਵੇ--ਪਰ ਮੌਤ ਨੇ ਜ਼ਰੂਰ ਆਉਣਾ ਹੀ ਹੁੰਦਾ ਹੈ। ਇੱਕ ਅਜਿਹੀ ਅਟੱਲ ਹਕੀਕਤ ਜੀ ਸੱਚ ਮੁੱਛ ਹੋ ਕੇ ਰਹੇਗੀ। ਕਈ ਵਾਰ ਕਿਸਮਤਾਂ ਦੀ ਗੱਲ ਵੀ ਚੰਗੀ ਲੱਗਦੀ ਹੈ ਅਤੇ ਕਈ ਵਾਰ ਇਤਫ਼ਾਕ ਦੀ ਵੀ। ਸਾਡਾ ਰਾਬਤਾ ਇਸ ਪਰਿਵਾਰ ਨਾਲ ਖੱਬੇਪੱਖੀ ਵਿਚਾਰਧਾਰਾ ਵਾਲੇ ਸਿਲਸਿਲੇ ਅਤੇ ਇਹਨਾਂ ਵਿਚਾਰਾਂ ਦੀ ਸਾਂਝ ਕਰਕੇ ਸੀ। 

ਇਸ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਕਾਮਰੇਡ ਡੀ ਪੀ ਮੌੜ ਅਕਸਰ ਹੀ ਲੋਕ ਪੱਖੀ ਧਰਨਿਆਂ, ਮੁਜ਼ਾਹਰਿਆਂ ਸਮੇਂ ਮੂਹਰਲੀ ਕਤਾਰ ਵਿਚ ਨਜ਼ਰ ਆਉਂਦੇ। ਡੀ ਪੀ ਮੌੜ ਵਰਗੇ ਅਜਿਹੇ ਸਪੁੱਤਰ ਜਿਹੜੇ ਨਿਜੀ ਸੁੱਖਾਂ ਦੁੱਖਾਂ ਤੋਂ ਉੱਪਰ ਉੱਠ ਕੇ ਸਿਰਫ ਲੋਕ ਭਲਾਈ ਲਈ  ਸਮਰਪਿਤ ਰਹਿੰਦੇ ਹੋਣ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ  ਕਿੰਨੀ ਮਹਾਨ ਹੋਵੇਗੀ। ਇਹ ਹਿੰਮਤ ਅਤੇ ਪ੍ਰੇਰਨਾ ਕੋਈ ਮਹਾਨ ਮਾਂ ਹੀ ਦੇ ਸਕਦੀ ਹੈ। ਇਸ ਮਹਾਨ ਮਾਤਾ ਨੂੰ ਦੇਖਣ ਅਤੇ ਮਿਲਣ ਦੀ ਇੱਛਾ ਲੰਮੇ ਅਰਸੇ ਤੋਂ ਸੀ। ਪਰ ਕੋਈ ਨ ਕੋਈ ਵਿਘਨ ਪੈਂਦਾ ਰਿਹਾ।

ਕੁਝ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਠੀਕ ਹੋ ਕੇ ਡੀ ਐਮ ਸੀ ਹਸਪਤਾਲ ਤੋਂ ਘਰ ਜਾਣ ਦੀ ਛੁੱਟੀ ਮਿਲੀ ਤਾਂ ਅਸੀਂ ਕੁਝ ਮਿੱਤਰਾਂ ਨੇ ਮੌੜ ਸਾਹਿਬਨੂੰ ਫੋਨ ਕੀਤਾ ਕਿ ਅਸੀਂ ਕੱਲ੍ਹ ਮਾਤਾ ਜੀ ਦੇ ਦਰਸ਼ਨਾਂ ਲਈ ਤੁਹਾਡੇ ਘਰ ਆਵਾਂਗੇ। ਮੌੜ ਸਾਹਿਬ ਨੇ ਕਿਹਾ ਕਿ ਜਾਂ ਤਾਂ ਅੱਜ ਹੀ ਆ ਜਾਓ--ਜਾਂ ਫਿਰ ਦੋ ਤਿੰਨ ਦਿਨ ਰੁਕ ਕੇ ਆਓ ਕਿਓਂਕਿ ਕੱਲ੍ਹ ਤਾਂ ਕੋਈ ਰੋਸ ਧਰਨਾ ਅਤੇ ਮੁਜ਼ਾਹਰਾ ਵੀ ਹੈ ਇਸ ਲਈ ਉਥੇ ਵੀ ਜਾਣਾ ਹੈ ਅਤੇ ਯੂਨੀਵਰਸਿਟੀ ਵੀ ਕੋਈ ਖਾਸ ਪ੍ਰੋਗਰਾਮ ਹੈ। ਮਾਤਾ ਜੀ ਦੇ ਦਰਸ਼ਨਾਂ ਲਈ ਉਹ ਕੱਲ੍ਹ ਕਦੇ ਨਾ ਆਇਆ। 

ਜਦੋਂ ਦੋ ਕੁ ਦਿਨ ਬਾਅਦ ਅਸੀਂ ਮੌੜ ਸਾਹਿਬ ਦੇ ਘਰ ਜਾਣ ਲੱਗੇ ਤਾਂ ਉਦੋਂ ਤੱਕ ਮਾਤਾ ਜੀ ਨੂੰ ਫੇਰ ਹਸਪਤਾਲ ਲਿਜਾਇਆ ਗਿਆ ਸੀ ਕਿਓਂਕਿ ਤਬੀਅਤ ਫੇਰ ਵਿਗੜ ਗਈ ਸੀ। ਮੈਂ ਅਤੇ ਬੇਟੀ ਕਾਰਤਿਕਾ ਅਸੀਂ ਹਸਪਤਾਲ ਪਹੁੰਚੇ ਤਾਂ ਵੀ ਜਾਣ ਦਾ ਕੋਈ ਫਾਇਦਾ ਨਾ ਹੋਇਆ। ਉਸ ਵੇਲੇ ਮਾਤਾ ਜੀ ਆਈ ਸੀ ਯੂ  ਵਿੱਚ ਸਨ। ਡਾਕਟਰ ਇਸ ਗੱਲ ਦੇ ਹੱਕ ਵਿੱਚ ਨਹੀਂ ਸਨ ਕਿ ਅਸੀਂ ਮਾਤਾ ਜੀ ਨੂੰ ਅਤੇ ਇਲਾਜ ਵਾਲੇ ਸਿਸਟਮ ਨੂੰ ਡਿਸਟਰਬ ਕਰੀਏ। ਡਾਕਟਰਾਂ ਦੀ ਗੱਲ ਮੰਨਣੀ ਅਸੂਲੀ ਪੱਖੋਂ ਵੀ ਠੀਕ ਹੁੰਦੀ ਹੈ।  ਇਸ ਲਈ ਉਸ ਦਿਨ ਵੀ ਅਸੀਂ ਲੋਕ ਮਾਤਾ ਜੀ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ। 

ਇਥੇ ਇਹ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਇਹਨਾਂ ਦਰਸ਼ਨਾਂ ਵਿੱਚ ਸਿਰਫ ਰਸਮੀ ਸੋਚ ਜਾਂ ਆਸਥਾ ਨਹੀਂ ਹੁੰਦੀ। ਅਸਲ ਵਿੱਚ ਇਹਨਾਂ ਦਰਸ਼ਨਾਂ ਮੌਕੇ ਜਿਹੜੀ ਮਨੋਅਵਸਥਾ ਬਣਦੀ ਹੈ ਜਿਹੜੀ ਉਸ ਅੰਦਰਲੀ ਚਮਕ ਦੀ ਝਲਕ ਦੇਂਦੀ ਹੈ ਜਿਹੜੀ ਉਹਨਾਂ ਵਿਸ਼ੇਸ਼ ਸ਼ਖਸੀਅਤਾਂ ਦੇ ਚਿਹਰਿਆਂ ਤੇ ਦੇਖੀ ਜਾ ਸਕਦੀ ਹੈ ਪਰ ਫਿਰ ਵੀ ਇਹ ਸਭਨਾਂ ਦੀ ਕਿਸਮਤ ਅਤੇ ਨਸੀਬ ਵਿੱਚ ਨਹੀਂ ਹੁੰਦੀ। ਇਸ ਚਮਕ ਦੇ ਨਾਲ ਕੁਝ ਖਾਸ ਬੱਚਿਆਂ ਅਤੇ ਸਨੇਹੀਆਂ ਲਈ ਕੁਝ ਇੱਛਾਵਾਂ ਵੀ ਵਿਸ਼ੇਸ਼ ਅਸ਼ੀਰਵਾਦ ਦੇ ਰੂਪ ਵਿੱਚ ਹੁੰਦੀਆਂ ਹਨ। 
ਸ਼੍ਰੀਮਤੀ ਮਾਇਆ ਦੇਵੀ ਨੇ ਵੀ ਸਭ ਸੁਖ ਰਾਮ ਹੁੰਦਿਆਂ ਵੀ ਉਹਨਾਂ ਸੰਘਰਸ਼ਾਂ ਨੂੰ ਨੇੜੇ ਹੋ ਕੇ ਦੇਖਿਆ ਸੀ ਜਿਹੜੇ ਸੰਘਰਸ਼ ਲੋਕ ਭਲੇ ਲਈ ਸਨ। ਮੌੜ ਸਾਹਿਬ ਅਤੇ ਉਹਨਾਂ ਦੇ ਸਾਥੀਆਂ ਨੇ ਵੀ ਲੋਕ ਭਲੇ ਦੇ ਰਾਹਾਂ  'ਤੇ ਚੱਲਦਿਆਂ ਉਮਰਾਂ ਲਾਈਆਂ ਹਨ। ਕਦੇ ਸਰਕਾਰ ਦੀਆਂ ਸਖਤੀਆਂ ਅਤੇ ਕਦੇ ਫਿਰਕੂ ਤਾਕਤਾਂ ਦੇ ਹੱਲੇ। ਰਸਤੇ ਕਦੇ ਵੀ ਆਸਾਨ ਨਹੀਂ ਸਨ। 

ਸਿਆਸੀ ਜ਼ਿੰਦਗੀ ਬਸਰ ਕਰਦਿਆਂ ਕਾਮਰੇਡਾਂ ਦੇ ਰਾਹ ਜ਼ਿਆਦਾ ਔਖੇ ਹੁੰਦੇ ਹਨ। ਕਮਿਊਨਿਸਟਾਂ ਦੀ ਜ਼ਿੰਦਗੀ ਵਿੱਚ ਕੁਰਬਾਨੀਆਂ ਅਤੇ ਮੁਸ਼ਕਲਾਂ ਆਮ ਤੌਰ 'ਤੇ ਕਿਸੇ ਨ ਕਿਸੇ ਤਰ੍ਹਾਂ ਸਾਹਮਣੇ ਆ ਹੀ ਜਾਂਦੀਆਂ ਹਨ। ਬਿਖੜੇ ਪੈਂਡੇ ਬਾਰ ਬਾਰ ਆਪਣਾ ਅਹਿਸਾਸ ਕਰਵਾਉਂਦੇ ਹਨ। ਲੋਕ ਇਹਨਾਂ ਤੋਂ ਪ੍ਰੇਰਣਾ ਵੀ ਲੈਂਦੇ ਹਨ। ਇਸ ਤਰ੍ਹਾਂ ਹੱਕ ਸੱਚ 'ਤੇ ਲਗਾਤਾਰ ਪਹਿਰਾ ਦੇਣ ਵਾਲਾ ਇਹ ਕਾਫ਼ਿਲਾ ਇੱਕ ਸਦੀ ਤੋਂ ਵੀ ਵਧੇਰੇ ਸਮੇਂ ਤੋਂ ਚੱਲਦਾ ਆ ਰਿਹਾ ਹੈ। 

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ  ਲੁਧਿਆਣਾ ਇਕਾਈ ਦੇ ਸਕੱਤਰ ਸਾਥੀ ਡੀ ਪੀ ਮੌੜ  ਨੇ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਮਾਤਾ ਜੀ ਸ਼੍ਰੀਮਤੀ ਮਾਇਆ ਦੇਵੀ ਜੀ ਨੂੰ ਅੰਤਿਮ ਵਿਦਾ ਆਖੀ ਵੀ ਅਤੇ ਲਈ ਵੀ। ਇਸ ਮੌਕੇ ਮਾਤਾ ਜੀ ਦੀ ਉਮਰ 95 ਸਾਲ ਦੀ ਸੀ। ਅੰਤਿਮ ਦਰਸ਼ਨਾਂ ਮੌਕੇ ਕਾਮਰੇਡ ਡੀ ਪੀ ਮੌੜ ਦੀ ਚਿਹਰੇ ਅਤੇ ਅੱਖਾਂ ਵਿੱਚ ਉਹ ਚਮਕ ਸੀ ਜਿਹੜੀ ਕਿਸੇ ਮਿਸ਼ਨ ਪੱਖੋਂ ਸੁਰਖਰੂ ਹੋਣ ਵੇਲੇ ਹੀ ਹੁੰਦੀ ਹੈ। ਲੱਗਦਾ ਸੀ ਮੌੜ ਸਾਹਿਬ ਮਾਂ ਦੇ ਮਨ ਦੀਆਂ ਅੱਖਾਂ ਵਿੱਚ ਦੇਖਦਿਆਂ ਅਤੇ ਚੜ੍ਹ ਵੰਡਣਾ ਕਰਦਿਆਂ ਦੇਖ ਮਾਂ ਅਸੀਂ ਤੇਰੀ ਸਿੱਖਿਆ ਨੂੰ ਕਦੇ ਭੁਲਾਇਆ ਤਾਂ ਨਹੀਂ। ਅਸੀਂ ਲੋਕਾਂ ਦੀ ਭਲਾਈ ਦੇ ਰਾਹਾਂ 'ਤੇ ਤੁਰਦਿਆਂ ਆਪਣੀ ਪਿੱਠ ਕਦੇ ਪਿਛੇ ਭੁਆਈ ਤਾਂ ਨਹੀਂ। ਅਸੀਂ ਹਮੇਸ਼ਾਂ ਅੱਗੇ ਹੋ ਕੇ ਇਹ ਲੜਾਈ ਲੜੀ। ਇਸ ਦ੍ਰਿੜਤਾ ਪਿੱਛੇ ਵਿਚਾਰਧਾਰਾ ਦਾ ਵੀ ਅਸਰ ਸੀ ਅਤੇ ਮਾਂ ਦੀ ਸਿੱਖਿਆ ਦਾ ਵੀ। ਹੀਰੋ ਦੀ ਐਮ ਸੀ ਹਾਰਟ ਸੈਂਟਰ ਵਾਲੇ ਹਸਪਤਾਲ ਵਿਚ ਮਾਤਾ ਜੀ ਦੇ ਅੰਤਲੇ ਦਿਨਾਂ ਵਿੱਚ ਵੀ ਮੌੜਾ ਸਾਹਿਬ, ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਹਮੇਸ਼ਾਂ ਅਡੋਲਤਾ ਵਾਲੀ ਭਾਵਨਾ ਵਿੱਚ ਰਹੇ। ਸਾਡੀ ਇਸ ਲੋਕ ਪੱਖੀ ਟੀਮ ਦੇ ਸਭ ਤੋਂ ਵੱਧ ਸਰਗਰਮ ਸਾਥੀ ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਐਮ ਐਸ ਭਾਟੀਆਂ ਹਮੇਸ਼ਾਂ ਮੌੜ ਸਾਹਿਬ ਦੇ ਅੰਗਸੰਗ ਵੀ ਸਨ। 
ਇਹ ਗੱਲ ਮਾਤਾ ਜੀ ਨੇ ਵੀ ਮਹਿਸੂਸ ਕੀਤੇ ਹੋਣੀ ਹੈ ਕਿ ਮੇਰੇ ਇਸ ਕਾਮਰੇਡ ਪੁੱਤਰ ਦੇ ਦੋਸਤ ਅਤੇ ਸਾਥੀ ਹਰ ਸੁੱਖ ਦੁੱਖ ਵਿੱਚ ਨਾਲ ਨਿਭੇ ਹਨ।  

60 ਵਰ੍ਹੇ ਪੂਰੇ ਹੋਣ ‘ਤੇ ਬੀਐੱਸਐੱਫ ਨੇ ਡਾਇਮੰਡ ਜੁਬਲੀ ਮਨਾਈ

ਗ੍ਰਹਿ ਮੰਤਰਾਲਾ//Azadi Ka Amrit Mahotsav//Posted On: 02 December 2025 3:00PM by PIB Chandigarh

ਸਥਾਪਨਾ ਦਿਵਸ ਦਾ ਆਯੋਜਨ ਕਰਕੇ ਕੀਤਾ ਵਿਸ਼ੇਸ਼ ਸਮਾਰੋਹ 

ਸ਼੍ਰੀ ਸਤੀਸ਼ ਐੱਸ.ਖੰਡਾਰੇ, ਆਈਪੀਐੱਸ, ਏਡੀਜੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ

*ਸ਼੍ਰੀ ਸਤੀਸ਼ ਐੱਸ. ਖੰਡਾਰੇ ਨੇ ਬੀਐੱਸਐੱਫ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ

*ਭਲਾਈ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ

*ਇਹ ਯੋਜਨਾਵਾਂ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਲਈ ਸ਼ੁਰੂ ਕੀਤੀਆਂ ਗਈਆਂ

*ਭਾਰਤ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਬੀਐੱਸਐੱਫ ਦੇ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਲਈ ਵਿਸ਼ੇਸ਼ ਸੇਵਾਵਾਂ 

ਚੰਡੀਗੜ੍ਹ: 02 ਦਸੰਬਰ 2025:(ਪੀ ਆਈ ਬੀ ਚੰਡੀਗੜ੍ਹ/ /ਜਨਤਾ ਸਕਰੀਨ ਡੈਸਕ)::

ਹੈੱਡਕੁਆਰਟਰ ਦੇ ਸਪੈਸ਼ਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਚੰਡੀਗੜ੍ਹ ਨੇ ਦੋਵੇਂ ਕੈਪਸਾਂ (ਬੀਐੱਸਐੱਫ ਕੈਂਪਸ, ਲਖਨੌਰ, ਮੋਹਾਲੀ ਅਤੇ ਇੰਡਸਟ੍ਰੀਅਲ ਏਰੀਆ, ਫੇਜ-2, ਚੰਡੀਗੜ੍ਹ) ਵਿੱਚ ਸੀਮਾ ਸੁਰੱਖਿਆ ਬਲ ਡਾਇਮੰਡ ਜੁਬਲੀ ਦਾ ਆਯੋਜਨ ਕੀਤਾ ਗਿਆ।

ਇਸ ਤੋਂ ਪਹਿਲਾਂ, 21 ਨਵੰਬਰ 2025 ਨੂੰ, ਫੋਰਸ ਹੈੱਡਕੁਆਰਟਰ ਨੇ 176 ਬਟਾਲੀਅਨ, ਸੀਮਾ ਸੁਰੱਖਿਆ ਬਲ ਕੈਂਪਸ, ਭੁਜ (ਗੁਜਰਾਤ) ਵਿਖੇ ਡਾਇਮੰਡ ਜੁਬਲੀ ਵਰ੍ਹਾ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ, ਜਿਸ ਦੀ ਪ੍ਰਧਾਨਗੀ ਭਾਰਤ ਦੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਨੇ ਬਲ ਦੇ ਜਵਾਨਾਂ ਨੂੰ ਵੀਰਤਾ ਪੁਰਸਕਾਰ, ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਯੋਜਨ ਦੇ ਦੌਰਾਨ ਸਕਾਈ ਡਾਇਵਿੰਗ ਅਤੇ ਡ੍ਰੋਨ ਸ਼ੋਅ  ਆਕਰਸ਼ਣ ਦਾ ਕੇਂਦਰ ਰਹੇ।

ਅੱਜ, ਸ਼੍ਰੀ ਸਤੀਸ਼ ਐੱਸ. ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਪੱਛਮੀ ਕਮਾਨ ਦੇ ਸਾਰੇ ਸਰਹੱਦੀ ਗਾਰਡਸ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।

ਇਸ ਤੋਂ ਬਾਅਦ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਲਖਨੌਰ ਕੈਂਪਸ ਵਿੱਚ ਇੱਕ ਪ੍ਰੈੱਸ ਬ੍ਰੀਫਿੰਗ ਕੀਤੀ। ਰਾਸ਼ਟਰੀ ਅਤੇ ਖੇਤਰੀ ਮੀਡੀਆ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ 01 ਦਸੰਬਰ 1965 ਨੂੰ ‘ਰੱਖਿਆ ਦੀ ਪਹਿਲੀ ਲਾਈਨ’ ਦੇ ਤੌਰ ‘ਤੇ 25 ਬਟਾਲੀਅਨ ਦੇ ਨਾਲ ਹੋਈ ਸੀ, ਜੋ ਹੁਣ ਵਧ ਕੇ 193 ਬਟਾਲੀਅਨ ਹੋ ਗਈ ਹੈ ਅਤੇ ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਨਾਲ ਕੁੱਲ 6386 ਕਿਲੋਮੀਟਰ ਅੰਤਰਰਾਸ਼ਟਰੀ ਬਾਰਡਰ ਦੀ ਸੁਰੱਖਿਆ ਕਰ ਰਹੀ ਹੈ। ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਨ ਭਾਰਤ-ਪਾਕਿ ਬਾਰਡਰ ‘ਤੇ 2289.66 ਕਿਲੋਮੀਟਰ ਦੀ ਸੁਰੱਖਿਆ ਕਰ ਰਿਹਾ ਹੈ।

ਇਹ ਬਲ ਵਿਸ਼ਵ ਦਾ ਸਭ ਨਾਲੋਂ ਵੱਡਾ ਸੀਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲਾ ਬਲ ਹੈ, ਜਿਸ ਵਿੱਚ ਏਅਰ-ਵਿੰਗ, ਵਾਟਰ ਵਿੰਗ ਅਤੇ ਆਰਟਲਰੀ ਰੈਜ਼ੀਮੈਂਟ ਹੈ, ਨਾਲ ਹੀ 2.76 ਲੱਖ ਤੋਂ ਵੱਧ ਬਹਾਦਰ ਪੁਰਸ਼ ਅਤੇ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਜਿੱਥੇ ਤੱਕ ਪੱਛਮੀ ਕਮਾਨ ਦੀ ਗੱਲ ਹੈ, ਇਹ 05 ਫ੍ਰੰਟੀਅਰਸ ਯਾਨੀ ਕਸ਼ਮੀਰ, ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੋਂ ਇਲਾਵਾ 03 ਸਹਾਇਕ ਟ੍ਰੇਨਿੰਗ ਸੈਂਟਰਾਂ ਦੇ ਨਾਲ ਭਾਰਤ-ਪਾਕਿਸਤਾਨ ਬਾਰਡਰ ‘ਤੇ ਪ੍ਰਭਾਵਸ਼ਾਲੀ ਸੀਮਾ ਪ੍ਰਬੰਧਨ ਲਈ ਜਵਾਬਦੇਹ ਹੈ।

ਔਖੇ ਇਲਾਕਿਆਂ ਅਤੇ ਖਰਾਬ ਮੌਸਮ ਦੇ ਬਾਵਜੂਦ, ਸੀਮਾ ਸੁਰੱਖਿਆ ਬਲ ਜਵਾਨ, ਘੁਸਪੈਠ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੋਲਾ –ਬਾਰੂਦ ਦੀ ਤਸਕਰੀ ਜਿਹੇ ਸੀਮਾ-ਪਾਰ ਅਪਰਾਧਾਂ ਨੂੰ ਅਸਰਦਾਰ ਢੰਗ ਨਾਲ ਰੋਕ ਰਿਹਾ ਹੈ। ਦੁਸ਼ਮਣ ਦੇ ਮਾੜੇ ਇਰਾਦਿਆਂ ਨੂੰ ਅਸਫਲ ਕਰਨ ਲਈ ਸੀਮਾ ਸੁਰੱਖਿਆ ਬਲ ਦੇ ਯਤਨਾਂ ‘ਤੇ ਚਾਨਣਾ ਪਾਉਂਦੇ ਹੋਏ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਮੀਡੀਆ ਨੂੰ ਵੱਖ-ਵੱਖ ਆਪ੍ਰੇਸ਼ਨ ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਨਾਲ ਜਾਣੂ ਕਰਵਾਇਆ ਅਤੇ ਕਿਹਾ ਕਿ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ, ਸੀਮਾ ਸੁਰੱਖਿਆ ਬਲ ਨੇ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਸਰਹੱਦਾਂ ਦੀ ਰੱਖਿਆ ਕਰਨ ਲਈ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ।

ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਨ ਨੇ ਵਰ੍ਹੇ ਦੀਆਂ ਖਾਸ ਗੱਲਾਂ ਬਾਰੇ ਦੱਸਿਆ-

·         ਆਪ੍ਰੇਸ਼ਨ ਸਿੰਦੂਰ-

ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਹਮਲੇ ਦਾ ਜਵਾਬ ਦੇਣ, ਬਾਰਡਰ ਪੋਸਟ ਦੀ ਰੱਖਿਆ ਕਰਨ, ਦੁਸ਼ਮਣ ਦੇ ਇਨਫ੍ਰਾਸਟ੍ਰਕਚਰ ਨੂੰ ਖਤਮ ਕਰਨ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੀਮਾ ਸੁਰੱਖਿਆ ਬਲ ਨੇ ਨਿਗਰਾਨੀ ਅਤੇ ਸੰਭਾਵੀ ਹਮਲਿਆਂ ਲਈ ਇਸਤੇਮਾਲ ਹੋਣ ਵਾਲੇ ਪਾਕਿਸਤਾਨੀ ਡ੍ਰੋਨ ਦਾ ਸਰਗਰਮ ਤੌਰ ‘ਤੇ ਮੁਕਾਬਲਾ ਕੀਤਾ, ਡ੍ਰੋਨ ਘੁਸਪੈਠ ਦਾ ਪਤਾ ਲਗਾਉਣ ਅਤੇ ਉਸ ਨੂੰ ਬੇਅਸਰ ਕਰਨ ਲਈ ਐਂਟੀ-ਡ੍ਰੋਨ ਸਿਸਟਮ ਤੈਨਾਤ ਕੀਤੇ। ਸੀਮਾ ਸੁਰੱਖਿਆ ਬਲਕਰਮੀਆਂ ਦੀ ਬਹਾਦਰੀ ਦੀ ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਬਹੁਤ ਤਾਰੀਫ ਕੀਤੀ। ਬਤੌਰ ਸਨਮਾਨ, ਬਹਾਦੁਰ ਬੀਐੱਸਐੱਫ ਕਰਮਚਾਰੀਆਂ ਨੂੰ 2 ਵੀਰ ਚੱਕਰ ਅਤੇ 16 ਬਹਾਦਰੀ ਪੁਰਸਕਾਰ ਨਾਲ ਨਵਾਜਿਆ ਗਿਆ।

·         ਜੰਮੂ ਅਤੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਬੀਐੱਸਐੱਫ ਦੁਆਰਾ ਬਚਾਅ ਮੁਹਿੰਮ-

ਸੀਮਾ ਸੁਰੱਖਿਆ ਬਲ ਨੇ ਹਾਲ ਹੀ ਵਿੱਚ ਜੰਮੂ ਅਤੇ ਪੰਜਾਬ ਵਿੱਚ ਆਈ 2025 ਦੇ ਭਿਆਨਕ ਹੜ੍ਹਾਂ ਦੌਰਾਨ ਵੱਡੇ ਪੈਮਾਣੇ ‘ਤੇ ਬਚਾਅ ਅਤੇ ਰਾਹਤ ਆਪ੍ਰੇਸ਼ਨ ਚਲਾਇਆ, ਨਾਲ ਹੀ ਭਾਰਤ-ਪਾਕਿ ਬਾਰਡਰ ‘ਤੇ ਸਖਤ ਨਿਗਰਾਨੀ ਵੀ ਰੱਖੀ। ਬੀਐੱਸਐੱਫ ਨੇ ਭਾਰਤੀ ਸੈਨਾ, ਹਵਾਈ ਸੈਨਾ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਦੇ ਨਾਲ ਮਿਲ ਕੇ ਸਪੀਡਬੋਟ ਅਤੇ ਹੈਲੀਕੌਪਟਰ ਦਾ ਇਸਤੇਮਾਲ ਕਰਕੇ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ, ਅੰਮ੍ਰਿਤਸਰ ਅਤੇ ਜੰਮੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹਜ਼ਾਰਾਂ ਫਸੇ ਹੋਏ ਪਿੰਡਵਾਸੀਆਂ ਨੂੰ ਕੱਢਿਆ। ਬੀਐੱਸਐੱਫ ਦੇ ਹੈਲੀਕੌਪਟਰਾਂ ਨੇ ਜੰਮੂ ਦੇ ਅਖਨੂਰ ਸੈਕਟਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ 45 ਪਿੰਡਵਾਸੀਆਂ ਨੂੰ ਬਚਾਇਆ। ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਅਤੇ ਮੈਡੀਕਲ ਮਦਦ ਲਈ ਮੁਫਤ ਅਤੇ ਪਸ਼ੂ ਮੈਡੀਕਲ ਕੈਂਪ ਵੀ ਲਗਾਏ ਗਏ।


•    ਬੀਐੱਸਐੱਫ ਐਂਟੀ ਡ੍ਰੋਨ ਸਿਸਟਮ-
 ਸੀਮਾ ਸੁਰੱਖਿਆ ਬਲ, ਭਾਰਤ-ਪਾਕਿਸਤਾਨ ਬਾਰਡਰ ‘ਤੇ ਸਰਹੱਦ-ਪਾਰ ਡ੍ਰੋਨ ਖਤਰਿਆਂ ਦਾ ਮੁਕਾਬਲਾ ਕਰਨ ਲਈ ਰਵਾਇਤੀ ਤਕਨਾਲੋਜੀ ਦੇ ਮਲਟੀ ਲੇਅਰਡ ਤਰੀਕੇ ਦਾ ਇਸਤੇਮਾਲ ਕਰਦਾ ਹੈ। ਸਿਸਟਮ ਵਿੱਚ ਰਡਾਰ, ਇਲੈਕਟ੍ਰੋ-ਔਪਟੀਕਲ, ਇਨਫ੍ਰਾਰੈਡ ਕੈਮਰੇ ਅਤੇ ਰੇਡੀਓ ਫ੍ਰੀਕੁਐਂਸੀ ਵਿਸ਼ਲੇਸ਼ਕ ਸਮੇਤ ਕਈ ਸੈਂਸਰ ਲਗੇ ਹੁੰਦੇ ਹਨ ਤਾਂ ਜੋ ਪਾਕਿ ਡ੍ਰੋਨ ਦਾ ਪਤਾ ਲਗਾ ਕੇ ਟਰੈਕ ਕਰਕੇ ਬੇਅਸਰ ਕੀਤਾ ਜਾ ਸਕੇ। ਸਾਲ 2025 ਦੌਰਾਨ, ਸੀਮਾ ਸੁਰੱਖਿਆ ਬਲ ਨੇ ਆਪਣੇ ਜ਼ਿੰਮੇਵਾਰੀ ਦੇ ਖੇਤਰ ਵਿੱਚ 278 ਡ੍ਰੋਨ ਬਰਾਮਦ ਕੀਤੇ।

•    ਜ਼ਬਤੀਆਂ ਅਤੇ ਗ੍ਰਿਫ਼ਤਾਰੀਆਂ -
ਸੀਮਾ ਸੁਰੱਖਿਆ ਬਲ ਨੇ ਤਸਕਰੀ ਅਤੇ ਗੈਰ-ਕਾਨੂੰਨੀ ਘੁਸਪੈਠ ਨੂੰ ਰੋਕਣ ਲਈ ਪਾਕਿਸਤਾਨ ਨਾਲ ਭਾਰਤ ਦੀ ਪੱਛਮੀ ਸਰਹੱਦ 'ਤੇ ਵੱਡੀ ਮਾਤਰਾ ਵਿੱਚ ਜ਼ਬਤੀਆਂ ਅਤੇ ਗ੍ਰਿਫ਼ਤਾਰੀਆਂ ਕੀਤੀਆਂ ਹਨ। ਪੱਛਮੀ ਸਰਹੱਦ 'ਤੇ ਆਪ੍ਰੇਸ਼ਨ, ਮੁੱਖ ਤੌਰ 'ਤੇ ਡ੍ਰੋਨ ਨਾਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਗਿਆ ਹੈ। ਸਾਲ 2025 ਵਿੱਚ, ਬੀਐੱਸਐੱਫ ਨੇ 380 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ 200 ਤੋਂ ਵੱਧ ਹਥਿਆਰਾਂ ਨੂੰ ਜ਼ਬਤ ਕੀਤਾ ਹੈ। ਇਸ ਤੋਂ ਇਲਾਵਾ, 53 ਪਾਕਿ ਘੁਸਪੈਠੀਆਂ/ਤਸਕਰਾਂ ਨੂੰ ਫੜਿਆ ਗਿਆ ਹੈ।

•    ਕੈਡਰ ਸਮੀਖਿਆ -
ਕੈਡਰ ਸਮੀਖਿਆ ਦੀ ਮਨਜ਼ੂਰੀ ਦੇ ਬਾਅਦ,  ਖ਼ਾਸ ਕਰਕੇ ਗਰੁੱਪ ‘ਬੀ’ ਅਤੇ ’ਸੀ’ ਦੀਆਂ ਤਰੱਕੀਆਂ ਵਿੱਚ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਲਗਭਗ 23,000 ਤੋਂ ਵੱਧ ਕਰਮਚਾਰੀਆਂ ਨੂੰ ਉਨ੍ਹਾਂ ਦੇ ਅਗਲੇ ਅਹੁਦਿਆਂ 'ਤੇ ਤਰੱਕੀ ਦਿੱਤੀ ਗਈ ਹੈ। ਗਰੁੱਪ ‘ਬੀ’ ਅਤੇ ’ਸੀ’ ਦੇ ਯੋਗ ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾਮੁਕਤੀ ਦੇ ਦਿਨ ਤੋਂ ਅਗਲਾ ਸੀਨੀਅਰ ਆਨਰੇਰੀ ਰੈਂਕ ਪ੍ਰਦਾਨ ਕੀਤਾ ਗਿਆ ਹੈ। ਹਾਲ ਹੀ ਵਿੱਚ ਮਿਨੀਸਟ੍ਰੀਅਲ ਅਤੇ ਸਟੈਨੋਗ੍ਰਾਫਰ ਸ਼੍ਰੇਣੀਆਂ ਦੀ ਕੈਡਰ ਸਮੀਖਿਆ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।

ਇੰਜੀਨੀਅਰਿੰਗ ਅਤੇ ਗਰੁੱਪ-‘ਏ’ ਗਜ਼ਟਿਡ ਅਧਿਕਾਰੀਆਂ ਦੀ ਕੈਡਰ ਸਮੀਖਿਆ ਵੀ ਜਲਦੀ ਹੀ ਮਨਜ਼ੂਰ ਕਰ ਦਿੱਤੀ ਜਾਵੇਗੀ।

•    ਸੀਮਾ ਸੁਰੱਖਿਆ ਬਲ ਵਿੱਚ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜਵਾਨਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਨਾਲ ਕੀਤੇ ਗਏ ਸਹਿਮਤੀ ਪੱਤਰਾਂ ਦੀ ਜਾਣਕਾਰੀ ਦਿੱਤੀ।

•    ਸੀਮਾ ਸੁਰੱਖਿਆ ਬਲ ਨੇ ਬਤੌਰ ਨੋਡਲ ਏਜੰਸੀ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਆਯੋਜਨ ਕੀਤਾ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਸੀਮਾ ਸੁਰੱਖਿਆ ਬਲ ਅਤੇ ਹੋਰ ਕੇਂਦਰੀ ਬਲ ਅਤੇ ਰਾਜ ਪੁਲਿਸ ਬਲਾਂ ਦੀਆਂ ਪੈਦਲ ਟੁਕੜੀਆਂ ਨੇ ਹਿੱਸਾ ਲਿਆ।

•    10 ਬਟਾਲੀਅਨ ਬੀਐੱਸਐੱਫ ਦੇ ਕਾਂਸਟੇਬਲ ਅਨੁਜ ਨੂੰ ਵਰਲਡ ਪੁਲਿਸ ਅਤੇ ਫਾਇਰ ਖੇਡ, ਆਲ ਇੰਡੀਆ ਪੁਲਿਸ ਸ਼ੂਟਿੰਗ ਪ੍ਰਤੀਯੋਗਿਤਾ ਅਤੇ ਵਰਲਡ ਵੁਸ਼ੁ ਚੈਂਪਿਅਨਸ਼ਿਪ ਸਮੇਤ ਹਾਲ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਆਯੋਜਨਾਂ ਵਿੱਚ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਅਤੇ ਜ਼ਿਕਰਯੋਗ ਸਫਲਤਾ ਲਈ ਕਾਂਸਟੇਬਲ ਤੋਂ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਤਰੱਕੀ ਪ੍ਰਦਾਨ ਕੀਤੀ ਗਈ।

•    ਇਸੇ ਤਰ੍ਹਾਂ, 155 ਬਟਾਲੀਅਨ ਸੀਮਾ ਸੁਰੱਖਿਆ ਬਲ ਦੀ ਮਹਿਲਾ ਕਾਂਸਟੇਬਲ ਸ਼ਿਵਾਨੀ ਨੂੰ ਵੀ ਬ੍ਰਾਜ਼ੀਲ ਵਿੱਚ 17ਵੀਂ ਵਰਲਡ ਵੁਸ਼ੁ ਚੈਂਪਿਅਨਸ਼ਿਪ 2025 ਦੌਰਾਨ ਸਿਲਵਰ ਮੈਡਲ ਜਿੱਤਣ ‘ਤੇ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਆਊਟ ਔਫ ਟਰਨ ਪ੍ਰਮੋਸ਼ਨ (ਬੀਐੱਸਐੱਫ ਵਿੱਚ ਆਪਣੀਆਂ ਸਰਵਿਸਿਸ ਦੇ ਸਿਰਫ ਪੰਜ ਮਹੀਨਿਆਂ ਦੇ ਅੰਦਰ) ਦਿੱਤਾ ਗਿਆ। ਬੀਐੱਸਐੱਫ ਵਿੱਚ 21 ਸਾਲ ਦੇ ਅੰਤਰ ਤੋਂ ਬਾਅਦ ਇਸ ਤਰ੍ਹਾਂ ਦਾ ਆਊਟ ਔਫ ਟਰਨ ਪ੍ਰਮੋਸ਼ਨ ਦਿੱਤਾ ਗਿਆ। 

ਅੰਤ ਵਿੱਚ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਦੁਹਰਾਇਆ ਕਿ ਕਈ ਮੁਸ਼ਕਲਾਂ ਦੇ ਬਾਵਜੂਦ, ਅੰਤਰਰਾਸ਼ਟਰੀ ਸਰਹੱਦ ਅਤੇ ਲਾਈਨ ਔਫ ਕੰਟਰੋਲ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨ, 'ਜੀਵਨ ਪ੍ਰਯੰਤ ਕਰਤਵਯ' ਦੇ ਆਪਣੇ ਨਾਅਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿੰਮੇਵਾਰੀ ਦੇ ਖੇਤਰ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ।

ਜਲਦੀ ਹੀ, ਇਸ ਹੈੱਡਕੁਆਰਟਰ ਵਿਖੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਐਲਾਨ ਕੀਤੇ ਗਏ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਮੈਡਲ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ। 

ਇਸ ਦੌਰਾਨ ‘Barakhana’ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੀਐੱਸਐੱਫ ਦੇ ਜਵਾਨਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਹਿੱਸਾ ਲੈ ਕੇ ਆਯੋਜਨ ਨੂੰ ਸਫਲ ਬਣਾਇਆ। ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਯੋਜਨ ਵਿੱਚ ਮੌਜੂਦ ਬਲ ਕਰਮਚਾਰੀਆਂ ਨੂੰ ਸਰਹੱਦ ‘ਤੇ ਸੁਚੇਤ ਰਹਿਣ ਅਤੇ ਬਲ ਦਾ ਸਨਮਾਨ ਬਣਾਏ ਰੱਖਣ ਦੇ ਹਰ ਸੰਭਵ ਯਤਨ ਕਰਨ ਲਈ ਕਿਹਾ।

**************

ਐੱਨਆਰ


(Release ID: 2197708)

ਏਅਰ ਮਾਰਸ਼ਲ ਤੇਜਬੀਰ ਸਿੰਘ ਨੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਿਆ

Ministry of Defence//Azadi Ka Amrit Mahotsav//Posted On: 01 December 2025 at 7:40 PM by PIB Chandigarh

ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਦੇ ਅਹੁਦੇ 'ਤੇ ਹੋਈ ਨਿਯੁਕਤੀ 

ਚੰਡੀਗੜ੍ਹ: 01 ਦਸੰਬਰ 2025: (ਪੀਆਈਬੀ ਚੰਡੀਗੜ੍ਹ/ /ਜਨਤਾ ਸਕਰੀਨ ਡੈਸਕ)::

ਏਅਰ ਮਾਰਸ਼ਲ ਤੇਜਬੀਰ ਸਿੰਘ ਨੇ 01 ਦਸੰਬਰ, 2025 ਨੂੰ ਏਅਰ ਹੈੱਡਕੁਆਰਟਰ ਵਿਖੇ ਡਾਇਰੈਕਟਰ ਜਨਰਲ (ਨਿਰੀਖਣ ਅਤੇ ਸੁਰੱਖਿਆ) ਯਾਨੀ ਕਿ ਡੀਜੀ (ਆਈ ਐਂਡ ਐੱਸ) ਦਾ ਅਹੁਦਾ ਸੰਭਾਲਿਆ।


ਹਵਾਈ ਸੈਨਾ ਦੇ ਇਸ ਅਧਿਕਾਰੀ ਨੇ
37 ਸਾਲਾਂ ਦੇ ਆਪਣੇ ਸ਼ਾਨਦਾਰ ਕਰੀਅਰ ਵਿੱਚ, ਬੰਗਲਾਦੇਸ਼ ਵਿੱਚ ਸਾਡੇ ਏਅਰ ਅਟੈਚੀ, ਨਵੀਂ ਦਿੱਲੀ ਦੇ ਨੈਸ਼ਨਲ ਡਿਫੈਂਸ ਕਾਲਜ  ਵਿਖੇ ਸੀਨੀਅਰ ਡਾਇਰੈਕਟਿੰਗ ਸਟਾਫ (ਏਅਰ ਫੋਰਸ) ਅਤੇ ਏਅਰ ਹੈੱਡਕੁਆਰਟਰ ਵਿਖੇ ਅਸਿਸਟੈਂਟ ਚੀਫ਼ ਆਫ਼ ਏਅਰ ਸਟਾਫ ਆਪ੍ਰੇਸ਼ਨਜ਼ (ਟੀ ਐਂਡ ਐੱਚ) ਸਮੇਤ ਕਈ ਕਮਾਂਡ ਅਤੇ ਸਟਾਫ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਰਾਇਲ ਕਾਲਜ  ਆਫ਼ ਡਿਫੈਂਸ ਸਟਡੀਜ਼, ਯੂਕੇ ਦੇ ਸਾਬਕਾ ਵਿਦਿਆਰਥੀ ਹਨ।

ਏਅਰ ਮਾਰਸ਼ਲ ਤੇਜਬੀਰ ਸਿੰਘ ਕੋਲ 7,000 ਘੰਟਿਆਂ ਤੋਂ ਵੱਧ ਉਡਾਣ ਦਾ ਵਿਆਪਕ ਸੰਚਾਲਨ ਅਨੁਭਵ ਹੈ। ਉਨ੍ਹਾਂ ਨੇ ਭਾਰਤੀ ਹਵਾਈ ਸੈਨਾ ਵਿੱਚ C-130J 'ਸੁਪਰ ਹਰਕਿਊਲਿਸ' ਜਹਾਜ਼ ਨੂੰ ਸ਼ਾਮਲ ਕਰਨ ਅਤੇ ਸਾਂਝੇ ਕਾਰਜਾਂ ਲਈ ਪਹਿਲੇ 'ਸਪੈਸ਼ਲ ਓਪਸ' ਸਕੁਐਡਰਨ ਦੀ ਸਥਾਪਨਾ ਦੀ ਅਗਵਾਈ ਕੀਤੀ ਹੈ। ਏਅਰ ਅਫਸਰ ਨੇ ਦੋ ਪ੍ਰਮੁੱਖ ਫਲਾਇੰਗ ਬੇਸਾਂ, ਇੱਕ ਪ੍ਰਮੁੱਖ ਸਿਖਲਾਈ ਬੇਸ, ਅਤੇ ਉੱਤਰੀ ਸੈਕਟਰ ਦਾ ਸਮਰਥਨ ਕਰਨ ਵਾਲੇ ਇੱਕ ਫਰੰਟਲਾਈਨ ਸੰਚਾਲਨ ਏਅਰ ਬੇਸ ਦੀ ਕਮਾਂਡ ਕੀਤੀ ਹੈ। ਹੈੱਡਕੁਆਰਟਰ ਟ੍ਰੇਨਿੰਗ ਕਮਾਂਡ ਵਿਖੇ ਸੀਨੀਅਰ ਏਅਰ ਸਟਾਫ ਅਫਸਰ ਵਜੋਂ ਆਪਣੀ ਪਿਛਲੀ ਜ਼ਿੰਮੇਵਾਰੀ ਵਿੱਚ, ਉਨ੍ਹਾਂ ਨੇ ਸਿਖਲਾਈ ਦਰਸ਼ਨ ਨੂੰ ਸੰਚਾਲਨ ਉਦੇਸ਼ਾਂ ਨਾਲ ਜੋੜਨ ਲਈ ਇੱਕ ਰਣਨੀਤਿਕ ਤਬਦੀਲੀ ਦੀ ਅਗਵਾਈ ਕੀਤੀ।

ਏਅਰ ਮਾਰਸ਼ਲ ਤੇਜਬੀਰ ਸਿੰਘ ਨੂੰ ਉਨ੍ਹਾਂ ਦੀ ਵਿਲੱਖਣ ਸੇਵਾ ਦੇ ਸਨਮਾਨ ਵਿੱਚ 2010 ਵਿੱਚ ਵਾਯੂ ਸੈਨਾ ਮੈਡਲ ਅਤੇ 2018 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।

ਉਹ ਏਅਰ ਮਾਰਸ਼ਲ ਮਕਰੰਦ ਭਾਸਕਰ ਰਾਨਾਡੇ ਦੀ ਥਾਂ ਲੈਣਗੇ, ਜੋ 39 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ 30 ਨਵੰਬਰ, 2025 ਨੂੰ ਸੇਵਾਮੁਕਤ ਹੋਏ ਸਨ।

***

ਵੀਕੇ/ਜੇਐੱਸ/ਐੱਸਐੱਮ/ਬਲਜੀਤ//(Release ID: 2197673)

Monday, December 1, 2025

ਪੰਜਾਬ ਸਰਕਾਰ ਦੇ ਦਾਅਵੇ ਝੂਠੇ- ਰੋਡਵੇਜ਼ ਤੇ ਪਨ ਬੱਸ ਕਾਮਿਆਂ ਦੀ ਹੜਤਾਲ ਜਾਰੀ

WhatsApp on Monday 1st December 2025 at 18:12 Regarding Bus Strike 

ਕੰਵਲਹਜੀਤ ਖੰਨਾ ਅਤੇ ਹੋਰ ਆਗੂਆਂ ਨੇ ਸੱਚ ਸਾਹਮਣੇ ਲਿਆਂਦਾ 


ਜਗਰਾਓਂ
//ਲੁਧਿਆਣਾ: ਪਹਿਲੀ  ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ)::

ਪੰਜਾਬ ਵਿਚ ਬੱਸਾਂ ਦੀ ਹੜਤਾਲ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਆਏ ਦਿਨ ਅਚਾਨਕ ਵੀ ਹੜਤਾਲ ਹੁੰਦੀ ਰਹੀ ਹੈ। ਮਾਮਲੇ ਦੀ ਅਸਲੀ ਸਮੱਸਿਆ ਨਿਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਰਾਹ ਵਿੱਚੋਂ ਲੰਭਣੇ ਕਰਨ ਦੀ ਜਾਪਦੀ ਹੈ। ਜਿਹੜੀਆਂ ਨਿਜੀ ਟਰਾਂਸਪੋਰਟ ਕੰਪਨੀਆਂ ਕੋਲ ਵੱਡੇ ਮੁਨਾਫ਼ੇ ਵਾਲੇ ਰੂਟ ਪੰਜਾਬ ਵਿੱਚ ਹਨ ਉਹਨਾਂ ਦੀ ਸੁਰ ਵੀ ਇਹੀ ਹੈ ਕਿ ਦੇਰ ਸਵੇਰ ਆਉਣਾ ਤਾਂ ਇਹ ਸਭ ਕੁਝ ਸਾਡੇ ਕੋਲ ਹੀ ਹੈ। ਬਹੁਤ ਸਾਰੇ ਸਿਆਸੀ ਪਿਛਲੇ ਕੁਝ ਅਰਸੇ ਵਿੱਚ ਇਹਨਾਂ ਨਿਜੀ ਬੱਸਾਂ ਨੂੰ ਲੀਹੋਂ ਲਾਹੁਣ ਦੀਆਂ ਗੱਲਾਂ ਕਰਦੇ ਰਹੇ ਹਨ ਪਰ ਦੋ ਕੁ ਦਿਨਾਂ ਦੀ ਮੀਡੀਆ ਕਵਰੇਜ ਤੋਂ ਵੱਧ ਕੁਝ ਹੁੰਦਾ ਨਹੀਂ ਰਿਹਾ। ਪ੍ਰਾਈਵੇਟ ਟਰਾਂਸਪੋਰਟਰਾਂ ਵਿੱਚ ਵੱਡੇ ਨਾਮ ਹਨ ਜਿਹਨਾਂ ਨਾਲ ਮੱਥਾ ਲਾਉਣਾ ਆਮ ਸਿਆਸਤਦਾਨਾਂ ਦੀ ਦੇਹਰਿਖ ਹੇਠ ਚੱਲਦਿਆਂ ਸੜਕਾਂ ਦੇ ਸ਼ਾਯਦ ਵੱਸ ਵਿੱਚ ਵੀ ਨਹੀਂ। ਪ੍ਰਾਈਵੇਟ ਆਪਰੇਟਰ ਸਰਕਾਰੀ ਬੱਸਾਂ ਦੇ ਅੱਡਿਆਂ ਨੂੰ ਆਪਣਾ ਅੱਡਾ ਹੀ ਸਮਝਦੇ ਹਨ। ਜਦੋ ਜਿਥੇ ਜੀ ਕਰੇ ਰੋਕਣ, ਜਿੰਨੀ ਦੇਰ ਜੀ ਕਰੇ ਰੋਕਣ, ਜਦੋਂ ਜੀ ਕਰੇ ਚਲਾਉਣਾ। ਹਾਲਤ ਇਹ ਹੈ ਕਿ ਸਰਕਾਰੀ ਬੱਸਾਂ ਨੂੰ ਬਿਨਾ ਸਵਾਰੀਆਂ ਚੁੱਕੇ ਓਵਰਟੇਕ ਕਰ ਕੇ ਲੰਘਣਾ ਪੈਂਦਾ ਹੈ।  

ਅੱਜ ਚੋਥੇ ਦਿਨ ਵੀ ਰੋਡਵੇਜ਼, ਪਨ ਬੱਸ ਦੇ ਕੱਚੇ ਕਾਮਿਆਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਪਣੀ ਹੜਤਾਲ ਜਾਰੀ ਰੱਖੀ। ਕਿਲੋਮਿਟਰ ਸਕੀਮ ਦੀ ਮੰਗ ਛੱਡਣ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ, ਸਸਪੈਂਸ਼ਨਾ , ਬਰਖ਼ਾਸਤਗੀਆ ਬਹਾਲ ਕੀਤੀਆਂ ਜਾਣ। ਅੱਜ ਦੇ ਧਰਨੇ ਨੂੰ ਹਰਬੰਸ ਲਾਲ, ਬੂਟਾ ਸਿੰਘ, ਕਾ ਗੁਰਮੇਲ ਸਿੰਘ ਰੂਮੀ, ਕੰਵਲਜੀਤ ਖੰਨਾ, ਰੁਪਿੰਦਰ ਸਿੰਘ ਰਸੂਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਮੁਲਾਜ਼ਮ ਨਹੀਂ ਕਰ ਰਹੇ ਸਗੋਂ ਇਸ ਲਈ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੰਗਾ ਨਾ ਮੰਨੇ ਜਾਣ ਦੀ ਸੂਰਤ  ਚ ਹੜਤਾਲ ਜਾਰੀ ਰਹੇਗੀ।

ਜੇਕਰ ਹੜਤਾਲ ਹੋਰ ਫੈਲੀ ਤਾਂ ਜਨਤਾ ਨੂੰ ਹੋਰ ਖੱਜਲ ਖੁਆਰ ਹੋਣਾ ਪਵੇਗਾ। ਅਜਿਹੀ ਹਾਲਤ ਵਿੱਚ ਇਹ ਵੀ ਅਜੇ ਸਪਸਜਤ ਨਹੀਂ ਕਿ ਵੱਡੀਆਂ ਕੇਂਦਰੀ ਟਰੇਡ ਯੂਨੀਅਨਾਂ ਇਸ ਸਬੰਧੀ ਕੋਈ ਸਖਤ ਰੁੱਖ ਦਿਖਾਉਂਦੀਆਂ ਹਨ ਜਾਂ ਫਿਰ ਸਮਾਂ ਲੰਘਾਉਣ ਵਾਲਾ ਰਵਈਆ ਦਿਖਾਉਂਦੀਆਂ ਹਨ। ਉਂਝ ਸਰਕਾਰੀ ਬੱਸਾਂ ਦੀ ਹੜਤਾਲ ਨਾਲ ਵੀ ਕਮਾਈ ਦਾ ਵਾਧਾ ਤਾਂ ਨਿਜੀ ਬੱਸਾਂ ਵਾਲਿਆਂ ਦਾ ਹੀ ਹੁੰਦਾ ਹੈ। 

Wednesday, November 26, 2025

ਨਵੇਂ ਕਿਰਤ ਕਾਨੂੰਨਾਂ ਦੇ ਖਿਲਾਫ ਮਜ਼ਦੂਰ ਸੰਗਠਨ ਤਿੱਖੇ ਰੋਸ ਅਤੇ ਰੋਹ ਵਿੱਚ

By WhatsApp on Wednesday 26th November 2025 at 13:34 From Kanwaljeet Khanna  

ਮਜ਼ਦੂਰਾਂ ਨੇ ਵੱਡੀ ਗਿਣਤੀ ਵਿੱਚ ਕਿਰਤ ਕੋਡਾਂ  ਦੀਆਂ ਕਾਪੀਆਂ ਫੂਕੀਆਂ 


ਜਗਰਾਓਂ
: 26 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::

ਪੰਜਾਬ ਵਿੱਚ ਲੋਕ ਸੰਘਰਸ਼ਾਂ ਦੇ ਜਿਹੜੇ ਕੇਂਦਰ ਬਣੇ ਹੋਏ ਹਨ ਉਹਨਾਂ ਵਿੱਚ ਇੱਕ ਜਗਰਾਓਂ ਵੀ ਹੈ। ਹੱਕ ਸੱਚ ਅਤੇ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦੀ ਹਿੰਮਤ ਸ਼ਾਇਦ ਇਹਨਾਂ ਇਲਾਕਿਆਂ ਦੇ ਲੋਕਾਂ ਨੂੰ ਗੁੜ੍ਹਤੀ ਵਿੱਚ ਹੀ ਮਿਲੀ ਹੁੰਦੀ ਹੈ। ਵੇਲਾ ਭਾਵੇਂ ਲਾਲਾ ਲਾਜਪਤ ਰਾਏ ਦਾ ਹੋਵੇ ਅਤੇ ਭਾਵੇਂ ਜਸਵੰਤ ਸਿੰਘ ਕੰਵਲ ਹੁਰਾਂ ਦੀ ਕਲਮ ਵਾਲਾ ਹੋਵੇ ਇਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੀ ਰਹੀ ਹੈ। ਹੁਣ ਇੱਕ ਵਾਰ ਫੇਰ ਦੇਸ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਇਕਮੁੱਠ ਹੋ ਕੇ ਸੜਕਾਂ ਤੇ ਨਿਕਲ ਆਈਆਂ ਹਨ। ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਹੋਇਆ ਸੀ। 

ਕਿਸਾਨ ਮੋਰਚੇ ਦੇ ਸੱਦੇ 'ਤੇ ਜਗਰਾਓਂ ਬੱਸ ਸਟੈਂਡ ਵਿਖੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਕਿਰਤ ਕੋਡਾਂ ਦੇ ਖਿਲਾਫ ਜ਼ਬਰਦਸਤ ਰੋਹ ਦਾ ਪ੍ਰਗਟਾਵਾ ਕੀਤਾ ਗਿਆ। ਇਸ ਸਮੇਂ ਵੱਖ ਵੱਖ ਅਦਾਰਿਆਂ ਤੋਂ ਆਏ ਮਜ਼ਦੂਰਾਂ ਮੁਲਾਜ਼ਮਾਂ ਅਤੇ ਜਮਹੂਰੀ ਕਾਰਕੁਨਾਂ ਦੀ ਰੈਲੀ ਨੂੰ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਏਟਕ ਦੇ ਸੂਬਾਈ ਆਗੂ ਗੁਰਦੀਪ ਸਿੰਘ ਮੌਤੀ, ਜਮਹੂਰੀ ਕਿਸਾਨ ਸਭਾ ਦੇ ਆਗੂ ਗੂਰਮੇਲ ਸਿੰਘ ਰੂਮੀ, ਫੂਡ ਅਟੈਂਡ ਅਲਾਈਡ ਯੂਨੀਅਨ ਦੇ ਸੂਬਾਈ ਆਗੂ ਅਵਤਾਰ ਸਿੰਘ ਬਿੱਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਮਜ਼ਦੂਰ ਜਮਾਤ ਵੱਲੋਂ ਰੋਕੇ ਹੋਏ ਚਾਰ ਕਿਰਤ ਕੋਡ ਕਿਰਤੀ ਵਰਗ ਦੇ ਨਿਰੰਤਰ ਵਿਰੋਧ ਦੇ ਬਾਵਜੂਦ ਹੁਣ ਇਸ ਸਰਕਾਰ ਵਲੋਂ ਲਾਗੂ ਕਰ ਦਿੱਤੇ ਗਏ ਹਨ। 

ਪੁਰਾਣੇ ਚੱਲੇ ਆ ਰਹੇ 29 ਕਿਰਤ ਕਨੂੰਨਾਂ ਨੂੰ ਕਾਰਪੋਰੇਟ ਪੂੰਜੀਵਾਦ ਦੇ ਹੱਕ ਚ ਪੂਰੀ ਤਰ੍ਹਾਂ ਬਦਲ ਕੇ ਕਿਰਤੀ ਵਰਗ ਨਾਲ ਮੋਦੀ ਹਕੂਮਤ ਨੇ ਡਾਢਾ ਧ੍ਰੋਹ ਕਮਾਇਆ ਹੈ। ਉਨਾਂ ਕਿਹਾ ਕਿ ਦੇਸੀ ਵਿਦੇਸ਼ੀ ਕਾਰਪੋਰੇਟਰਾਂ ਦੇ ਹੱਕ ਚ ਲਿਆਂਦੇ ਇਨਾਂ ਕਿਰਤ ਕੋਡਾਂ ਦਾ ਮਕਸਦ ਕਿਰਤੀ ਵਰਗ ਨੂੰ ਮਾਲਕਾਂ ਦੇ ਗੁਲਾਮ ਬਨਾਉਣਾ ਹੈ। ਡਿਊਟੀ ਘੰਟੇ 8 ਤੋਂ 12 ਕਰ ਦੇਣ, ਤਨਖਾਹ ਮਾਸਕ  26600 ਦੀ ਥਾਂ ਸਿਰਫ਼ 178 ਰੁਪਏ ਦਿਹਾੜੀ ਕਰ ਦੇਣ, ਯੂਨੀਅਨ ਬਨਾਉਣ ਦਾ, ਧਰਨਾ, ਹੜਤਾਲ ਦਾ ਹੱਕ ਖੋਹ ਕੇ ਕਾਮਿਆਂ ਨੂੰ ਮਾਲਕਾਂ ਦੇ ਰਹਿਮੋ ਕਰਮ ਤੇ ਛੱਡ ਦੇਣਾ ਹੈ। 

ਈ ਪੀ ਐਫ,ਹੈ ਐਸ ਆਈ , ਮੈਡੀਕਲ ਸਹੂਲਤਾਂ ਜਿਹੇ ਹੱਕਾਂ ਦਾ ਭੋਗ ਪਾ ਦੇਣ ਦਾ ਅਰਥ ਕਿਰਤੀ ਦੀ ਮੌਤ ਤੇ ਮਾਲਕਾਂ ਦੀ ਅਯਾਸ਼ੀ ਹੈ। ਮੋਦੀ ਸਰਕਾਰ ਵਲੋ ਸਾਰੇ ਸਰਕਾਰੀ ਵਿਭਾਗਾਂ ਦਾ ਕਰ ਦਿੱਤਾ ਗਿਆ ਨਿਜੀਕਰਨ, ਠੇਕੇਦਾਰੀਕਰਨ ਦੇਸ ਦੇ ਕਰੋੜਾਂ ਕਿਰਤੀਆਂ ਨੂੰ ਨਰਕੀਂ ਜ਼ਿੰਦਗੀ ਵੱਲ ਲੈ ਕੇ ਜਾ ਰਿਹਾ ਹੈ, ਇਸੇ ਲਈ ਉਨ੍ਹਾਂ ਤੋਂ ਵਿਰੋਧ ਦਾ ਹੱਕ ਖੋਹਣ ਲਈ ਇਹ ਕਿਰਤ ਕੋਡ ਲਿਆਂਦੇ ਗਏ ਹਨ। 

ਉਨ੍ਹਾਂ ਕਿਹਾ ਕਿ ਅੱਜ ਚੰਡੀਗੜ੍ਹ ਕਿਸਾਨ ਮੌਰਚੇ ਦੀ ਮਹਾਰੈਲੀ ਚ ਵੀ ਇਹ ਮੁੱਦਾ ਜੋਰ ਸੋਰ ਨਾਲ ਉਠਾ  ਕੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਇਸ ਸਮੇਂ ਪ੍ਰਦਰਸ਼ਨਕਾਰੀਆਂ ਨੇ ਹੋਰ ਸਬੰਧਤ ਮੁੱਦੇ ਵੀ ਉਠਾਏ। ਉਹਨਾਂ ਜਲੰਧਰ ਦੀ ਮਾਸੂਮ ਬੱਚੀ ਦੇ ਵਹਿਸ਼ੀ ਬਲਾਤਕਾਰੀ ਤੇ ਕਾਤਲ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। 

ਉਨ੍ਹਾਂ ਨੇ ਬੀਤੇ ਦਿਨੀਂ ਦਿੱਲੀ ਇੰਡੀਆ ਗੇਟ ਤੇ ਦਿੱਲੀ ਦੇ ਪ੍ਰਦੁਸ਼ਣ ਖਿਲਾਫ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਤੇ  ਢਾਹੀਂ ਹੈਵਾਨੀਅਤ ਅਤੇ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ ਕਰਦਿਆਂ ਦਿੱਲੀ ਦੀ ਭਾਜਪਾ ਸਰਕਾਰ ਦੀ ਜ਼ੋਰਦਾਰ ਨਿੰਦਾ ਕੀਤੀ। ਇਸ ਐਕਸ਼ਨ ਉਪਰੰਤ ਪ੍ਰਦਰਸ਼ਨਕਾਰੀਆਂ ਨੇ ਜੀ ਕੀ ਰੋਡ ਤਕ ਮਾਰਚ ਕਰਕੇ ਮੇਨ ਚੌਕ ਵਿੱਚ ਕਿਰਤ ਕੋਡਾਂ ਦੀਆਂ ਕਾਪੀਆਂ ਫੂਕ ਕੇ ਜੋਰਦਾਰ ਨਾਹਰਿਆਂ ਦੀ ਗੂੰਜ ਚ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ। 

ਇਸ ਸਮੇਂ  ਗੱਲਾਂ ਮਜ਼ਦੂਰ ਆਗੂ  ਦੇਵਰਾਜ, ਦਿਹਾਤੀ ਮਜ਼ਦੂਰ ਹੁਕਮ ਰਾਜ  ਦੇਹੜਕਾ,ਟੀ ਐਸ ਯੂ ਆਗੂ ਭੁਪਿੰਦਰ ਸਿੰਘ ਸ਼ੇਖੋਂ, ਪੈਨਸ਼ਨਰਜ ਐਸੋਸੀਏਸ਼ਨ ਦੇ ਆਗੂ ਅਵਤਾਰ ਸਿੰਘ ਗਗੜਾ, ਅਸ਼ੋਕ ਭੰਡਾਰੀ, ਜਸਵੰਤ ਸਿੰਘ ਕਲੇਰ, ਸਵਰਨ ਸਿੰਘ ਹਠੂਰ, ਜਗਦੀਸ਼ ਸਿੰਘ ਕਾਉਂਕੇ, ਮਾਸਟਰ ਅਵਤਾਰ ਸਿੰਘ ਆਦਿ ਹਾਜ਼ਰ ਸਨ।

Tuesday, November 25, 2025

ਜਲੰਧਰ ਮਾਸੂਮ ਬੱਚੀ ਦੇ ਬਲਾਤਕਾਰੀ ਕਾਤਲ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ

Sent by WhatsApp on 25th November 2025 at 14:07 From Kanwaljeet Khanna

ਕਿਸੇ ਇੱਕ ਦੀ ਆੜ ਚ ਪੂਰੇ ਮਜ਼੍ਹਬ ਨੂੰ ਦੋਸ਼ੀ ਕਰਾਰ ਦੇਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ 


ਜਗਰਾਓਂ: 25 ਨਵੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ ਡੈਸਕ)::

ਜਲੰਧਰ ਵਿਖੇ ਇੱਕ ਬੱਚੀ ਨਾਲ ਹੋਈ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਰੋਸ ਅਤੇ ਰੋਹ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਜਗਰਾਓਂ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਬੀਤੇ ਦਿਨੀਂ ਜਲੰਧਰ ਵਿਖੇ ਇੱਕ ਤੇਰਾਂ ਸਾਲਾ ਮਾਸੂਮ ਬੱਚੀ ਨਾਲ ਦਾਦੇ ਦੀ ਉਮਰ ਦੇ ਵਿਅਕਤੀ ਵਲੋਂ ਅਪਣੇ ਘਰ ਚ ਬਲਾਤਕਾਰ ਕਰਨ ਅਤੇ ਬਾਦ ਚ ਮੌਤ ਦੇ ਘਾਟ ਉਤਾਰ ਦੇਣ ਦੀ ਘਟਨਾ ਦੀ ਸਖਤ ਨਿੰਦਾ ਕਰਦਿਆਂ ਦੋਸ਼ੀ ਨੂੰ ਫਾਸਟ ਟਰੈਕ ਕੋਰਟ ਰਾਹੀਂ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। 

ਕਿਸਾਨ ਆਗੂ ਹਰਦੇਵ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਅਤਿਅੰਤ ਨਿੰਦਨਯੋਗ ਘਟਨਾ ਨੂੰ ਪੰਜਾਬੀਆਂ ਲਈ ਇੱਕ ਵੱਡੀ ਚੁਣੌਤੀ ਤੇ ਧੱਬਾ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਹਾਜ਼ਰ ਸਮੂਹ ਨੁੰਮਾਇਦਿਆਂ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਇਸ ਵਿਅਕਤੀ ਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ, ਜੇਕਰ ਇਹ ਸੱਚ ਹੈ ਤਾਂ ਪੰਜਾਬ ਦੀਆਂ ਧਾਰਮਿਕ ਸੰਸਥਾਵਾਂ ਲਈ ਇਹ ਇੱਕ ਵੱਡੀ ਚੁਣੌਤੀ ਹੈ। 

ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਸਾਂਝੀ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਹੁਸ਼ਿਆਰਪੁਰ ਚ  ਇੱਕ ਬੱਚੇ ਨਾਲ ਵਾਪਰੀ ਦਰਦਨਾਕ ਘਟਨਾ ਤੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਭਜਾਉਣ ਦੇ ਨਾਅਰੇ ਮਾਰਨ ਵਾਲੇ, ਮਜ਼ਦੂਰਾਂ ਨੂੰ ਥਾਂ ਪੁਰ ਥਾਂ ਜ਼ਲੀਲ ਕਰਨ ਵਾਲੇ ਭੱਦਰ ਪੁਰਸ਼ ਹੁਣ ਬਿਲਕੁਲ ਚੁੱਪ ਵੱਟੀ ਬੈਠੇ ਹਨ। ਉਨ੍ਹਾਂ ਕਿਹਾ ਕਿ ਅਤਿਅੰਤਘ੍ਰਿਣਿਤ ਵਿਅਕਤੀ ਕਿਸੇ ਵੀ ਮਜ਼੍ਹਬ ਦੇ ਹੋ ਸਕਦੇ ਹਨ ਪਰ ਇੱਕ ਦੀ ਆੜ ਚ ਪੂਰੇ ਮਜ਼੍ਹਬ ਨੂੰ ਦੋਸ਼ੀ ਕਰਾਰ ਦੇਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੈ। 

ਉਨ੍ਹਾਂ ਕਿਹਾ ਕਿ ਮਰਦ ਪ੍ਰਧਾਨ ਭਾਰਤੀ ਸਮਾਜ ਚ ਔਰਤ ਨੂੰ ਮਹਿਜ ਭੋਗ ਦੀ ਵਸਤੂ ਕਰਾਰ ਦੇਣ ਅਤੇ ਬੱਚੇ ਜੰਮਣ ਵਾਲੀ ਮਸ਼ੀਨ , ਨੁਮਾਇਸ਼ੀ ਵਸਤੂ ਸਮਝਣ ਦੀ ਸੋਚ ਸਾਡੇ ਪੰਜਾਬੀਆਂ ਲਈ ਖਾਸ ਤੌਰ ਤੇ ਵੱਡਾ ਕਲੰਕ ਹੈ। 

ਉਨਾਂ ਕਿਹਾ ਕਿ ਬਿਲਕਿਸ ਬਾਨੋ, ਨਿਰਭੈਆ, ਆਸਿਫਾ, ਕਿਰਨਜੀਤ ਕੌਰ ਮਹਿਲਕਲਾਂ ਜਿਹੀਆਂ ਹਜ਼ਾਰਾਂ ਘਟਨਾਵਾਂ ਹਰ ਰੋਜ਼ ਰਿਸ਼ੀਆਂ ਮੁਨੀਆਂ, ਪੀਰ ਪੈਗੰਬਰਾਂ ਦੀ ਅਖਵਾਉਂਦੀ ਇਸ ਪਵਿੱਤਰ ਧਰਤੀ ਤੇ ਹਰ ਪਲ ਵਾਪਰ ਰਹੀਆਂ ਹਨ। ਸਾਡੇ ਸਮਾਜ ਚ, ਸਾਡੀ ਸੋਚ ਚ ਬਹੁਗਿਣਤੀ ਲੋਕ ਸੜਕ ਤੇ ਤੁਰੀ ਜਾਂਦੀ ਔਰਤ ਨੂੰ ਕੱਪੜਿਆਂ ਤੋਂ ਬਾਹਰ ਹੀ ਚਿਤਵਦੇ ਹਨ। ਸਾਡੀ ਜਗੀਰੂ ਤੇ ਖਪਤਕਾਰੀ ਮਾਨਸਿਕਤਾ ਨੇ ਸਾਡੇ ਰਿਸ਼ਤਿਆਂ, ਸਾਡੇ ਵਿਸ਼ਵਾਸ਼ਾਂ, ਸਾਡੀ ਨੈਤਿਕਤਾ ਨੂੰ ਤਹਿਸ ਨਹਿਸ ਕਰ ਦਿੱਤਾ ਹੈ। 

ਵੱਡੇ, ਗੰਭੀਰ ਤੇ ਚੂਣੌਤੀ ਪੁਰਣ ਸਵਾਲ ਨੂੰ ਸੰਬੋਧਿਤ ਹੋਣ ਅਤੇ ਇਨ੍ਹਾਂ ਹਿਰਦੇ ਵੇਦਕ ਮੁੱਦਿਆਂ ਤੇ ਲੋਕਾਂ ਨੂੰ ਹਲੂਨਣ ਦਾ ਕਾਰਜ ਵਿੱਤੋ ਵੱਡਾ ਹੈ। ਸੋਸ਼ਲ ਮੀਡੀਆ ਤੇ ਜਵਾਨੀ ਅਤੇ ਆਮ ਲੋਕਾਂ ਦੇ ਦਿਮਾਗਾਂ ਨੂੰ ਪਰੋਸਿਆ ਜਾ ਰਿਹਾ ਗੰਦ ਵੀ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਹੈ। 

ਉਨ੍ਹਾਂ ਕਿਹਾ ਕਿ ਜਲਦ ਹੀ ਇਸ ਮੁੱਦੇ ਤੇ ਇੱਕ ਵੱਡੀ ਵਿਚਾਰ ਚਰਚਾ ਦਾ ਆਯੋਜਨ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਜਮਹੂਰੀ ਕਿਸਾਨ ਸਭਾ ਦੇ ਗੁਰਮੇਲ ਸਿੰਘ ਰੂਮੀ, ਦਸਮੇਸ਼ ਮਜ਼ਦੂਰ ਕਿਸਾਨ ਯੂਨੀਅਨ ਦੇ ਗੁਰਦਿਆਲ ਸਿੰਘ ਤਲਵੰਡੀ, ਪੈਨਸ਼ਨਰਜ ਐਸੋਸੀਏਸ਼ਨ ਦੇ ਅਵਤਾਰ ਸਿੰਘ ਗਗੜਾ, ਪਾਲ ਸਿੰਘ ਮਲਕ ਆਦਿ ਹਾਜ਼ਰ ਸਨ।