Tuesday, December 21, 2021

ਇਹ ਬੈਂਕ ਮੁਲਾਜ਼ਮਾਂ ਦੇ ਨਿਰੰਤਰ ਸੰਘਰਸ਼ਾਂ ਦਾ ਕਮਾਲ ਹੈ

 Published on 20 Dec, 2021 11:20 AM for the edition published on 21st December 2021

ਬੈਂਕਿੰਗ ਬਿੱਲ ਦਾ ਟਲਣਾ//ਰੋਜ਼ਾਨਾ ਨਵਾਂ ਜ਼ਮਾਨਾ ਦਾ ਸੰਪਾਦਕੀ


ਲੋਕ ਮੀਡੀਆ ਸਕਰੀਨ: 21 ਦਸੰਬਰ 2021: (ਜਨਤਾ ਸਕਰੀਨ ਡੈਸਕ)::

ਲੋਕ ਪੱਖੀ ਸੰਗਠਨਾਂ ਦਾ ਇੱਕ ਸੰਸਾਰ ਪ੍ਰਸਿੱਧ ਨਾਅਰਾ ਹੈ ਦੁਨੀਆ ਭਰ ਕੇ ਮਜ਼ਦੂਰੋ ਏਕ ਹੋ ਜਾਓ! ਇਸਦੇ ਨਾਲ ਹੀ ਕਿਰਤੀ ਜਮਾਤ ਹਰ ਸੰਘਰਸ਼ ਵੇਲੇ, ਹਰ ਸੰਕਟ ਵੇਲੇ, ਹਰ ਟੱਕਰ ਇੱਕ ਹੋਰ ਨਾਅਰਾ ਬੜੇ ਚਿਰਾਂ ਤੋਂ ਬੜੇ ਹੋ ਜੋਰਸ਼ੋਰ ਨਾਲ ਲਾਉਂਦੀ ਹੁੰਦੀ ਹੈ-ਹਰ ਜ਼ੋਰ ਜ਼ੁਲਮ ਕੀ ਟੱਕਰ ਮੇਂ ਹੜਤਾਲ ਹਮਾਰਾ ਨਾਅਰਾ ਹੈ! ਇਹਨਾਂ ਨਾਅਰਿਆਂ ਨੇ ਹੀ ਲਾਲ ਝੰਡੇ ਹੇਠਾਂ ਕੰਮ ਕਰਦੇ ਵੱਖ ਵੱਖ ਸੰਗਠਨਾਂ ਨੂੰ ਏਕਤਾ ਵਿੱਚ ਪਰੋਇਆ ਹੋਇਆ ਹੈ। ਇਹ ਸੰਗਠਨ ਆਪੋ ਆਪਣੇ ਆਪਣੇ ਬੈਨਰਾਂ ਹੇਠ ਵੀ ਇਸ ਭਾਵਨਾ ਸਦਕਾ ਕਿਸੇ ਨਾ ਕਿਸੇ ਤਰ੍ਹਾਂ ਆਪੋ ਵਿਚ ਜੁੜੇ ਹੁੰਦੇ ਹਨ। ਸਾਂਝੇ ਸੰਘਰਸ਼ਾਂ ਵਿੱਚ ਇਹਨਾਂ ਦਾ ਜਾਦੂ ਅੱਜ ਵੀ ਕੰਮ ਕਰਦਾ ਹੈ। ਪਹਿਲਾਂ ਦਿੱਲੀ ਦੇ ਬਰਡਰਾਂ ਵਾਲਾ ਕਿਸਾਨੀ ਘੋਲ ਅਤੇ ਹੁਣ ਬੈਂਕ ਮੁਲਾਜ਼ਮਾਂ ਦੇ ਸੰਘਰਸ਼ ਨੇ ਇਹਨਾਂ ਨਾਅਰਿਆਂ ਨੂੰ ਇੱਕ ਵਾਰ ਫੇਰ ਕੰਮ ਕਰਦਾ ਸਾਬਤ ਕੀਤਾ ਹੈ। ਬੈਂਕਿੰਗ ਸੋਧਾਂ ਲਈ ਉਤਾਵਲੀ ਹੋਈ ਸਰਕਾਰ ਵੱਲੋਂ ਆਪਣੇ ਪੈਰ ਪਿਛਾਂਹ ਖਿੱਚ ਲੈਣੇ ਇਸ ਲੋਕ ਸ਼ਕਤੀ ਦਾ ਹੀ ਕਮਾਲ ਹੈ। ਜ਼ਿਕਰਯੋਗ ਹੈ ਕਿ ਕਿਸਾਨੀ ਅਤੇ ਹੋਰਨਾਂ ਲੋਕ ਅੰਦੋਲਨਾਂ ਵਾਂਗ ਬੈਂਕਿੰਗ ਸੋਧਾਂ ਦੇ ਖਿਲਾਫ ਚੱਲ ਰਹੇ ਇਸ ਸੰਘਰਸ਼ ਵਿੱਚ ਵੀ ਪੰਜਾਬ ਨੇ ਬਹੁਤ ਵੱਡਾ ਹਿੱਸਾ ਪਾਇਆ। ਪੰਜਾਬ ਵਿੱਚ ਇਸ ਸੰਦੋਲਨ ਦੀ ਅਗਵਾਈ ਕਾਮਰੇਡ ਨਰੇਸ਼ ਗੌੜ ਅਤੇ ਉਹਨਾਂ ਦੇ ਸਾਥੀਆਂ ਦੀ ਟੀਮ ਹੱਥ ਰਹੀ ਜਿਸ ਵਿੱਚ ਕਾਮਰੇਡ ਕੇਸਰ, ਕਾਮਰੇਡ ਪ੍ਰਵੀਨ ਮੌਦਗਿਲ ਅਤੇ ਹੋਰ ਸਾਥੀ ਵੀ ਸ਼ਾਮਲ ਹੁੰਦੇ ਹਨ। ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਅਵਤਾਰ ਛਿੱਬਰ ਅਤੇ ਕਾਮਰੇਡ ਐਸ ਕੇ ਗੌਤਮ ਵੀ ਇਹਨਾਂ ਨੂੰ ਪੂਰਾ ਸਹਿਯੋਗ ਦੇਂਦੇ ਹਨ। ਇਹਨਾਂ ਦੀਆਂ ਹੜਤਾਲਾਂ, ਧਰਨੇ ਅਤੇ ਮਾਰਚ ਹਮੇਸ਼ਾਂ ਆਪਣਾ ਕੰਮ ਮੁਕਾਉਣ ਮਗਰੋਂ ਆਪਣੀਆਂ ਛੁੱਟੀਆਂ ਦੇ ਸਮੇਂ ਵਿੱਚ ਹੋਇਆ ਕਰਦੇ ਹਨ। ਸਰਦੀ ਹੋਵੇ ਜਾਂ ਗਰਮੀ, ਮੀਂਹ ਹੋਵੇ ਜਾਂ ਹਨੇਰੀ ਇਹ ਸੰਘਰਸ਼ ਹਮੇਸ਼ਾਂ ਚੱਲਦੇ ਰਹੇ ਹਨ। ਇਹਨਾਂ ਨੇ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਤੋਂ ਹਮੇਸ਼ਾਂ ਗੁਰੇਜ਼ ਕੀਤਾ ਹੈ। ਕਈ ਦਹਾਕਿਆਂ ਤੋਂ ਲਗਾਤਾਰ ਛਪ ਰਹੇ ਖੱਬੇ ਪੱਖੀ ਅਖਬਾਰ ਰੋਜ਼ਾਨਾ ਨਵਾਂ ਜ਼ਮਾਨਾ ਨੇ ਇਸ ਸਬੰਧੀ ਆਪਣਾ ਸੰਪਾਦਕੀ ਵੀ ਲਿਖਿਆ ਹੈ। ਤੱਥਾਂ ਅਤੇ ਦਲੀਲਾਂ ਨੂੰ ਅਧਾਰ ਬਣਾ ਕੇ ਲਿਖਣ ਵਾਲੇ ਸੰਪਾਦਕ ਸਾਥੀ ਕਾਮਰੇਡ ਚੰਦ ਫਤਿਹਪੁਰੀ ਹੁਰਾਂ ਦੀ ਇਸ ਲਿਖਤ ਨੂੰ ਅਸੀਂ ਇਥੇ ਵੀ ਪ੍ਰਕਾਸ਼ਿਤ ਕਰ ਰਹੇ ਹਾਂ। ਤੁਹਾਡੇ ਵਿਚਾਰਾਂ ਦੀ ਉਡੀਕ ਵੀ ਬਣੀ ਰਹੇਗੀ। --ਰੈਕਟਰ ਕਥੂਰੀਆ 

ਜਨਤਕ ਖੇਤਰ ਦੀਆਂ ਬੈਂਕਾਂ ਦੇ ਨਿੱਜੀਕਰਨ ਬਾਰੇ ਸਰਕਾਰ ਦੇ ਫੈਸਲੇ ਦੀ ਇਨ੍ਹਾਂ ਬੈਂਕਾਂ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਜ਼ੋਰਦਾਰ ਮੁਜ਼ਾਹਮਤ ਦਾ ਅਸਰ ਇਹ ਹੋਇਆ ਹੈ ਕਿ ਸਰਕਾਰ ਸੰਸਦ ਦੇ ਵਰਤਮਾਨ ਸਰਦ ਰੁੱਤ ਅਜਲਾਸ ਵਿਚ ਇਸ ਸੰਬੰਧੀ ਬੈਂਕਿੰਗ ਕਾਨੂੰਨ (ਸੋਧ) ਬਿੱਲ-2021 ਨਹੀਂ ਪੇਸ਼ ਕਰ ਰਹੀ। ਸਰਕਾਰੀ ਸੂਤਰਾਂ ਨੇ ਦਲੀਲ ਇਹ ਦਿੱਤੀ ਹੈ ਕਿ ਅਜਲਾਸ ਵੀਰਵਾਰ ਮੁੱਕ ਰਿਹਾ ਹੈ ਅਤੇ ਸਰਕਾਰ ਨੇ ਵੱਖ-ਵੱਖ ਮੰਤਰਾਲਿਆਂ ਦੀਆਂ 3 ਲੱਖ 74 ਹਜ਼ਾਰ ਕਰੋੜ ਰੁਪਏ ਦੀਆਂ ਗਰਾਂਟਾਂ ਲਈ ਜ਼ਿਮਨੀ ਮੰਗਾਂ ਪਾਸ ਕਰਾਉਣੀਆਂ ਹਨ ਤੇ ਉਨ੍ਹਾਂ ਨੂੰ ਵਕਤ ਲੱਗ ਜਾਵੇਗਾ | ਉਂਜ ਤਾਂ ਸਰਕਾਰ ਕੋਲ ਏਨਾ ਬਹੁਮਤ ਹੈ ਕਿ ਉਹ ਬਿੱਲ ਨੂੰ ਪਾਸ ਕਰਵਾ ਲਵੇਗੀ, ਪਰ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ-ਫੂਕ ਕੇ ਪੀਂਦਾ ਹੈ, ਦੀ ਕਹਾਵਤ ਮੁਤਾਬਕ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀ ਹੋਈ ਹਾਲਤ ਦੇ ਮੱਦੇਨਜ਼ਰ ਹੁਣ ਧੱਕੇ ਨਾਲ ਬਿੱਲ ਪਾਸ ਕਰਾਉਣ ਤੋਂ ਡਰ ਗਈ ਲੱਗਦੀ ਹੈ। ਕਿਸਾਨ ਅੰਦੋਲਨ ਦੀ ਜਿੱਤ ਤੋਂ ਬਾਅਦ ਬੈਂਕ ਯੂਨੀਅਨਾਂ ਨੇ 16 ਤੇ 17 ਦਸੰਬਰ ਨੂੰ ਦੇਸ਼-ਭਰ ਵਿਚ ਮੁਕੰਮਲ ਹੜਤਾਲ ਰੱਖੀ। ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2021-22 ਦੀ ਬੱਜਟ ਤਕਰੀਰ ਵਿਚ ਪੌਣੇ ਦੋ ਲੱਖ ਕਰੋੜ ਜੁਟਾਉਣ ਲਈ ਦੋ ਬੈਂਕਾਂ ਦੇ ਨਿੱਜੀਕਰਨ ਦੀ ਗੱਲ ਕਹੀ ਸੀ, ਪਰ ਬੈਂਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਮੁਜ਼ਾਹਮਤ ਨੂੰ ਦੇਖਦਿਆਂ ਉਹ ਆਪਣੇ ਐਲਾਨ ਨੂੰ ਅਮਲੀ ਜਾਮਾ ਨਹੀਂ ਪਹਿਨਾ ਸਕਣਗੇ। ਵਿੱਤ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਅਜੇ ਇਹ ਤੈਅ ਨਹੀਂ ਕੀਤਾ ਕਿ ਕਿਨ੍ਹਾਂ ਬੈਂਕਾਂ ਦਾ ਨਿੱਜੀਕਰਨ ਕੀਤਾ ਜਾਣਾ ਹੈ। ਇਸ ਤਰ੍ਹਾਂ ਮਾਮਲਾ ਅਗਲੇ ਵਿੱਤੀ ਸਾਲ ਤੱਕ ਟਲ ਜਾਣਾ ਹੈ। ਹਾਲਾਂਕਿ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਘੋਲ ਨੇ ਸਰਕਾਰ ਨੂੰ ਬਿੱਲ ਲਟਕਾਉਣ ਲਈ ਮਜਬੂਰ ਕੀਤਾ ਹੈ, ਪਰ ਇਸ ਵਿਚ ਕਿਸਾਨ ਅੰਦੋਲਨ ਦੀ ਹਿੱਸੇਦਾਰੀ ਨੂੰ ਵੀ ਅਣਗੌਲਿਆ ਨਹੀਂ ਜਾ ਸਕਦਾ। ਕਿਸਾਨਾਂ ਨੇ ਸਰਕਾਰ ਦੇ ਨੱਕ ਵਿਚ ਏਨਾ ਦਮ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨੂੰ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਖੁਦ ਕਰਨ ਲਈ ਮਜਬੂਰ ਹੋਣਾ ਪਿਆ। ਮੋਦੀ ਨੂੰ ਚਾਨਣ ਹੋ ਗਿਆ ਸੀ ਕਿ ਅੜੇ ਰਹਿਣ ਨਾਲ ਪੰਜ ਰਾਜਾਂ ਦੀਆਂ ਅਗਲੇ ਸਾਲ ਦੇ ਸ਼ੁਰੂ ਵਿਚ ਹੋਣ ਵਾਲੀਆਂ ਚੋਣਾਂ ਵੇਲੇ ਖਾਸਕਰ ਯੂ ਪੀ ਵਿਚ ਕਿਸਾਨਾਂ ਦੀ ਨਾਰਾਜ਼ਗੀ ਬਹੁਤ ਮਹਿੰਗੀ ਪੈ ਸਕਦੀ ਹੈ। ਹੁਣ ਸਰਕਾਰ ਲੋਕਾਂ ਦੀ ਨਾਰਾਜ਼ਗੀ ਤੋਂ ਬਚਣ ਲਈ ਸੁਧਾਰ ਪ੍ਰੋਗਰਾਮਾਂ ਦੀ ਰਫਤਾਰ ਸੁਸਤ ਰੱਖਣ ਵਿਚ ਹੀ ਭਲਾ ਸਮਝ ਰਹੀ ਹੈ। ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਬੈਂਕਿੰਗ ਬਿੱਲ ਦਾ ਟਲਣਾ ਸਾਬਤ ਕਰਦਾ ਹੈ ਕਿ ਜ਼ੋਰਦਾਰ ਮੁਜ਼ਾਹਮਤ ਨਾਲ ਮੋਦੀ ਸਰਕਾਰ ਨੂੰ ਦੇਸ਼ ਨਿੱਜੀ ਹੱਥਾਂ ਵਿਚ ਵੇਚਣ ਤੋਂ ਯਰਕਾਇਆ ਜਾ ਸਕਦਾ ਹੈ। 

ਰੋਜ਼ਾਨਾ ਨਵਾਂ ਜ਼ਮਾਨਾ ਨੇ ਤੱਥਾਂ ਅਤੇ ਅੰਕੜਿਆਂ ਸਮੇਤ ਸਾਰੀ ਸਥਿਤੀ ਵੀ ਤੁਹਾਡੇ ਸਾਹਮਣੇ ਰੱਖੀ ਹੈ ਸਰਕਾਰ ਦੇ ਪਿਛਾਂਹ ਮੁੜਦੇ ਕਦਮਾਂ ਦੀ ਸੰਖੇਪ ਜਿਹੀ ਝਲਕ ਵੀ। ਹੁਣ ਜ਼ਰੂਰੀ ਹੈ ਕਿ ਸੰਘਰਸ਼ਾਂ ਦੀ ਤੇਜ਼ੀ ਅਤੇ ਨਿਰੰਤਰਤਾ ਲਗਾਤਾਰ ਜਾਰੀ ਰੱਖੀ ਜਾਵੇ ਵਰਨਾ ਸਰਕਾਰੀ ਮਨਸੂਬਿਆਂ ਦਾ ਕੁਝ ਪਤਾ ਨਹੀਂ ਹੁੰਦਾ। ਨਿਜੀਕਰਨ ਦੇ ਖਿਲਾਫ ਲੜਾਈ ਨੂੰ ਲਗਾਤਾਰ ਤੇਜ਼ ਰੱਖੇ ਬਿਨਾ ਗੁਜ਼ਾਰਾ ਹੀ ਨਹੀਂ। -ਰੈਕਟਰ ਕਥੂਰੀਆ 

ਆਪਣੇ ਵਿਚਾਰ ਇਸ ਈਮੇਲ ਤੇ ਭੇਜ ਸਕਦੇ ਹੋ-

medialink32@gmail.com

Whatsapp: +919915322407

Wednesday, December 15, 2021

ਲਓ ਹੁਣ ਕੇਂਦਰੀ ਮੰਤਰੀ ਗਾਲ੍ਹਾਂ 'ਤੇ ਉੱਤਰਿਆ

  ਸੋਸ਼ਲ ਮੀਡੀਆ ਤੇ ਵੀ ਦਿਨ ਭਰ ਚਰਚਾ ਹੁੰਦੀ ਰਹੀ 


ਲਖਨਊ
: 15 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਰਜਵਾੜਾਸ਼ਾਹੀ ਵੇਲੇ ਵੀ ਹੁਕਮਰਾਨ ਅਜਿਹੇ ਨਹੀਂ ਸਨ ਹੁੰਦੇ ਜਿਸ ਤਰ੍ਹਾਂ ਹੁਣ ਹੁੰਦੇ ਜਾ ਰਹੇ ਹਨ। ਅੱਜ ਸਾਰਾ ਦਿਨ ਕੇਂਦਰੀ ਰਾਜ ਗ੍ਰਹਿ ਮੰਤਰੀ ਵੱਲੋਂ ਮੀਡੀਆ ਉੱਤੇ ਗੁੱਸਾ ਕੱਢਣ ਵਾਲੇ ਨਿੰਦਜੋਗ ਵਰਤਾਰੇ ਦੀ ਚਰਚਾ ਹੁੰਦੀ ਰਹੀ। ਇਸ ਮਕਸਦ ਦੀਆਂ ਵੀਡੀਓ ਵੀ ਚੱਲਦਿਆਂ ਰਹੀਆਂ। ਟੀਵੀ ਐਂਕਰ ਪ੍ਰਗਿਆ ਮਿਸ਼ਰਾ ਅਤੇ ਹੋਰ ਪੱਤਰਕਾਰਾਂ ਨੇ ਅਜਿਹੀ ਵੀਡੀਓ ਬਾਰ ਬਾਰ ਲੋਕਾਂ ਸਾਹਮਣੇ ਲਿਆਂਦੀ ਅਤੇ ਇਸ ਦੀ ਨਿਖੇਧੀ ਵੀ ਕੀਤੀ। 

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਬੁੱਧਵਾਰ ਜਦੋਂ ਲਖੀਮਪੁਰ ਖੀਰੀ ਵਿਚ ਮਦਰ ਚਾਈਲਡ ਸੈਂਟਰ ਦੇ ਆਕਸੀਜਨ ਪਲਾਂਟ ਦਾ ਉਦਘਾਟਨ ਕਰਨ ਗਏ ਤਾਂ ਇਕ ਟੀ ਵੀ ਪੱਤਰਕਾਰ ਨੇ ਉਨ੍ਹਾ ਦੇ ਬੇਟੇ ਆਸ਼ੀਸ਼ ਮਿਸ਼ਰਾ ਉੱਤੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਕੁਚਲ ਕੇ ਮਾਰਨ ਦੇ ਮਾਮਲੇ 'ਚ ਹੱਤਿਆ ਦੀ ਕੋਸ਼ਿਸ਼ ਦੀ ਧਾਰਾ ਜੋੜਨ ਨੂੰ ਲੈ ਕੇ ਸਵਾਲ ਪੁੱਛ ਲਿਆ। ਬਸ ਮੰਤਰੀ ਮਿਸ਼ਰਾ ਏਨੇ ਗੁੱਸੇ ਵਿਚ ਆ ਗਏ ਕਿ ਪੱਤਰਕਾਰ ਨੂੰ ਧੱਕਾ ਦੇ ਦਿੱਤਾ ਤੇ ਗਾਲ਼ਾਂ ਕੱਢ ਦਿੱਤੀਆਂ। ਮੀਡੀਸਾ ਵਾਲਿਆਂ ਨੂੰ ਚੋਰ ਤੱਕ ਕਹਿ ਦਿੱਤਾ। ਮਿਸ਼ਰਾ ਨੇ ਪੱਤਰਕਾਰ ਨੂੰ ਕਿਹਾ—ਤੇਰਾ ਦਿਮਾਗ ਖਰਾਬ ਹੈ ਕਯਾ ਬੇ।  ਜਿਸ ਕਾਮ ਸੇ ਆਏ ਹੋ ਉਸਕੇ ਬਾਰੇ ਮੇਂ ਬਾਤ ਕਰੋ। ਪਹਿਲੇ ਅਪਨਾ ਫੋਨ ਬੰਦ ਕਰੋ। ਪੱਤਰਕਾਰ ਨੇ ਫਿਰ ਸਵਾਲ ਪੁੱਛਿਆ ਤਾਂ ਉਸ ਨੂੰ ਮਾਰਨ ਲਈ ਦੌੜੇ। ਚੇਤਾ ਰਹੇ ਕਿ ਟੈਨੀ ਨੇ ਇਸ ਤੋਂ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਜੇ ਉਨ੍ਹਾ ਦਾ ਬੇਟਾ ਦੋਸ਼ੀ ਸਾਬਤ ਹੋਇਆ ਤਾਂ ਉਹ ਅਹੁਦੇ ਤੋਂ ਅਸਤੀਫਾ ਦੇ ਦੇਣਗੇ। ਮੰਗਲਵਾਰ ਕੋਰਟ ਨੇ ਵਿਸ਼ੇਸ਼ ਜਾਂਚ ਟੀਮ ਦੀ ਉਹ ਅਰਜ਼ੀ ਮਨਜ਼ੂਰ ਕਰ ਲਈ, ਜਿਸ ਵਿਚ ਆਸ਼ੀਸ਼ ਤੇ ਉਸ ਦੇ ਸਾਥੀਆਂ ਖਿਲਾਫ ਕਤਲ ਦੀ ਸਾਜ਼ਿਸ਼ ਦਾ ਕੇਸ ਚਲਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ ਗਈ ਸੀ। 

ਲਖੀਮਪੁਰ ਖੀਰੀ ਘਟਨਾ ਵਾਲੇ ਮਾਮਲੇ ਸੰਬੰਧੀ ਰਿਪੋਰਟ ਨੂੰ ਲੈ ਕੇ ਅਪੋਜ਼ੀਸ਼ਨ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਬੁੱਧਵਾਰ ਦਿਨ ਭਰ ਲਈ ਉਠਾ ਦਿੱਤੀ ਗਈ। ਇਸ ਤੋਂ ਪਹਿਲਾਂ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਘਟਨਾ ਸੰਬੰਧੀ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਦੀ ਰਿਪੋਰਟ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ। 

ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਲੱਗਭੱਗ ਅੱਧਾ ਘੰਟਾ ਬਾਅਦ ਹੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਕਾਰਵਾਈ ਆਰੰਭ ਹੁੰਦਿਆਂ ਹੀ ਵਿਰੋਧੀ ਮੈਂਬਰ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੇ ਆਸਣ ਕੋਲ ਪਹੁੰਚ ਗਏ। ਉਨ੍ਹਾਂ ਨੇ ਸਾਨੂੰ ਨਿਆਂ ਚਾਹੀਦੈ, ਮੰਤਰੀ ਦਾ ਅਸਤੀਫਾ ਲਓ ਅਤੇ ਪ੍ਰਧਾਨ ਮੰਤਰੀ ਜਵਾਬ ਦੇਣ ਆਦਿ ਨਾਅਰੇ ਲਾਏ। ਹੰਗਾਮਾ ਨਾ ਹਟਣ 'ਤੇ ਸਪੀਕਰ ਵੱਲੋਂ 11 ਵਜੇ ਕਾਰਵਾਈ ਦੋ ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਦੋ ਵਜੇ ਜਦੋਂ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਦੁਬਾਰਾ ਰੋਸ ਸ਼ੁਰੂ ਕਰ ਦਿੱਤਾ। ਇਸ ਦੇ ਚੱਲਦਿਆਂ ਸਪੀਕਰ ਨੇ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ। ਮੰਤਰੀ ਖਿਲਾਫ ਐਕਸ਼ਨ ਨਾ ਹੋਣ ਤੇ ਰੋਸ਼ ਹੋਰ ਤਿੱਖਾ ਹੁੰਦਾ ਰਿਹਾ। 

ਦੂਜੇ ਪਾਸੇ ਰਾਜ ਸਭਾ ਦੀ ਕਾਰਵਾਈ 2 ਵਜੇ ਦੁਬਾਰਾ ਸ਼ੁਰੂ ਹੋਈ ਪਰ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਮੁਅੱਤਲ ਕੀਤੇ 12 ਰਾਜ ਸਭਾ ਮੈਂਬਰਾਂ ਦੀ ਬਹਾਲੀ ਅਤੇ ਉਨ੍ਹਾਂ ਨੂੰ ਚਰਚਾ 'ਚ ਸ਼ਾਮਲ ਕਰਨ ਦੀ ਮੰਗ ਕੀਤੀ, ਜਿਸ ਕਰਕੇ ਸਦਨ ਦੀ ਕਾਰਵਾਈ ਫਿਰ 15 ਮਿੰਟਾਂ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਡਿਪਟੀ ਸਪੀਕਰ ਹਰੀਵੰਸ਼ ਨਾਰਾਇਣ ਸਿੰਘ ਨੇ ਮੈਂਬਰਾਂ ਨੂੰ ਕੋਰੋਨਾ ਦੇ ਓਮੀਕਰੋਨ ਰੂਪ ਕਾਰਨ ਪੈਦਾ ਹੋ ਰਹੀ ਸਥਿਤੀ 'ਤੇ ਚਰਚਾ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਸੰਸਦ ਮੈਂਬਰਾਂ ਦੀ ਮੁਅੱਤਲੀ ਦਾ ਮੁੱਦਾ ਚੁੱਕਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਬੇਚੈਨੀ ਵਾਲੇ ਮੁੱਦੇ ਛਾਏ ਰਹੇ। 

ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਇਹ ਮੁੱਦਾ ਉਠਾਉਣ ਦੇਣ ਦੀ ਮੰਗ ਕੀਤੀ ਪਰ ਡਿਪਟੀ ਸਪੀਕਰ ਵੱਲੋਂ ਆਗਿਆ ਨਾ ਦਿੱਤੀ ਗਈ। ਤਿ੍ਣਮੂਲ ਕਾਂਗਰਸ ਦੀ ਮੈਂਬਰ ਸੁਸ਼ਮਿਤਾ ਦੇਬ ਨੇ ਡਿਪਟੀ ਚੇਅਰਮੈਨ ਨੂੰ ਕਿਹਾ-ਮੁਅੱਤਲੀ ਦਾ ਮੁੱਦਾ ਵੀ ਓਮੀਕਰੋਨ ਵਾਂਗ ਹੀ ਅਹਿਮ ਹੈ ਅਤੇ ਮੁਅੱਤਲ ਮੈਂਬਰਾਂ ਨੂੰ ਬਹਿਸ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। 

ਇਸੇ ਦੌਰਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਲਖੀਮਪੁਰ ਖੀਰੀ ਮਾਮਲੇ ਵਿਚ ਐੱਸ ਆਈ ਟੀ ਦੀ ਰਿਪੋਰਟ 'ਤੇ ਸੰਸਦ ਵਿੱਚ ਚਰਚਾ ਨਹੀਂ ਹੋਣ ਦੇਣਾ ਚਾਹੁੰਦੀ। ਉਨ੍ਹਾ ਮੰਗ ਦੁਹਰਾਈ ਕਿ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ, ਜਿਨ੍ਹਾ ਦਾ ਪੁੱਤਰ ਇਸ ਮਾਮਲੇ ਵਿਚ ਮੁਲਜ਼ਮ ਹੈ, ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਸੰਸਦ ਦੀ ਕਾਰਵਾਈ ਮੁਲਤਵੀ ਹੋਣ ਮਗਰੋਂ ਰਾਹੁਲ ਗਾਂਧੀ ਨੇ ਸੰਸਦ ਕੰਪਲੈਕਸ 'ਚ ਪੱਤਰਕਾਰਾਂ ਨੂੰ ਕਿਹਾ-ਸਰਕਾਰ ਸਾਨੂੰ ਬੋਲਣ ਨਹੀਂ ਦੇ ਰਹੀ, ਜਿਸ ਕਾਰਨ ਸਦਨ 'ਚ ਹੰਗਾਮਾ ਹੋਇਆ ਹੈ। ਅਸੀਂ ਕਿਹਾ ਹੈ ਕਿ ਰਿਪੋਰਟ ਆਈ ਹੈ ਅਤੇ ਉਨ੍ਹਾਂ ਦੇ ਮੰਤਰੀ ਸ਼ਾਮਲ ਹਨ, ਇਸ ਲਈ ਇਸ 'ਤੇ ਚਰਚਾ ਹੋਣੀ ਚਾਹੀਦੀ ਹੈ, ਪਰ ਉਹ ਇਸ ਬਾਰੇ ਚਰਚਾ ਨਹੀਂ ਕਰਨਾ ਚਾਹੁੰਦੇ। 

Monday, December 13, 2021

ਅਫਸਪਾ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ- ਇਰੋਮ ਸ਼ਰਮੀਲਾ

ਨਾਗਾਲੈਂਡ ਵਿੱਚ ਮਾਰੇ ਗਏ ਨਿਰਦੋਸ਼ਾਂ ਦੀ ਮੌਤ ਨਾਲ ਤਾਂ ਅੱਖਾਂ ਖੁੱਲ੍ਹਣ 

ਕੋਲਕਾਤਾ: 13 ਦਸੰਬਰ 2021: (ਜਨਤਾ ਸਕਰੀਨ ਬਿਊਰੋ):: 

ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ (ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ-ਅਫਸਪਾ) ਦਾ ਵਿਰੋਧ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਨਾਗਾਲੈਂਡ ਵਿੱਚ ਨਿਰਦੋਸ਼ ਨਾਗਰਿਕਾਂ ਦੇ ਕਤਲਾਂ ਮਗਰੋਂ ਇਹ  ਫਿਰ ਸੁਰਖੀਆਂ ਵਿੱਚ ਹੈ। ਜ਼ਿਕਰ ਯੋਗ ਹੈ ਕਿ ਇਸ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ 16 ਸਾਲਾਂ ਤੱਕ ਭੁੱਖ ਹੜਤਾਲ ਕਰਨ ਵਾਲੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਵੀ ਇਸ ਪਾਸੇ ਫਿਰ ਸਰਗਰਮ ਹੋਈ ਹੈ। 

ਉਸ ਨੇ ਕਿਹਾ ਕਿ ਨਾਗਾਲੈਂਡ ਵਿਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿਚ ਨਾਗਰਿਕਾਂ ਦੀ ਮੌਤ ਵਾਲੀ ਘਟਨਾ ਅੱਖਾਂ  ਖੋਲ੍ਹਣ ਵਾਲੀ ਸਾਬਤ ਹੋਣੀ ਚਾਹੀਦੀ ਹੈ ਕਿ ਉੱਤਰ-ਪੂਰਬ 'ਚੋਂ ਵਿਵਾਦਤ ਸੁਰੱਖਿਆ ਕਾਨੂੰਨ ਨੂੰ ਹਟਾਉਣ ਦਾ ਸਮਾਂ ਆ ਚੁੱਕਿਆ ਹੈ। ਉਸ ਨੇ ਕਿਹਾ ਕਿ ਅਫਸਪਾ ਨਾ ਸਿਰਫ ਦਮਨਕਾਰੀ ਕਾਨੂੰਨ ਹੈ, ਬਲਕਿ ਬੁਨਿਆਦੀ ਮਨੁੱਖੀ ਅਧਿਕਾਰਾਂ ਦਾ ਵਿਆਪਕ ਉਲੰਘਣ ਕਰਨ ਵਰਗਾ ਹੈ। ਅਫਸਪਾ ਸੁਰੱਖਿਆ ਬਲਾਂ ਨੂੰ ਬਿਨਾਂ ਕਿਸੇ ਵਾਰੰਟ ਤੋਂ ਕਿਤੇ ਵੀ ਕਾਰਵਾਈ ਕਰਨ ਅਤੇ ਕਿਸੇ ਨੂੰ ਵੀ ਗਿ੍ਫਤਾਰ ਕਰਨ ਦਾ ਅਧਿਕਾਰ ਦਿੰਦਾ ਹੈ। ਇਸਦੀ ਦੁਰਵਰਤੋਂ ਦੇ ਬਹੁਤ ਸਾਰੇ ਮਾਮਲੇ ਮੀਡੀਆ ਰਹਿਣ ਵੀ ਸਾਹਮਣੇ ਆ ਚੁੱਕੇ ਹਨ। 

ਕਰੋਨਾ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਾਉਣ ਵਾਲੇ ਵੀ ਸੰਕਟ ਵਿੱਚ

 Monday 13th December 2021 at 4:46 PM

ਪੁਲਿਸ ਵਲੰਟੀਅਰ ਵੀ ਬੇਬਸ--ਨਾ ਤਨਖਾਹ ਮਿਲਦੀ ਹੈ ਤੇ ਨਾ ਛੁੱਟੀ


ਮੋਹਾਲੀ: 13 ਦਸੰਬਰ 2021: (ਗੁਰਜੀਤ ਬਿੱਲਾ//ਜਨਤਾ ਸਕਰੀਨ)::
ਕੋਰੋਨਾ ਵਾਲੇ ਔਖੇ ਵੇਲਿਆਂ ਦੌਰਾਨ ਜਦੋਂ ਪਰਿਵਾਰ ਦੇ ਲੋਕ ਹੀ ਇੱਕ ਦੂਜੇ ਨੂੰ ਨਹੀਂ ਸਨ ਪਛਾਣਦੇ ਉਦੋਂ ਮਨੁੱਖੀ ਡਿਊਟੀਆਂ ਨਿਭਾਉਣ ਵਾਲੇ ਹੁਣ ਖੁਦ ਸੰਕਟ ਵਿੱਚ ਹਨ। ਉਹਨਾਂ ਨੂੰ ਇਸ ਅਰਸੇ ਦੌਰਾਨ ਨਾ ਕੋਈ ਛੁੱਟੀ ਮਿਲੀ ਅਤੇ ਨਾ ਹੀ ਕੋਈ ਤਨਖਾਹ। ਹੁਣ ਉਹ ਮਜਬੂਰ ਹੋ ਕੇ ਅੰਦੋਲਨ ਸ਼ੁਰੂ ਕਰਨ ਵਰਗਾ ਕੁਝ ਗੰਭੀਰ ਐਕਸ਼ਨ ਸੋਚ ਰਹੇ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਉਹਨਾਂ ਦੀ ਬਾਂਹ ਫੜੀ ਹੈ। 
‘ਤੁਹਾਨੂੰ ਛੁੱਟੀ ਨਹੀਂ ਮਿਲ ਸਕਦੀ, ਤੁਹਾਡਾ ਕੰਮ ਕੌਣ ਕਰੂ? ਤੁਹਾਨੂੰ ਤਨਖਾਹ ਕਾਹਦੀ, ਤੁਸੀਂ ਕੀ ਕਰਦੇ ਹੋ?’’ ਇਹ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ। ਸਗੋਂ ਇਹ ਦਾਸਤਾਨ ਪਿਛਲੇ 2 ਸਾਲਾਂ ਤੋਂ ਕੋਵਿਡ ਮਹਾਂਮਾਰੀ ਵਿੱਚ ਪੰਜਾਬ ਪੁਲਿਸ ਵਲੰਟੀਅਰਜ਼ ਵਜੋਂ ਭਰਤੀ ਕੀਤੇ ਉਨ੍ਹਾਂ 3600 ਨੌਜਵਾਨਾਂ ਦੀ ਹੈ ਜੋ ਹੁਣ ਤੱਕ ਨੌਕਰੀ ਦੀ ਆਸ ’ਚ ਬਿਨਾਂ ਤਨਖਾਹੋ ਕੰਮ ਕਰਦੇ ਕਰਦੇ ਸਿਰਫ 380 ਰਹਿ ਗਏ ਹਨ। 
ਅੱਜ ਇੱਥੇ ਮੋਹਾਲੀ ਪ੍ਰੈਸ ਕਲੱਬ ਵਿੱਚ ਇਕ ਪ੍ਰੈਸ ਕਾਨਫਰੰਸ ਦੌਰਾਨ ਵਲੰਟੀਅਰ ਜਗਮੀਤ ਸਿੰਘ ਮੁਕਤਸਰ, ਗੁਰਪ੍ਰੀਤ ਸਿੰਘ ਤਰਨਤਾਰਨ, ਬਚਿੱਤਰ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਫਾਜ਼ਿਲਕਾ ਅਤੇ ਹਰਿੰਦਰ ਸਿੰਘ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਮਾਰਚ 2019 ਵਿੱਚ ਕਰੋਨਾ ਮਹਾਂਮਾਰੀ ਦੇ ਸਿਖਰ ਉਤੇ ਸਰਕਾਰ ਨੇ ਉਦੋਂ ਭਰਤੀ ਕੀਤੇ ਸਨ,, ਜਦੋਂ ਕਰੋਨਾ ਮਰੀਜ਼ਾਂ ਦੀਆਂ ਮਾਵਾਂ ਨੇ ਪੁੱਤ ਨਹੀਂ ਪਛਾਣੇ, ਪੁੱਤਾਂ ਨੇ ਪਿਓ ਛੱਡ ਦਿੱਤੇ ਸਨ ਤਾਂ ਉਸ ਵੇਲੇ ਕਰੋਨਾ ਮਰੀਜ਼ਾਂ ਦਾ ਸਰਕਾਰ ਇਹ ਵਲੰਟੀਰਜ਼ ਕਰਾਉਂਦੇ ਸਨ। ਇਹੀ ਨਹੀਂ; ਉਨ੍ਹਾਂ ਨੂੰ ਥਾਣਿਆਂ ’ਚ ਸਾਂਝ ਕੇਂਦਰਾਂ ਵਿੱਚ ਡਰਾਈਵਰ, ਬੈਂਕ ਡਿਊਟੀ, ਨਾਕਾ ਡਿਊਟੀ ਤੇ ਚਾਹ ਬਣਾਉਣ ਵਰਗੀਆਂ ਡਿਊਟੀਆਂ ਦਿੱਤੀਆਂ ਗਈਆਂ, ਪਰ ਅਜੇ ਤੱਕ ਕਿਸੇ ਨੂੰ ਵੀ ਤਨਖਾਹ ਦੀ ਇਕ ਕਾਣੀ ਕੋਡੀ ਵੀ ਨਹੀਂ ਦਿੱਤੀ ਗਈ। ਇਹੀ ਕਾਰਨ ਹੈ ਕਿ 3600 ਵਲੰਟੀਅਰਜ਼ ’ਚੋਂ ਹੁਣ 380 ਬਿਨ ਤਨਖਾਹੋਂ ਵਲੰਟੀਅਰਜ਼ ਅਜੇ ਵੀ ਕੰਮ ਕਰ ਰਹੇ ਹਨ ਤੇ ਬਾਕੀ ਦੇ ਘਰ ਦੀਆਂ ਤੰਗੀਆਂ  ਤੁਰਸ਼ੀਆਂ ਦੇ ਮਾਰੇ ਵਾਪਸ ਚਲੇ ਗਏ ਹਨ।
ਇਨ੍ਹਾਂ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਨੂੰ ਪੰਜਾਬ ਦੇ ਡੀ ਜੀ ਪੀ ਤੇ ਹੋਰ ਅਫਸਰਸ਼ਾਹੀ, ਵਿਧਾਇਕਾਂ, ਮੰਤਰੀਆਂ ਅਤੇ ਮੁੱਖ ਮੰਤਰੀ ਤੱਕ ਜਲਦੀ ਨੌਕਰੀ ਦੇਣ ਦੇ ਭਰੋਸੇ ਦਿੱਤੇ ਗਏ ਸਨ। ਪੰਜਾਬ ਦਾ ਸਾਇਦ ਕੋਈ ਹੀ ਵਿਧਾਇਕ ਹੋਵੇ ਜਿਸਨੇ ਉਨ੍ਹਾਂ ਨੂੰ ਜਲਦੀ ਨੌਕਰੀ ਉਪਰ ਰੱਖਣ ਦਾ ਭਰੋਸਾ ਨਾ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਹੀ ਮੰਤਰੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇਹ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਉਨ੍ਹਾਂ ਦਾ ਕੰਮ ਕਰ ਦਿੱਤਾ ਜਾਵੇਗਾ।
ਚਿਹਰੇ ਤੇ ਨਿਰਾਸ਼ਾ ’ਚ ਡੁੱਬੇ ਇਨ੍ਹਾਂ ਫਰੰਟ ਲਾਈਨ ਯੋਧਿਆਂ ਨੂੰ ਸ਼ਾਇਦ ਸਿਆਸਤ ਦੀਆਂ ਤਿਕੜਮਬਾਜ਼ੀਆਂ ਦਾ ਪਤਾ ਨਹੀਂ ਸੀ ਜਿਸ ਦੇ ਭਰੋਸੇ ਇਹ ਆਪਣੀ ਜ਼ਿੰਦਗੀ ਮੌਤ ਦੇ ਮੂੰਹ ਦੇਣ ਲਈ ਰਾਜੀ ਹੋ ਗਏ ਅਤੇ ਜਦੋਂ ਕਰੋਨਾ ਦਾ ਮਾੜਾ ਸਮਾਂ ਨਿਕਲ ਗਿਆ ਤਾਂ ਕਰੋਨਾ ਉੱਤੇ ਜਿੱਤ ਲਈ ਆਪਣੀ ਪਿੱਠ ਥਾਪੜਦੀ ਸਰਕਾਰ ਨੇ ਇਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ। ਉਹ ਪੱਤਰਕਾਰਾਂ ਨੂੰ ਵਾਰ ਵਾਰ ਪੁੱਛ ਰਹੇ ਸਨ ਕਿ ਘਰ ਘਰ ਜਾ ਕੇ ਫਾਰਮ ਭਰਵਾ ਕੇ ਰੋਜ਼ਗਾਰ ਦੇਣ ਦੇ ਵਾਅਦੇ ਕਰਨ ਵਾਲੀ ਸਰਕਾਰ 23 ਲੱਖ ਨੌਕਰੀਆਂ ਦੇਣ ਦਾ ਪਖੰਡ ਤਾਂ ਕਰ ਰਹੀ ਹੈ, ਪਰ ਹਕੀਕਤ ’ਚ ਸਾਰੇ ਕੱਚੇ, ਆਓਟਸੋਰਸ ਤੇ ਐਡਹਾਕ ਮੁਲਾਜ਼ਮ ਹਰ ਰੋਜ ਟੈਂਕੀਆਂ, ਸੜਕਾਂ ਤੇ ਧੱਕੇ ਖਾ ਰਹੇ ਹਨ।
ਹੁਣ ਇਨ੍ਹਾਂ ਵਲੰਟੀਅਰਜ਼ ਨੇ ਫੇਜ 8 ਮੋਹਾਲੀ, ਗੁਰਦੁਆਰਾ ਸਾਹਿਬ ਸਾਹਮਣੇ ਧਰਨਾ ਲਾ ਕੇ ਕੋਈ ਸਖਤ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਤਾਂ ਕਿ ਸਰਕਾਰ ਦੇ ਕੰਨਾਂ ਵਿੱਚ ਉਨ੍ਹਾਂ ਦੀ ਆਵਾਜ਼ ਪੈ ਸਕੇ।
ਇਸੇ ਦੌਰਾਨ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਹਰਮੀਤ ਕੌਰ ਬਾਜਵਾ ਨੇ ਆਪਣੀ ਜਥੇਬੰਦੀ ਵੱਲੋਂ ਇਨਾਂ ਪੰਜਾਬ ਪੁਲਿਸ ਵਲੰਟੀਅਰ ਦੀ ਤਨ ਮਨ ਤੇ ਧਨ ਨਾਲ ਹਮਾਇਤ ਕਰਨ ਦਾ ਐਲਾਨ ਕੀਤਾ ਹੈ।

Sunday, December 12, 2021

ਅਸੀਂ ਖੇਤਾਂ ਨੂੰ ਸਿਜਦਾ ਕਰ ਭਲਕੇ ਫ਼ਿਰ ਕਾਫਲਿਆਂ ਚ ਜੁੜ ਜਾਣਾ

 Sunday 12 December 2021 at 11:42

ਜੰਗ ਮੁੱਕੀ ਨਹੀਂ ,ਜੰਗ ਮੁਲਤਵੀ ਹੈ-ਇਹ ਸ਼ੌਂਕ ਨਹੀਂ ਸਾਡੀ ਲੋੜ ਹੈ 


ਭੀਖੀ
: 12 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਜਦੋਂ ਕਾਲੇ ਖੇਤੀ ਕਾਨੂਨ ਵਾਪਿਸ ਲੈਣ ਦਾ ਐਲਾਨ ਹੋਇਆ ਤਾਂ ਕਿਸਾਨਾਂ ਦਾ ਪ੍ਰਤੀਕ੍ਰਮ ਬਹੁਤ ਹੀ ਠਰੰਮੇ ਵਾਲਾ ਸੀ। ਉਹਨਾਂ ਕੋਈ ਜਲਦਬਾਜ਼ੀ ਨਹੀਂ ਦਿਖਾਈ। ਇਸ ਬਾਰੇ ਮੀਟਿੰਗਾਂ ਹੋਈਆਂ ਜਿਹਨਾਂ ਵਿੱਚ ਡੂੰਘੀਆਂ ਵਿਚਾਰਾਂ ਵੀ ਹੋਈਆਂ। ਇਹਨਾਂ ਵਿਚਾਰ-ਵਟਾਂਦਰਿਆਂ ਵਿੱਚ ਸਾਰੇ ਪਹਿਲੂ ਵਿਚਾਰੇ ਗਏ। ਸਾਰੇ ਪੈਂਤੜੇ ਵਿਚਾਰਨ ਮਗਰੋਂ ਜਿੱਤ ਦਾ ਐਲਾਨ ਕੀਤਾ ਗਿਆ। ਇਸ ਐਲਾਨ ਵਿੱਚ ਵੀ ਸੰਘਰਸ਼ਾਂਦੀ ਧਮਕ ਅਤੇ ਦਸਤਕ ਮੌਜੂਦ ਰਹੀ। ਸ਼ਹੀਦ ਹੋਏ ਸਾਥੀਆਂ ਦੇ ਬਕਾਏ ਸਭਨਾਂ ਦੇ ਮਨਾਂ ਵਿੱਚ ਹਨ। ਜਿੱਤ ਦੇ ਐਲਾਨ ਮਗਰੋਂ ਸ਼ੁਰੂ ਹੋਇਆ ਫਤਹਿ ਮਾਰਚ ਧੜੱਲੇ ਨਾਲ ਸ਼ੁਰੂ ਹੋਇਆ। ਥਾਂ ਥਾ ਜਸ਼ਨ ਵੀ ਹੋਏ। ਸ਼ੁਰੂਆਤ ਵੇਲੇ ਦੋ ਸਟਰਨਾ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ:  

ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲੇ ਆਂ,                                                                                                                ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲੇ ਆਂ।

ਪਤਾ ਨਹੀਂ ਇਹ ਸਤਰਾਂ ਕਿਸ ਨੇ ਲਿਖੀਆਂ ਪਰ ਬਹੁਤ ਹੀ ਪਸੰਦ ਕੀਤੀਆਂ ਗਈਆਂ। ਬਾਰ ਬਾਰ ਸ਼ੇਅਰ ਕੀਤੀਆਂ ਗਈਆਂ। ਇਸਤੋਂ ਬਾਅਦ ਵੀ ਜਜ਼ਬਾਤਾਂ ਦਾ ਹੜ੍ਹ ਜਾਰੀ ਰਿਹਾ। ਫਤਹਿ ਮਾਰਚ ਦੌਰਾਨ ਹੋਏ ਹਾਦਸੇ ਕਾਰਨ ਹੋਈਆਂ ਮੌਤਾਂ ਦੇ ਗਮ ਵੀ ਛੇ ਓਰ ਇਹ ਮਾਰਚ ਨਹੀਂ ਰੁਕਿਆ।

ਜਦੋਂ ਇਹ ਜੇਤੂ ਕਾਫ਼ਿਲਾ ਭੀਖੀ ਪੁੱਜਿਆ ਤਾਂ ਸਵਾਗਤ ਕਰਨ ਵਾਲਿਆਂ ਵਿੱਚ ਕਾਮਰੇਡ ਹਰਭਗਵਾਨ ਭੀਖੀ ਵੀ ਸੀ। ਉਸ ਖੁਸ਼ੀ ਦੇ ਮੌਕੇ ਸਾਥੀ ਨੇ ਕਿਹਾ:

ਤੈਨੂੰ ਕਾਤਲਾ ਹਨੇਰਿਆਂ ਤੇ ਮਾਣ ਸੀ ਬੜਾ
ਸਾਨੂੰ ਤਾਰਿਆਂ ਨੇ ਟੁੱਟ ਟੁੱਟ ਕੇ ਦਿਸ਼ਾਵਾਂ ਦਿੱਤੀਆਂ
ਨਾਲ ਹੀ ਸਿਫਤ ਵੀ ਕੀਤਾ ਕਿ ਇਹ ਜੇਤੂ ਸੰਘਰਸ਼ ਨਵੀਂ ਦਿਸ਼ਾ ਦੇਵੇਗਾ ਭੀਖੀ ਚ ਯੋਧਿਆਂ ਦਾ ਸਨਮਾਨ। ਇਸ ਵਿੱਚ ਕਾਫੀ ਇਸ਼ਾਰੇ ਹਨ ਜਿਹਨਾਂ ਨੂੰ ਸਮਝਣਾਂ ਇਸ ਵੇਲੇ ਸਭਨਾਂ ਲਈ ਜ਼ਰੂਰੀ ਹੈ।
ਇੱਕ ਹੋਰ ਸਾਥੀ ਹਰਬੰਸ ਸਿੰਘ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ
ਇਹ ਮੰਜ਼ਿਲ ਨਹੀਂ , ਪੜਾਅ ਹੈ ਆਇਆ
ਵਾਟ ਲੰਮੇਰੀ ਦਾ ਇਕ ਮੋੜ ਹੈ |
ਜੰਗ ਮੁੱਕੀ ਨਹੀਂ ,ਜੰਗ ਮੁਲਤਵੀ ਹੈ
ਇਹ ਸ਼ੌਂਕ ਨਹੀਂ ਸਾਡੀ ਲੋੜ ਹੈ |
ਭਾਂਬੜ ਸਾਂਭ ਕੇ ਰੱਖਿਓ ਸੀਨੇ ਵਿੱਚ
ਜੰਗ ਜਿੱਤਣ ਤੱਕ ਜੋ ਸੁਲਗਣਾ ਹੈ ,
ਅਸੀਂ ਖੇਤਾਂ ਨੂੰ ਸਿਜਦਾ ਕਰ ਭਲਕੇ
ਫ਼ਿਰ ਕਾਫਲਿਆਂ ਚ ਜੁੜ ਜਾਣਾ ਹੈ |
ਇਹ ਮੰਜ਼ਿਲ ਨਹੀਂ ,ਇਹ ਰਾਸਤਾ ਹੈ |

Friday, December 10, 2021

ਸਜ਼ਾ ਪੂਰੀ ਕਰ ਚੁੱਕੇ ਸਿਆਸੀ ਕੈਦੀਆਂ ਨੂੰ ਰਿਹਾ ਨਾ ਕਰਨ ਦੀ ਨਿਖੇਧੀ

ਪੰਜਾਬ ਸਟੂਡੈਂਟਸ ਯੂਨੀਅਨ ਨੇ ਦੱਸਿਆ ਇਸ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ


ਫਾਜ਼ਿਲਕਾ
:10 ਦਸੰਬਰ 2021: (ਧੀਰਜ ਕੁਮਾਰ//ਜਨਤਾ ਸਕਰੀਨ)::

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ  ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਸਜ਼ਾ ਭੁਗਤ ਚੁਕੇ ਸਿਆਸੀ ਕੈਦੀਆਂ ਤੇ ਝੂਠੇ ਕੇਸਾਂ ਚ ਫਸਾ ਕੇ ਜਲ 'ਚ ਬੰਦ ਕੀਤੇ ਹੋਏ ਹੋਰ ਬੁਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾ ਦੀ ਰਿਹਾਈ ਲਈ ਐਮ.ਆਰ.ਸਰਕਾਰੀ ਕਾਲਜ ਫਾਜ਼ਿਲਕਾ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਇਤਿਹਾਸਿਕ ਦਿਨ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ ਦੇ ਜ਼ਿਲ੍ਹਾ ਪ੍ਰਧਾਨ ਧੀਰਜ ਕੁਮਾਰ ਅਤੇ ਕਾਲਜ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਦੇਸ਼ ਭਰ ਵਿੱਚ ਹਜ਼ਾਰਾਂ ਕੈਦੀ ਆਪਣੀ ਸਜ਼ਾ ਪੁਰੀ ਕਰਨ ਦੇ ਬਾਵਜੂਦ ਜੇਲਾਂ ਵਿੱਚ ਰੁਲ ਰਹੇ ਹਨ। ਇਹਨਾਂ ਵਿੱਚ ਸਥਾਪਤੀ ਵਿਰੋਧੀ ਲਹਿਰਾਂ ਦੇ ਕਾਰਕੁੰਨ, ਮੁਸਲਮਾਨ, ਸਿੱਖਾਂ ਅਤੇ ਇਸਾਈ ਧਾਰਮਿਕ ਘੱਟ ਗਿਣਤੀਆਂ ਦੇ  ਸਮੇਤ  ਵੱਡੀ ਗਿਣਤੀ ਆਰਥਿਕ ਪੱਖੋਂ ਗਰੀਬ, ਦਲਿਤ, ਆਦਿਵਾਸੀਆਂ ਅਤੇ ਵਿਦੇਸ਼ੀਆਂ ਰਾਜਨੀਤਕ ਕੈਦੀ ਸ਼ਾਮਿਲ ਹਨ। ਇਸ ਪ੍ਰਬੰਧ ਵਿੱਚ ਸਭਨਾ ਲਈ ਇਕਸਾਰ ਨਿਯਮ ਲਾਗੂ ਨਹੀਂ ਹਨ। 

ਆਰਥਿਕ ਅਤੇ ਰਾਜਨੀਤਕ ਪੱਖੋਂ ਪਹੁੰਚ ਵਾਲੇ ਲੋਕ, ਜਿਹੜੇ ਪਹਿਲਾਂ ਹੀ ਆਪਣੇ ਸਿਆਸੀ ਅਸਰ ਰਸੂਖ ਦੇ ਜ਼ੋਰ ਮੁਕੱਦਮੇ ਦਰਜ  ਹੋਣ ਅਤੇ ਸਜ਼ਾਵਾਂ ਤੋਂ ਅਕਸਰ ਹੀ ਬਚ ਨਿਕਲਦੇ ਹਨ, ਕਦੇ ਵੀ  ਪੂਰੀਆ ਸਜ਼ਾਵਾਂ ਜੇਲਾਂ ਵਿੱਚ ਨਹੀਂ ਕੱਟਦੇ, ਸਗੋਂ ਅਕਸਰ ਹੀ ਉਹ ਆਪਣੀਆਂ ਸਜ਼ਾਵਾਂ ਨੂੰ ਮੁਆਫ ਵੀ ਕਰਵਾ ਲੈਂਦੇ ਹਨ। ਦਿੱਲੀ ਦੰਗਿਆਂ ਦੇ ਕੁੱਝ ਦੋਸ਼ੀਆਂ ਦੀ ਸਜ਼ਾ, ਜੋ ਹਾਈਕੋਰਟ ਨੇ ਘਟਾ ਕੇ ਉਮਰ ਕੈਦ ਕਰ ਦਿੱਤੀ ਸੀ, ਨੂੰ ਦਿੱਲੀ ਸਰਕਾਰ ਨੇ ਬਿਲਕੁਲ ਹੀ ਮੁਆਫ ਕਰ ਦਿੱਤਾ ਸੀ। 

ਗੁਜਰਾਤ ਦੰਗਿਆਂ ਦੀ ਦੋਸ਼ੀ ਉਥੋਂ ਦੀ ਸਾਬਕਾ ਸਿਹਤ ਮੰਤਰੀ ਮਾਇਆ ਕੋਡਨਾਨੀ ਜੇਲ ਵਿੱਚੋ ਪੈਰੋਲ ਦੀ ਸਹੂਲਤ ਲੈ ਚੁੱਕੀ ਹੈ। ਜਮੀਨੀ ਪੱਧਰ ਦੀ ਹਕੀਕਤ ਇਹ ਹੈ ਕਿ ਇੱਥੇ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ ਕੇ ਫਾਸ਼ੀਵਾਦੀ ਹਕੂਮਤ ਵੱਲੋਂ ਲੋਕਾਂ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਆਦਿ ਵਰਗਾਂ ਨੂੰ ਆਪਣਾ ਨਿਸ਼ਾਨਾ ਬਣਾ ਕੇ ਉੱਠ ਰਹੀ ਆਵਾਜ਼ ਨੂੰ ਹੀ ਦਬਾਇਆ ਜਾ ਰਿਹਾ ਹੈ। ਜਿਸ ਦੇ ਲਈ ਸਰਕਾਰ ਦੁਆਰਾ ਇੱਥੋਂ ਦੀ ਪੁਲੀਸ,ਫੌਜ, ਜੇਲ੍ਹਾਂ ਅਤੇ ਕਚਹਿਰੀਆਂ ਨੂੰ ਵਰਤਿਆ ਜਾ ਰਿਹਾ ਹੈ।  ਫਾਸ਼ੀਵਾਦੀ ਏਜੰਡੇ ਤਹਿਤ ਹੀ ਕੇੰਦਰ ਸਰਕਾਰ ਦੁਆਰਾ ਮਨੁੱਖੀ ਹੱਕਾਂ ਦੀ ਰਾਖੀ ਕਰਨ ਵਾਲੇ ਲੇਖਕਾਂ ਅਤੇ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ। ਇਨ੍ਹਾਂ ਵਿਚੋਂ ਬਹੁਤੇ ਕੈਦੀਆਂ ਦੀ ਸਜ਼ਾ ਪੂਰੀ ਹੋਣ ਤੱਕ ਵੀ ਰਿਹਾਅ ਨਹੀ ਕੀਤਾ ਗਿਆ। ਹਕੂਮਤ ਦਾ ਇਹ ਵਰਤਾਰਾ ਮਨੁੱਖੀ ਹੱਕਾਂ ਦਾ ਕਤਲ ਵਾਲਾ ਵਤੀਰਾ  ਹੈ, ਜਿਸਦਾ  ਪੰਜਾਬ ਸਟੂਡੈਂਟਸ ਯੂਨੀਅਨ ਜੋਰਦਾਰ ਵਿਰੋਧ ਕਰਦੀ ਹੈ।

ਪੀ.ਐੱਸ.ਯੂ  ਆਗੂ ਪਰਮਜੀਤ ਕੌਰ, ਅਨੀਤਾ, ਨੇਹਾ ਅਤੇ ਅਨੁਪਮਾ ਨੇ ਕਿਹਾ ਕਿ ਅੱਜ ਫਾਸ਼ੀਵਾਦੀ ਹਕੂਮਤ ਵੱਲੋਂ  ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦੇ ਸ਼ਰੇਆਮ ਵੇਖਿਆ ਜਾ ਸਕਦਾ ਹੈ,ਲੁਟੇਰੇ ਪ੍ਰਬੰਧ ਖਿਲਾਫ ਬੋਲਣ ਵਾਲੇ ਕਾਰਕੁੰਨਾਂ ਨੂੰ ਅੱਤਵਾਦੀ,ਸ਼ਹਿਰੀ ਨਕਸਲੀ,ਧਾਰਮਿਕ ਭਾਵਨਾਵਾਂ ਭੜ੍ਕਾਉਣ ਵਰਗੇ ਝੂਠੇ ਕੇਸ ਮੜ੍ ਕੇ ਜੇਲੀੰ ਡੱਕਿਆ ਜਾ ਰਿਹਾ ਹੈ। ਲੁਟੇਰੇ ਢਾਂਚੇ ਦੀਆਂ ਫ਼ਿਰਕੂ ਤਾਕਤਾਂ ਲੋਕਾਂ ਦੀ ਆਵਾਜ਼ ਬਣਨ ਵਾਲੀ ਪੱਤਰਕਾਰ ਗੌਰੀ ਲੰਕੇਸ਼ ਵਰਗਿਆਂ ਨੂੰ ਜਿਉਣ ਦਾ ਹੱਕ ਹੀ ਨਹੀਂ ਦਿੰਦੀਆਂ ਜਾਂ ਫਿਰ ਗੌਤਮ ਨਵਲਖਾ, ਉਮਰ ਖਾਲਿਦ, ਅਰੁਣ ਫਰੇਰਾ, ਜੀ. ਐਨ. ਸਾਈੰਬਾਬਾ ਵਰਗੇ ਸਮਾਜਿਕ ਕਾਰਕੁਨਾਂ ਨੂੰ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੇ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਪ੍ਰਕਿਰਿਆ ਹੋਰ ਵੀ ਤੇਜ਼ ਹੋ ਚੁੱਕੀ ਹੈ।

 ਮਨੁੱਖੀ ਅਧਿਕਾਰ ਦਿਵਸ ਮੌਕੇ ਮਨੁੱਖੀ ਅਧਿਕਾਰਾਂ ਦੇ ਹੁੰਦੇ ਘਾਣ ਤੇ ਪੰਜਾਬ ਸਟੂਡੈਂਟਸ ਯੂਨੀਅਨ ਮੰਗ ਕਰਦੀ ਹੈ ਕਿ ਜੋ ਸਿਆਸੀ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਨਜਾਇਜ਼ ਪਰਚੇ ਪਾ ਕੇ ਜੇਲਾਂ ਵਿੱਚ ਬੰਦ ਕੀਤੇ ਬੁੱਧੀਜੀਵੀਆਂ , ਲੇਖਕਾਂ , ਪੱਤਰਕਾਰਾਂ ਅਤੇ ਸਮਾਜਿਕ ਕਾਰਕੁੰਨਾ ਦੀ ਜਲਦੀ ਤੋਂ ਜਲਦੀ ਰਿਹਾਈ ਹੋਣੀ ਚਾਹੀਦੀ ਹੈ। 

ਇਸ ਮੌਕੇ ਰਜਿੰਦਰ ਸਿੰਘ, ਮਮਤਾ, ਪਰਮਜੀਤ ਕੌਰ, ਰਿਤੂ, ਲਵਪ੍ਰੀਤ ਸਿੰਘ, ਰਾਜ ਮੌਜਮ, ਰਾਜਪ੍ਰੀਤ ਆਦਿ ਵਿਦਿਆਰਥੀ ਸ਼ਾਮਲ ਸਨ।

*ਧੀਰਜ ਕੁਮਾਰ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੀਨੀਅਰ ਆਗੂ ਹਨ ਅਤੇ ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ-97798-14498

Wednesday, December 8, 2021

12 ਦਸੰਬਰ ਨੂੰ 4 ਘੰਟੇ ਦਾ ਰੇਲ ਰੋਕੋ ਅੰਦੋਲਨ

ਪੇਂਡੂ ਤੇ ਖੇਤ ਮਜ਼ਦੂਰਾਂ ਦੇ 'ਰੇਲ ਰੋਕੋ' ਅੰਦੋਲਨ ਦੀ ਡਟਵੀਂ ਹਮਾਇਤ

ਚੰਡੀਗੜ੍ਹ: 7 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਪ੍ਰਤੀਕਾਤਮਕ ਫਾਈਲ ਫੋਟੋ ਲੁਧਿਆਣਾ ਦੀ 
ਪੇਂਡੂ ਖੇਤ ਮਜ਼ਦੂਰ ਵੀ ਮੈਦਾਨ ਵਿਚ ਹਨ। ਸਰਕਾਰ ਤੋਂ ਅੱਕੇ ਅਤੇ ਸੱਤੇ ਹੋਏ ਇਹ ਮਜ਼ਦੂਰ ਵੀ ਅੰਦੋਲਨ ਦੀ ਰਾਹ ਤੁਰ ਪਏ ਹਨ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਸਾਂਝਾ ਸੰਘਰਸ਼ ਕਰ ਰਹੀਆਂ ਪੰਜਾਬ ਦੀਆਂ 7 ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 12 ਦਸੰਬਰ ਨੂੰ 4 ਘੰਟੇ ਦੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਅੰਦੋਲਨ ਦੀ ਡਟਵੀਂ ਹਮਾਇਤ ਕਰਨ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੀਤਾ ਗਿਆ ਹੈ ਜਿਸਨੂੰ ਬੇਹੱਦ ਅਹਿਮ ਮੰਨਿਆ ਜਾਂਦਾ ਹੈ। ਕਿਸਾਨਾਂ ਦੀ ਹਮਾਇਤ ਨਾਲ ਅੰਦੋਲਨ ਵਿੱਚ  ਨਵੀਂ ਜਾਨ ਪੈ ਜਾਣੀ ਹੈ। ਸੱਤਾ ਅਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਜੇਤੂ ਸੰਘਰਸ਼ ਕਰਨ ਵਾਲੇ ਕਿਸਾਨ ਇਸ ਵੇਲੇ ਸਮੂਹ ਪੀੜਿਤ ਅਤੇ ਦੁਖੀ ਲੋਕਾਂ ਦੇ ਨੁਮਾਇੰਦੇ ਵੱਜੋਂ ਉਭਰ ਕੇ ਸਾਹਮਣੇ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਇਸ ਸਬੰਧੀ ਆਪਣੇ ਸੂਬਾਈ ਲੀਡਰਾਂ ਦੇ ਨਾਲ ਜ਼ਿਲਾ ਅਤੇ ਪਿੰਡ ਪੱਧਰ ਦੇ ਆਗੂਆਂ ਨੂੰ ਵੀ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਆਖਿਆ ਹੋਇਆ ਹੈ। ਇਸ ਹਮਾਇਤ ਨਾਲ ਅੰਦੋਲਨਕਾਰੀ ਧਿਰਾਂ ਦਾ ਇੱਕ ਨਵਾਂ ਸਮੀਕਰਨ ਵੀ ਸਾਹਮਣੇ ਆਉਣ ਦੀਆਂ ਸੰਭਾਵਨਾ ਹੈ। ਮੰਗਾਂ ਮੰਨਦੇ ਕਿਰਤੀਆਂ ਨੂੰ ਲਾਠੀਚਾਰਜਾਂ ਨਾਲ ਡਰਾਉਣ ਵਾਲੀਆਂ ਧਿਰਾਂ ਹੁਣ ਖੁਦ ਭੈਅਭੀਤ ਹੋਣ ਵਾਲੀ ਸਥਿਤੀ ਵਿਚ ਆਉਣ ਵਾਲੀਆਂ ਹਨ। 

ਕਿਸਾਨ ਆਗੂ ਉਗਰਾਹਾਂ ਦੀ ਹਮਾਇਤ ਮਗਰੋਂ ਸਥਾਨਕ ਯੂਨਿਟਾਂ ਦੀਆਂ ਸਰਗਰਮੀਆਂ ਵੱਧ ਗਈਆਂ ਹਨ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਹੈ ਕਿ ਜਥੇਬੰਦੀ ਦੀ ਤੈਅਸ਼ੁਦਾ ਨੀਤੀ ਮੁਤਾਬਕ ਖੇਤ ਮਜ਼ਦੂਰ ਬੇਜ਼ਮੀਨੇ ਕਿਸਾਨ ਹੀ ਹਨ, ਜਿਸ ਦੀ ਪੁਸ਼ਟੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਵੀ ਕਰਦੀ ਹੈ। ਬਿਨਾਂ ਸ਼ੱਕ ਉਹ ਜ਼ਮੀਨ ਮਾਲਕ ਛੋਟੇ ਕਿਸਾਨਾਂ ਨਾਲੋਂ ਵੀ ਵੱਧ ਆਰਥਕ ਲੁੱਟ ਦਾ ਸ਼ਿਕਾਰ ਹਨ। ਉਨ੍ਹਾਂ ਦੀ ਵੱਡੀ ਬਹੁਗਿਣਤੀ ਦਲਿਤ ਸਮਾਜ ਨਾਲ ਸੰਬੰਧਤ ਹੋਣ ਕਾਰਨ ਉਹ ਉੱਚ ਜਾਤੀ ਜਗੀਰੂ ਹੰਕਾਰ ਤੇ ਜ਼ੁਲਮਾਂ ਦਾ ਸਾਹਮਣਾ ਵੀ ਕਰ ਰਹੇ ਹਨ। ਹਜ਼ਾਰਾਂ, ਲੱਖਾਂ ਬੇਘਰੇ ਰੁਲ ਰਹੇ ਹਨ। ਜਥੇਬੰਦੀ ਇਨ੍ਹਾਂ ਜੁਝਾਰੂਆਂ ਨਾਲ ਸੰਘਰਸ਼ੀ ਸਾਂਝ ਲਗਾਤਾਰ ਪੁਗਾਉਂਦੀ ਤੇ ਵਧਾਉਂਦੀ ਆ ਰਹੀ ਹੈ। ਜਥੇਬੰਦੀ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਜਿੱਥੇ ਕੇਂਦਰੀ ਭਾਜਪਾ ਹਕੂਮਤ ਵਿਰੁੱਧ ਸਿੱਕੇਬੰਦ ਜਿੱਤ ਵੱਲ ਵਧ ਰਹੇ ਸਾਂਝੇ ਕਿਸਾਨ ਘੋਲ ਨੂੰ ਦਿੱਲੀ ਤੇ ਪੰਜਾਬ ਦੇ ਮੋਰਚਿਆਂ ਵਿਚ ਹੋਰ ਮਜ਼ਬੂਤ ਕਰਨ ਦਾ ਸੱਦਾ ਕਿਸਾਨਾਂ ਨੂੰ ਦਿੱਤਾ ਗਿਆ ਹੈ, ਉੱਥੇ ਪੇਂਡੂ ਖੇਤ ਮਜ਼ਦੂਰਾਂ ਦੇ ਰੇਲ ਰੋਕੋ ਅੰਦੋਲਨ ਵਿਚ ਵੀ ਜਚਵੀਂ ਹਮਾਇਤੀ ਸ਼ਮੂਲੀਅਤ ਦਾ ਸੱਦਾ ਦਿੱਤਾ ਗਿਆ ਹੈ। ਇਸ ਹਮਾਇਤ ਨਾਲ ਨਿਸਚੇ ਹੀ ਅੰਦੋਲਨ ਸਿਖਰਾਂ ਤੀਕ ਪੁੱਜੇਗਾ। ਇਸ ਨਾਲ ਨਵੀਂ ਲਹਿਰ ਵੀ ਪੈਦਾ ਹੋਵੇਗੀ। 

ਸਰਦਾਰ ਕੋਕਰੀਕਲਾਂ ਨੇ ਕਿਹਾ ਕਿ ਕਿਸਾਨਾਂ ਵਾਂਗ ਹੀ ਨਿੱਜੀਕਰਨ, ਵਪਾਰੀਕਰਨ ਤੇ ਸੰਸਾਰੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਆਏ ਹੋਏ ਸਭ ਤਬਕਿਆਂ ਦੇ ਠੇਕਾ ਕਾਮਿਆਂ ਵੱਲੋਂ ਕੀਤੇ ਜਾ ਰਹੇ ਜਾਨ ਹੂਲਵੇਂ ਸੰਘਰਸ਼ਾਂ ਦੀ ਹਮਾਇਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਵੀ ਅੰਮਿ੍ਤਸਰ, ਮੋਰਿੰਡਾ, ਪਟਿਆਲਾ, ਬਠਿੰਡਾ ਆਦਿ ਕਈ ਥਾਵਾਂ 'ਤੇ ਕਿਸਾਨ ਇਸ ਤਰ੍ਹਾਂ ਦੇ ਸੰਘਰਸ਼ਾਂ ਵਿਚ ਹਮਾਇਤੀ ਸ਼ਮੂਲੀਅਤ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰੋਡਵੇਜ਼ ਕਾਮਿਆਂ ਦੇ ਅੰਦੋਲਨ ਦੀ ਹਮਾਇਤ ਲਈ ਵੀ ਸਰਦਾਰ ਉਗਰਾਹਾਂ ਨੇ ਕੋਕਰਿਕਲਾਂ ਦੀ ਹੀ ਡਿਊਟੀ ਲਗਾਈ ਹੈ। 

Tuesday, December 7, 2021

ਅਧਿਆਪਕਾਂ 'ਤੇ ਲਾਠੀਚਾਰਜ ਦੀ ਪੀ ਐਸ ਯੂ ਵੱਲੋਂ ਸਖਤ ਨਿਖੇਧੀ

ਧਰਨੇ ਵਿੱਚ ਸ਼ਮੂਲੀਅਤ ਕਰਕੇ ਕੀਤੀ ਅਧਿਆਪਕਾਂ ਦੀ ਹਮਾਇਤ 


ਫਾਜ਼ਿਲਕਾ
:7 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਅੱਜ ਬੇਰੋਜ਼ਗਾਰ ETT ਅਧਿਆਪਕਾਂ ਤੇ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਲਾਠੀਚਾਰਜ ਦੀ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਨਿਖੇਧੀ ਕੀਤੀ ਅਤੇ ਉਹਨਾਂ ਦੇ ਧਰਨੇ ਵਿਚ ਸਮੂਲੀਅਤ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹਿਮਾਇਤ ਕੀਤੀ ਗਈ। ਇਸ ਮੌਕੇ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਧੀਰਜ ਕੁਮਾਰ ਇਸ ਲਾਠੀਚਾਰਜ ਦੀ ਮਾਲੋਚਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਮਨ ਨਾਲ ਪੀੜਿਤ ਲੋਕਾਂ ਦੇ ਅੰਦੋਲਨ ਹੋਰ ਤਿੱਖੇ ਹੋਣਗੇ। ਅਧਿਆਪਕ ਵਰਗ ਉੱਤੇ ਲਾਠੀਚਾਰਜ ਬਹੁਤ ਹੀ ਮੰਦਭਾਗਾ ਹੈ। 

ਲਾਰਿਆਂ ਤੋਂ ਅੱਕੇ ਰੋਡਵੇਜ਼ ਮੁਲਾਜ਼ਮਾਂ ਵੱਲੋਂ ਫਿਰ ਹੜਤਾਲ ਸ਼ੁਰੂ

ਪਨਬੱਸ/PRTC ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ ਤੇ-ਸਤਨਾਮ ਸਿੰਘ

ਪੰਜਾਬ/ਚੰਡੀਗੜ੍ਹ ਦੇ ਨਾਲ ਨਾਲ ਪੰਜਾਬ ਤੋਂ ਬਾਹਰ ਵੀ ਆਵਾਜਾਈ ਤੇ ਅਸਰ 

ਸਰਕਾਰੀ ਟ੍ਰਾਂਸਪੋਰਟ ਨੂੰ ਬਚਾਉਣ ਲਈ 10 ਹਜ਼ਾਰ ਬੱਸਾਂ ਤੁਰੰਤ ਪਾਵੇ ਸਰਕਾਰ

ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਵੀ ਤੁਰੰਤ ਪੱਕਾ ਕਰੇ-ਜਸਪਾਲ ਸ਼ਰਮਾ


ਲੁਧਿਆਣਾ
: 7 ਦਸੰਬਰ 2021: (ਜਨਤਾ ਸਕਰੀਨ ਬਿਊਰੋ)::
 

ਚੰਨੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਸਾਰ ਹੀ ਜਿਹਨਾਂ ਖੇਤਰਾਂ ਦੇ ਦੇ ਕਿਰਤੀਆਂ/ਮੁਲਾਜ਼ਮਾਂ ਨੂੰ ਉਹਨਾਂ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਛੇਤੀ ਮੰਨਣ ਦੇ ਭਰੋਸੇ ਦਿੱਤੇ ਸਨ ਉਹਨਾਂ ਨੇ ਇਹਨਾਂ ਮੁਲਾਜ਼ਮਾਂ ਨੰ ਕੀਲ ਲਿਆ ਸੀ। ਇੰਝ ਲੱਗਦਾ ਸੀ ਕਿ ਹੁਣ ਛੇਤੀ ਕੀਤਿਆਂ ਹੜਤਾਲ ਨਹੀਂ ਹੋਣ ਲੱਗੀ। ਇਹ ਉਮੀਦਾਂ ਕੁਝ ਖਫਤੇ ਕਾਇਮ ਵੀ ਰਹੀਆਂ ਪਰ ਛੇਤੀ ਹੀ ਇਹਨਾਂ ਮੁਲਾਜ਼ਮਾਂ ਦਾ ਚੰਨੀ ਸਰਕਾਰ ਤੋਂ ਵੀ ਮੋਹ ਭੰਗ ਹੋ ਗਿਆ। ਇਸ ਤਰ੍ਹਾਂ ਇੱਕ ਵਾਰ ਫੇਰ  ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

ਅੱਜ ਮਿਤੀ 07 ਦਸੰਬਰ 2021 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਪਨਬੱਸ ਅਤੇ PRTC ਦੀਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਇਸ ਮੌਕੇ ਰੈਲੀਆਂ ਵੀ ਹੋਈਆਂ ਧਰਨੇ ਵੀ ਦਿੱਤੇ ਗਏ। ਲੁਧਿਆਣਾ ਡਿਪੂ ਵਿਖੇ ਬੋਲਦਿਆਂ ਪ੍ਰਧਾਨ ਸਤਨਾਮ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਬੜੈਚ , ਸੁਖਵਿੰਦਰ ਸਿੰਘ,ਪੀ ਆਰ ਟੀ ਸੀ ਤੋਂ ਸੁਬਾ ਆਗੂ ਜਗਤਾਰ ਸਿੰਘ,ਡਿਪੂ ਪ੍ਰਧਾਨ ਗੁਰਬਾਜ ਸਿੰਘ, ਦਲਜੀਤ ਸਿੰਘ ਨੇ ਕਿਹਾ ਕਿ ਪਨਬਸ ਅਤੇ PRTC ਦੀ ਹੜਤਾਲ ਪੰਜਾਬ ਸਰਕਾਰ ਵੱਲੋਂ ਜਾਨਬੁੱਝ ਕੇ ਕਰਵਾਈ ਗਈ ਹੈ ਕਿਉਂਕਿ ਯੂਨੀਅਨ ਵਲੋਂ ਇਸ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ 22ਨਵੰਬਰ 2021 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਹੋਈ ਮੀਟਿੰਗ ਵਿੱਚ ਵੀ ਕਲੀਅਰ ਕੀਤਾ ਗਿਆ ਸੀ ਕਿ ਜੇਕਰ ਹੱਲ ਨਾ ਕੀਤਾ ਤਾਂ ਵਰਕਰ ਤਰੁੰਤ ਹੜਤਾਲ ਤੇ ਚਲੇ ਜਾਣਗੇ। ਇਸਦੇ ਬਾਵਜੂਦ ਗੱਲ ਅੱਗੇ ਨਹੀਂ ਵੱਧ ਸਕੀ। 

ਇਸਦੇ ਨਾਲ ਹੀ ਮੰਤਰੀ ਨੇ ਕਿਹਾ ਸੀ ਕਿ ਠੀਕ ਹੈ ਪ੍ਰੰਤੂ ਕੈਬਨਿਟ ਮੀਟਿੰਗ ਵਿੱਚ ਹੱਲ ਨਹੀਂ ਕੀਤਾ ਗਿਆ ਅਤੇ ਆਗੂ ਵਲੋਂ ਪਹਿਲਾਂ ਮੰਤਰੀ ਦੇ ਪੀ ਏ ਫੇਰ ਓ ਐਸ ਡੀ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਅਤੇ ਹੱਲ ਨਾ ਹੋਣ ਤੇ ਆਪਣੇ ਸੰਘਰਸ਼ ਦਾ ਐਲਾਨ ਕੀਤਾ ਗਿਆ ਪ੍ਰੰਤੂ ਸਰਕਾਰ ਵਲੋਂ ਕੋਈ ਮੀਟਿੰਗ ਜਾ ਠੋਸ ਹੱਲ ਨਹੀਂ ਕੀਤਾ ਗਿਆ। ਮਤਲਬ ਕਿ ਇੱਕ ਵਾਰ ਫੇਰ ਲਟਕਣਬਾਜ਼ੀ ਵਰਗਾ ਰਵਈਆ ਸਾਹਮਣੇ ਆ ਗਿਆ ਹੈ। ਸਿੱਟੇ ਵੱਜੋਂ ਇਹਨਾਂ ਮੁਲਾਜ਼ਮਾਂ ਨੂੰ ਮਜਬੂਰਨ 7 ਦਸੰਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾਣਾ ਪਿਆ। ਹੜਤਾਲ ਸ਼ੁਰੂ ਹੋਣ ਨਾਲ ਵੱਖ ਵੱਖ ਰੂਟਾਂ ਤੇ ਵੱਖ ਸਟੇਸ਼ਨਾਂ ਤੇ ਸਵਾਰੀਆਂ ਨੂੰ ਖੱਜਲ ਖੁਆਰ ਹੋਣਾ ਪਿਆ। 

ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਸਤੰਬਰ 2021 ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਫੇਰ 6 ਅਕਤੂਬਰ 2021 ਨੂੰ ਨਵੇਂ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਭਰੋਸਾ ਦਿੱਤਾ ਫੇਰ 12 ਅਕਤੂਬਰ 2021 ਨੂੰ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਿੱਤਾ ਕਿ ਤੁਹਾਨੂੰ 20 ਦਿਨ ਵਿੱਚ ਪੱਕੇ ਕੀਤਾ ਜਾਵੇਗਾ ਪ੍ਰੰਤੂ ਨਵਾਂ ਐਕਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਟਰਾਂਸਪੋਰਟ ਵਿਭਾਗ ਦਾ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਹੁੰਦਾ ਅਤੇ ਬੋਰਡ ਕਾਰਪੋਰੇਸ਼ਨਾਂ ਐਕਟ ਤੋਂ ਬਾਹਰ ਰੱਖ ਕੇ ਸਰਕਾਰੀ ਵਿਭਾਗਾਂ ਨਾਲੋਂ ਸਿੱਧਾ ਕੱਚੇ ਮੁਲਾਜ਼ਮਾਂ ਦਾ ਨਾਤਾ ਤੋੜਨ ਦੀ ਨੀਤੀ ਨਜ਼ਰ ਆਉਂਦੀ ਦਿੱਸੀ ਕਿ ਸਰਕਾਰੀ ਟਰਾਂਸਪੋਰਟ ਖਤਮ ਕਰਨ ਨੂੰ ਸਰਕਾਰ ਤਿਆਰ ਹੈ। 

ਇਸ ਲਈ ਸੰਘਰਸ਼ ਦਾ ਹੀ ਰਸਤਾ ਬਾਕੀ ਬਚਿਆ ਹੈ। ਸੰਘਰਸ਼ ਕਰਨ ਦਾ ਯੂਨੀਅਨ ਨੇ ਫੈਸਲਾ ਕੀਤਾ ਤੇ ਮਿਤੀ 22 ਨਵੰਬਰ 2021 ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਵਿੱਚ 3  ਸਾਲ ਵਾਲੇ ਠੇਕੇ ਤੇ ਰੱਖੇ ਮੁਲਾਜ਼ਮ ਜੋ ਪੰਜਾਬ ਸਰਕਾਰ ਅਤੇ ਵੱਖ-ਵੱਖ ਰਾਜਾਂ ਨੇ ਪੱਕੇ ਕੀਤੇ ਦੇ ਸਬੂਤਾਂ ਸਮੇਤ ਗੱਲ ਰੱਖਣ ਤੇ ਮੰਤਰੀ ਜੀ ਨੇ ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਫੇਰ ਭਰੋਸਾ ਦਿੱਤਾ ਕਿ ਆਉਣ ਵਾਲੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਲਿਆ ਜਾਵੇਗਾ ਪ੍ਰੰਤੂ 1 ਦਸੰਬਰ ਦੀ ਕੈਬਨਿਟ ਮੀਟਿੰਗ ਵੀ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਮੁਲਾਜ਼ਮਾਂ ਨੂੰ ਇਹ ਕਲੀਅਰ ਹੋ ਗਿਆ ਹੈ ਕਿ ਸਰਕਾਰ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ ਅਤੇ ਟਰਾਂਸਪੋਰਟ ਵਿਭਾਗ ਲਈ ਸੰਜੀਦਾ ਨਹੀਂ ਹੈ। 

ਦੂਜੇ ਪਾਸੇ ਸਰਕਾਰ ਐਲਾਨ ਤੇ ਐਲਾਨ ਕਰ ਰਹੀ ਹੈ ਪ੍ਰੰਤੂ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੇ ਕਰੋਨਾ ਮਹਾਂਮਾਰੀ ਵਿੱਚ ਡਿਊਟੀਆਂ ਕੀਤੀਆਂ ਅਤੇ 8 ਮੁਲਾਜ਼ਮਾਂ ਦੀਆਂ ਜਾਨਾਂ ਵੀ ਗਈਆਂ।  ਇਹਨਾਂ ਸ਼ਹੀਦਾਂ ਨੂੰ ਸਰਕਾਰ ਵਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਸਰਕਾਰ ਵਾਂਗ ਸਰਕਾਰ ਦੇ ਅਧਿਕਾਰੀ ਵੀ ਝੂਠੇ ਹਨ ਅਧਿਕਾਰੀਆਂ ਵਲੋਂ ਕਰੋਨਾ ਵਿੱਚ ਮੋਤ ਹੋਣ ਤੇ ਪਰਿਵਾਰ ਨੂੰ 50 ਲੱਖ ਰੁਪਏ ਦੇਣ ਲਈ ਲਿਖਤੀ ਭਰੋਸਾ ਦਿੱਤਾ ਸੀ ਪ੍ਰੰਤੂ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਹੁਣ ਮੁਲਾਜ਼ਮਾਂ ਦੇ ਬਣਦੇ ਹੱਕਾਂ ਲਈ ਰੱਖੇ ਸੰਘਰਸ਼ ਨੂੰ ਝੂਠੇ ਪਰਚੇ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦਮਨ ਦੀ ਇਹ ਨੀਤੀ ਸਾਨੂੰ ਸੰਘਰਸ਼ ਦੇ ਰਸਤੇ ਤੋਂ ਨਹੀਂ ਹਟਾ ਸਕੇਗੀ। 

ਉਹਨਾਂ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ 10 ਹਜ਼ਾਰ ਸਰਕਾਰੀ ਬੱਸਾਂ ਤੁਰੰਤ ਸਰਕਾਰੀ ਟਰਾਂਸਪੋਰਟ ਦੇ ਬੇੜੇ ਵਿੱਚ ਪਾਈਆਂ  ਜਾਣ ਪਰ ਝੂਠੀ ਚੰਨੀ ਸਰਕਾਰ ਵੱਲੋਂ ਕੋਈ ਵੀ ਬੱਸ ਸਰਕਾਰੀ ਖਜ਼ਾਨੇ ਵਿਚੋਂ ਨਹੀਂ ਪਾਈ ਗਈ। ਪਨਬੱਸ ਅਤੇ PRTC ਅਦਾਰੇ ਵਿੱਚ ਬੈਂਕਾਂ ਤੋਂ ਕਰਜ਼ਾ ਲੈ ਕੇ ਬੱਸਾਂ ਪਾਈਆ ਜਾ ਰਹੀਆਂ ਹਨ। ਮੁਲਾਜ਼ਮ ਇਹ ਕਰਜ਼ਾ ਆਪਣੀ ਮਿਹਨਤ ਨਾਲ ਉਤਾਰਦੇ ਹਨ ਅਤੇ ਲੋਕਾਂ ਨੂੰ ਟਰਾਂਸਪੋਰਟ ਦੀ ਸਹੂਲਤ ਦਿੰਦੇ ਹਨ। ਸਰਕਾਰੀ ਖਜ਼ਾਨੇ ਦਾ ਇਸ ਨਾਲ ਦੂਰ ਦੂਰ ਦਾ ਕੋਈ ਸਬੰਧ ਨਹੀਂ ਹੈ ਸਰਕਾਰ ਆਪਣੀ ਫੋਕੀ ਵਾਹ ਵਾਹ ਖੱਟ ਰਹੀ ਹੈ। 

ਉਲਟਾ ਬੱਸਾਂ ਕਰਜ਼ੇ ਤੇ ਪਾਉਣ ਨੂੰ ਮਨਜ਼ੂਰੀ ਵੀ ਬਹੁਤ ਦੇਰੀ ਨਾਲ ਦਿੱਤੀ ਜਾਂਦੀ ਹੈ ਜਿਸ ਕਾਰਨ ਪੰਜਾਬ ਰੋਡਵੇਜ਼ ਦੀਆਂ  2407 ਬੱਸਾਂ ਵਿੱਚੋ ਸਿਰਫ 399 ਬੱਸਾਂ ਹੀ ਰਹਿ ਗਈਆਂ ਹਨ। ਪੰਜਾਬ ਦੀ ਅਬਾਦੀ 2 ਕਰੋੜ ਹੈ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਫ੍ਰੀ ਸਫ਼ਰ ਸਹੂਲਤਾਂ ਦੇਣ ਦੇ ਐਲਾਨ ਕਰ ਰਹੇ ਹਨ ਇਹ ਹਵਾ ਵਿੱਚ ਤਲਵਾਰਾਂ  ਮਾਰਨ ਤੇ ਚੋਣ ਜੁੰਮਲਿਆਂ ਤੋਂ ਬਿਨਾਂ ਕੁੱਝ ਵੀ ਨਹੀਂ ਹੈ। 

ਹੁਣ ਵੀ ਸਰਕਾਰ ਮੀਟਿੰਗ ਕਰਕੇ ਸਾਰਥਿਕ ਹੱਲ ਕਰਨ ਦੀ ਥਾਂ ਤੇ ਉਲਟਾ ਡਰਾਉਣ ਧਮਕਾਉਣ ਤੇ ਲੱਗੀ ਹੋਈ ਹੈ ਜਿਸ ਨੂੰ ਟਰਾਂਸਪੋਰਟ ਕਾਮਾਂ  ਬਿਲਕੁਲ ਬਰਦਾਸ਼ਤ ਨਹੀਂ ਕਰੇਗਾ ਅਤੇ ਆਮ ਜਨਤਾ ਸਟੂਡੈਂਟਸ ਯੂਨੀਅਨ, ਕਿਸਾਨ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ, ਟ੍ਰੇਡ ਯੂਨੀਅਨਾਂ ਅਤੇ ਲੋਕਾਂ ਵਲੋਂ ਹੱਕੀ ਅਤੇ ਜਾਇਜ ਮੰਗਾਂ ਲਈ ਰੱਖੇ ਸੰਘਰਸ਼ ਨੂੰ ਭਰਵੀਂ ਹਮਾਇਤ ਮਿਲ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ 9 ਦਸੰਬਰ 2021 ਦੀ ਕੈਬਨਿਟ ਮੀਟਿੰਗ ਵਿੱਚ ਕੋਈ ਹੱਲ ਨਾ ਕੀਤਾ ਗਿਆ ਤਾਂ ਇਸ ਮਕਸਦ ਲਈ ਸਮੂੰਹ ਵਰਗਾਂ ਨੂੰ ਨਾਲ ਲੈਕੇ ਯੂਨੀਅਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਧਰਨਾ ਦੇਣ ਸਮੇਤ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਾਡੇ ਕੋਲ ਸਿਰਫ ਸੰਘਰਸ਼ ਵਾਲਾ ਰਸਤਾ ਹੀ ਬਾਕੀ ਬਚਿਆ ਹੈ। 

ਮੁਲਾਜ਼ਮ ਸੰਗਠਨ ਦੇ ਜਨਰਲ ਸਕੱਤਰ ਪ੍ਰਵੀਨ ਕੁਮਾਰ ਅਤੇ ਪੀ ਆਰ ਟੀ ਸੀ ਤੋਂ ਅੰਮ੍ਰਿਤ ਸਿੰਘ ਨੇ ਕਿਹਾ ਕਿ ਸਰਕਾਰੀ ਟਰਾਂਸਪੋਰਟ ਬਚਾਉਣ, 10 ਹਜ਼ਾਰ ਸਰਕਾਰੀ ਬੱਸਾਂ ਬੇੜੇ ਵਿੱਚ ਪਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ, ਅਡਵਾਂਸ ਬੁੱਕਰ, ਡਾਟਾ ਐਂਟਰੀ ਉਪਰੇਟਰਾ ਦੀ ਤਨਖ਼ਾਹ ਵਿੱਚ ਵਾਧਾ ਕਰਨ ਅਤੇ ਨਜਾਇਜ਼ ਕੰਡੀਸ਼ਨਾਂ ਲਗਾ ਕੇ ਕੱਢੇ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਜੇਕਰ ਕੋਈ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ 10 ਦਸੰਬਰ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਹਲਕੇ ਵਿੱਚ ਰੋਸ ਧਰਨਾ,ਝੰਡਾ ਮਾਰਚ ਸਮੇਤ ਤਿੱਖੇ ਐਕਸ਼ਨ ਕੀਤੇ ਜਾਣਗੇ। ਇਸ ਹੜਤਾਲ ਅਤੇ ਐਕਸ਼ਨਾਂ ਵਿੱਚ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਹੋਵੇਗੀ।

Monday, December 6, 2021

ਕਾਮਰੇਡ ਅਣਖੀ ਦੀ ਬਰਸੀ ਜੋਸ਼ੋ-ਖਰੋਸ਼ ਨਾਲ ਮਨਾਈ

ਕਾਮਰੇਡ ਅਣਖੀ ਦੀ ਅਗਵਾਈ ਵਾਲੇ ਸੰਘਰਸ਼ਾਂ ਅਤੇ ਹਿੰਮਤ ਨੂੰ ਲਾਲ ਸਲਾਮ


ਪਟਿਆਲਾ: 6 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਧੜੱਲੇਦਾਰ ਆਗੂ ਭਗਵਾਨ ਸਿੰਘ ਅਣਖੀ ਨੂੰ ਫਿਰ ਯਾਦ ਕੀਤਾ ਅਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਵਰਕਰਾਂ ਅਤੇ ਮੁਲਾਜ਼ਮਾਂ ਵਿਚਕ ਪੂਰਾ ਜੋਸ਼ ਸੀ। ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਪੰਜਾਬ ਰਜਿ: ਨੰਬਰ 41 ਦੇ ਸਾਬਕਾ ਸੂਬਾ ਪ੍ਰਧਾਨ ਮਰਹੂਮ ਕਾਮਰੇਡ ਭਗਵਾਨ ਸਿੰਘ ਅਣਖੀ ਦੀ 30ਵੀਂ ਬਰਸੀ ਸੋਮਵਾਰ ਸਥਾਨਕ ਫੈਕਟਰੀ ਏਰੀਆ ਵਿਖੇ ਬਣੇ ਅਣਖੀ ਯਾਦਗਾਰੀ ਭਵਨ ਵਿੱਚ ਹਰੇਕ ਸਾਲ ਦੀ ਤਰ੍ਹਾਂ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਪੂਰੇ ਪੰਜਾਬ ਤੋਂ ਕਾਫਲੇ ਬੰਨ੍ਹ ਕੇ ਬਿਜਲੀ ਕਾਮੇ ਆਪਣੇ ਮਰਹੂਮ ਆਗੂਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਵਹੀਰਾਂ ਘੱਤ ਕੇ ਪਹੁੰਚੇ। ਕਾਫਲੇ ਬੜੀ ਦੂਰੋਂ ਦੂਰੋਂ ਆਏ ਹੋਏ ਸਨ। 

ਕਾਮਰੇਡ ਭਗਵਾਨ ਸਿੰਘ ਅਣਖੀ ਦੇ ਘੋਲਾਂ ਦੀਆਂ ਬਾਤਾਂ ਪਾਉਂਦਿਆਂ ਇਸ ਯਾਦਗਾਰੀ ਸਮਾਗਮ ਦੇ ਸ਼ੁਰੂ ਵਿੱਚ ਜਥੇਬੰਦੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਨਿਭਾਈ ਅਤੇ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਕਾਮਰੇਡ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ, ਐੱਚ ਐੱਸ ਪ੍ਰਮਾਰ ਅਤੇ ਹੋਰ ਵਿੱਛੜ ਚੁੱਕੇ ਆਗੂਆਂ ਅਤੇ ਨਾਮਵਰ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਬਕਾਇਦਾ ਤੌਰ 'ਤੇ ਸ਼ਰਧਾਂਜਲੀ ਸਮਾਗਮ ਦੀ ਸ਼ੁਰੂਆਤ ਕੀਤੀ। 

ਮੌਜੂਦਾ ਦੌਰ ਵਿਚ ਦਰਪੇਸ਼ ਸੰਘਰਸ਼ਾਂ ਦੀਆਂ ਚੁਣੌਤੀਆਂ ਨਾਲ ਰੂਬਰੂ ਕਰਾਉਂਦਿਆਂ ਇਸ ਸਮਾਗਮ ਦੀ ਪ੍ਰਧਾਨਗੀ ਸਾਂਝੇ ਤੌਰ 'ਤੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ, ਸੂਬਾ ਵਰਕਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ, ਪ੍ਰਦਿਊਮਣ ਗੌਤਮ, ਬਲਵਿੰਦਰ ਸਿੰਘ ਉਦੀਪੁਰ, ਗੁਰਵਿੰਦਰ ਸਿੰਘ ਰੋਪੜ, ਸੁਖਦੇਵ ਸਿੰਘ ਬਾਬਾ ਦੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਕਾਮਰੇਡ ਅਣਖੀ ਸੰਘਰਸ਼ਾਂ ਅਤੇ ਹਿੰਮਤ ਨੂੰ ਸਲਾਮ ਆਖਦਿਆਂ ਯਾਦ ਕੀਤਾ ਗਿਆ। 

ਕਾਮਰੇਡ ਅਣਖੀ ਵੇਲੇ ਵੀ ਬਹੁਤ ਚੁਨੈਟਿਆਂ ਸਨ ਅਤੇ ਹੁਣ ਵੀ ਹਨ। ਇਸ ਲਈ ਯਾਦਾਂ ਦੀ ਇਸ ਅਗਨੀ ਨੰ ਮੱਘਦੀਆਂ ਰੱਖਣਾ ਜ਼ਰੂਰੀ ਵੀ ਹੈ। ਇਸ ਸਮਾਗਮ ਦਾ ਉਦਘਾਟਨੀ ਭਾਸ਼ਣ ਸਾਬਕਾ ਸੂਬਾ ਜਨਰਲ ਸਕੱਤਰ ਕਾਮਰੇਡ ਜਗਦੀਸ਼ ਸ਼ਰਮਾ ਨੇ ਕਰਦਿਆਂ ਕਿਹਾ ਕਿ ਕਾਮਰੇਡ ਭਗਵਾਨ ਸਿੰਘ ਅਣਖੀ ਦੀ ਸੁਚੱਜੀ ਅਗਵਾਈ ਹੇਠ 1986 ਦੇ ਪੇ ਸਕੇਲਾਂ ਦੀ ਸੁਧਾਈ ਸਮੇਂ ਬਿਜਲੀ ਕਾਮਿਆਂ ਨੂੰ 9/16 ਸਾਲਾ ਸਕੇਲ ਦਿਵਾਉਣ ਦਾ ਮਿਸਾਲੀ ਕੰਮ ਨੇਪਰੇ ਚੜ੍ਹਿਆ ਸੀ, ਜਿਸ ਦਾ ਸਾਥੀ ਅਣਖੀ ਦੇ ਵਾਰਿਸਾਂ ਨੂੰ ਹਮੇਸ਼ਾ ਮਾਣ ਰਹੇਗਾ। 

ਉਨ੍ਹਾਂ ਕਿਹਾ ਕਿ ਕਾਮਰੇਡ ਸਤਨਾਮ ਸਿੰਘ ਛਲੇੜੀ, ਐੱਚ ਐੱਸ ਪ੍ਰਮਾਰ, ਮਹਿੰਦਰ ਸਿੰਘ ਬਟਾਲਾ, ਮੁਸ਼ਤਾਕ ਮਸੀਹ, ਬਸੰਤ ਰਾਮ ਵੇਰਕਾ, ਦਰਸ਼ਨ ਸਿੰਘ ਢਿੱਲੋਂ, ਤਜਿੰਦਰ ਸਿੰਘ ਮੋਹੀ, ਦਿਲਬਾਗ ਸਿੰਘ ਅਟਵਾਲ, ਪਦਮ ਸਿੰਘ ਠਾਕੁਰ, ਗੁਰਬਖਸ਼ ਸਿੰਘ ਸਮੇਤ ਵਿੱਛੜ ਗਏ ਹੋਰ ਆਗੂਆਂ ਵੱਲੋਂ ਜਥੇਬੰਦੀ ਦੇ ਆਗੂ ਹੁੰਦਿਆਂ ਮੁਲਾਜ਼ਮ ਲਹਿਰ ਲਈ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਬਿਜਲੀ ਕਾਮਿਆਂ ਨੂੰ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਖਿਲਾਫ਼ ਰਹਿੰਦੀਆਂ ਪੈਂਡਿੰਗ ਮੰਗਾਂ ਦੀ ਪ੍ਰਾਪਤੀ ਲਈ ਹੋਰ ਲਾਮਬੰਦੀ ਕਰਕੇ ਤਿੱਖੇ ਸੰਘਰਸ਼ਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੱਤਾ। 

ਇਸ ਮੌਕੇ ਹੋਏ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਜਨਰਲ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਕਾਮਰੇਡ ਭਗਵਾਨ ਸਿੰਘ ਅਣਖੀ ਅਤੇ ਕਾਮਰੇਡ ਸਤਨਾਮ ਸਿੰਘ ਛਲੇੜੀ ਸਮੇਤ ਵਿੱਛੜੇ ਆਗੂਆਂ ਵੱਲੋਂ ਮਜ਼ਦੂਰ ਜਮਾਤ ਦੀ ਬੰਦਖਿਲਾਸੀ ਲਈ ਕੀਤੇ ਸਿਰਤੋੜ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੰਜਾਬ ਦੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਅਤੇ ਹੁਣ ਚਰਨਜੀਤ ਸਿੰਘ ਚੰਨੀ ਵਾਲੀ ਸਰਕਾਰ ਮੁਲਾਜ਼ਮਾਂ/ਮਜ਼ਦੂਰਾਂ ਸਮੇਤ ਸਮੁੱਚੇ ਮਿਹਨਤਕਸ਼ ਲੋਕਾਂ ਦੇ ਮਸਲਿਆਂ ਨੂੰ ਸੁਲਝਾਉਣ ਦੀ ਬਜਾਏ ਉਲਝਾਉਣ ਦੀ ਘਟੀਆ ਨੀਤੀ ਦੇ ਰਾਹ ਚੱਲ ਕੇ ਮਿਹਨਤਕਸ਼ ਜਮਾਤ ਨਾਲ ਧੋਖਾ ਕਰ ਰਹੀ ਹੈ। ਇਹਨਾਂ ਸਾਰੇ ਵਾਲਾਂ ਚੱਲਣ ਨੰ ਕਿਰਤੀ ਜਮਾਤ ਪੂਰੀ ਤਰ੍ਹਾਂ ਤਾੜ ਰਹੀ ਹੈ। ਸਾਡੀ ਸਭਨਾਂ ਦੀ ਬਾਜ਼ ਅੱਖ ਇਹਨਾਂ ਵਰਤਾਰਿਆਂ ਤੇ ਹੈ।  

ਇਸ ਮੌਕੇ ਮੁਲਾਜ਼ਮਾਂ ਨੂੰ ਦਰਪੇਸ਼ ਮਸਲਿਆਂ ਬਾਰੇ ਗੱਲ ਕਰਦਿਆਂ ਏਟਕ ਆਗੂ ਸੁਖਦੇਵ ਸ਼ਰਮਾ ਨੇ ਪਾਵਰ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ਅਤੇ ਹੱਠਧਰਮੀ ਵਾਲੇ ਰਵੱਈਏ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਮੰਗਾਂ ਦੀ ਪ੍ਰਾਪਤੀ ਲਈ ਕਾਮਰੇਡ ਅਣਖੀ ਦੇ ਵਾਰਿਸਾਂ ਵੱਲੋਂ ਹਰਭਜਨ ਸਿੰਘ ਪਿਲਖਣੀ ਦੀ ਅਗਵਾਈ ਹੇਠ ਲੜੇ ਜਾ ਰਹੇ ਸਿਰੜੀ ਸੰਘਰਸ਼ਾਂ ਦੀ ਤਾਰੀਫ਼ ਕੀਤੀ। 

ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਪਾਸ ਕੀਤੇ ਕਿਸਾਨ ਵਿਰੋਧੀ ਤਿੰਨੇ ਖੇਤੀ ਬਿੱਲਾਂ ਖਿਲਾਫ ਲੜੇ ਲੰਮੇ ਅਤੇ ਇਤਿਹਾਸਕ ਅੰਦੋਲਨ ਵਿੱਚ ਅਣਖੀ ਦੇ ਵਾਰਸਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਘਾਤਕ ਖੇਤੀ ਬਿੱਲ ਰੱਦ ਹੋਣ 'ਤੇ ਵਧਾਈ ਪੇਸ਼ ਕਰਦਾ ਹਾਂ। ਇਸ ਮੌਕੇ ਹੀ ਪੈਨਸ਼ਨਰ ਐਸੋਸੀਏਸ਼ਨ ਦੇ ਸੂਬਾ ਆਗੂ ਕਾਮਰੇਡ ਰਾਧੇਸ਼ਿਆਮ ਨੇ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੇ ਬਿਜਲੀ ਸੋਧ ਬਿੱਲ 2021 ਨੂੰ ਦੇਸ਼ ਦੇ ਲੋਕਾਂ ਲਈ ਘਾਤਕ ਕਰਾਰ ਦਿੰਦਿਆਂ 44 ਕਿਰਤ ਕਾਨੂੰਨ ਤੋੜਨ ਦੀ ਮਜ਼ਦੂਰ ਵਿਰੋਧੀ ਨੀਤੀ ਖਿਲਾਫ ਹਾਜ਼ਰੀਨ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। 

ਇਸ ਮੌਕੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਸਲਾਹਕਾਰ ਉੱਘੇ ਟਰੇਡ ਯੂਨੀਅਨ ਆਗੂ ਕਾਮਰੇਡ ਜਗਰੂਪ ਨੇ ਕਾਮਰੇਡ ਅਣਖੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੂੰਜੀਪਤੀਆਂ ਦੇ ਹਿੱਤ ਪਾਲਣ ਦੀ ਨੀਤੀ ਦਾ ਅੜੀਅਲ ਰਵੱਈਆ ਤਿਆਗ ਕੇ ਕਿਰਤੀ ਲੋਕਾਂ ਦੇ ਪੱਖ ਪੂਰਨ ਵਾਲੀ ਨੀਤੀ ਦੇ ਪਸਾਰੇ ਨੂੰ ਦੇਸ਼ ਵਿੱਚ ਬੜ੍ਹਾਵਾ ਦਿੱਤਾ ਜਾਵੇ, ਕਿਉਂਕਿ ਭਾਰਤ ਕਿਰਤੀ ਲੋਕਾਂ ਦਾ ਦੇਸ਼ ਹੈ। ਕਾਮਰੇਡ ਜਗਰੂਪ ਨੇ ਸੰਘਰਸ਼ਸ਼ੀਲ ਹਾਜ਼ਰੀਨ ਨੂੰ ਪੂੰਜੀਪਤੀਆਂ ਦੇ ਹਿੱਤ ਪਾਲਣ ਵਾਲੇ ਹਾਕਮਾਂ ਦੀ ਪਛਾਣ ਕਰਨ ਦਾ ਸੱਦਾ ਦਿੱਤਾ। ਇਸ ਪਛਾਣ ਨਾਲ ਹੀ ਸੰਗਰਸ਼ਾਂ ਵਾਲੇ ਘੋਲ ਸਹੀ ਦਿਸ਼ਾ ਵਿੱਚ ਜਾ ਸਕਣਗੇ। 

ਇਸ ਮੌਕੇ ਹੋਰ ਬੁਲਾਰੇ ਵੀ ਮੌਜੂਦ ਰਹੇ। ਜਥੇਬੰਦੀ ਦੇ ਸੂਬਾ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਨਰਿੰਦਰ ਬੱਲ, ਸੁਰਿੰਦਰਪਾਲ ਲਹੌਰੀਆ, ਰਛਪਾਲ ਸਿੰਘ, ਪ੍ਰਦਿਊਮਣ ਗੌਤਮ, ਸੁਖਦੇਵ ਸਿੰਘ ਬਾਬਾ, ਬਲਵਿੰਦਰ ਸਿੰਘ ਉਦੀਪੁਰ, ਬਲਜੀਤ ਕੁਮਾਰ ਨੇ ਵੱਖ-ਵੱਖ ਮੁੱਦਿਆਂ ਨੂੰ ਉਭਾਰ ਦੇ ਪੰਜ ਮਤੇ ਪੇਸ਼ ਕੀਤੇ, ਜੋ ਹਾਜ਼ਰੀਨ ਨੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪਾਸ ਕੀਤੇ। ਇਸ ਮੌਕੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਆਗੂ ਜਸਵੀਰ ਸਿੰਘ, ਜਗਦੀਸ਼ ਸ਼ਰਮਾ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਸੂਬਾਈ ਆਗੂ ਮਨਜੀਤ ਸਿੰਘ ਚਾਹਲ, ਮਹਿੰਦਰ ਸਿੰਘ ਲਹਿਰਾ, ਕਮਲ ਕੁਮਾਰ ਪਟਿਆਲਾ, ਸਾਬਕਾ ਸੂਬਾਈ ਆਗੂ ਅਮਰੀਕ ਸਿੰਘ ਮਸੀਤਾਂ, ਜਗਦੇਵ ਸਿੰਘ ਬਾਹੀਆ, ਰਣਜੀਤ ਸਿੰਘ ਗਿੱਲ, ਚੰਦ ਸਿੰਘ ਡੋਡ ਨੇ ਕਾਮਰੇਡ ਅਣਖੀ ਅਤੇ ਵਿੱਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਹਾਜ਼ਰੀਨ ਨੂੰ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੀ ਸਮੁੱਚੀ ਪੂੰਜੀ ਹੜੱਪਣ ਖਿਲਾਫ ਸੰਘਰਸ਼ਾਂ ਦੇ ਪਿੜ ਮੱਲਣ ਦਾ ਹੋਕਾ ਦਿੱਤਾ। 

ਕਾਮਰੇਡ ਅਣਖੀ ਦੀਆਂ ਗੱਲਾਂ ਅਤੇ ਘੋਲਾਂ ਨੂੰ ਯਾਦ ਕਰਦਿਆਂ ਸਮਾਗਮ ਦੇ ਅਖੀਰ 'ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ ਕਿ ਬਿਜਲੀ ਕਾਮਿਆਂ ਤੇ ਪੇ-ਬੈਂਡ ਲਾਗੂ ਕਰਨ ਤੋਂ ਬਾਅਦ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਨਾਲ ਕੀਤੇ ਬਾਕੀ ਸਮਝੌਤਿਆਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਨੂੰ ਮੁੜ ਤੋਂ ਤਿੱਖਾ ਕੀਤਾ ਜਾਵੇਗਾ। ਉਹਨਸਨ ਕਿਹਸ ਕਿ ਸਰਕਾਰਾਂ ਸਾਡੇ ਸਬਰ ਦਾ ਇਮਤਿਹਾਨ ਨਾ ਲੈਣ। 

ਇਸ ਮੌਕੇ ਹਰੇਕ ਸਾਲ ਦੀ ਤਰ੍ਹਾਂ ਕਾਮਰੇਡ ਅਣਖੀ ਦੀ ਯਾਦ ਨੂੰ ਸਮਰਪਿਤ ਨਵੇਂ ਸਾਲ 2022 ਦੀ ਡਾਇਰੀ ਅਤੇ ਬਿਜਲੀ ਉਜਾਲਾ ਸਮੇਤ ਨਵਾਂ ਜ਼ਮਾਨਾ ਦਾ ਵਿਸ਼ੇਸ਼ ਅੰਕ ਵੀ ਰਿਲੀਜ਼ ਕੀਤਾ ਗਿਆ। ਇਸ ਸਮਾਗਮ ਵਿੱਚ ਹਾਜ਼ਰ ਸਾਥੀ ਭਗਵਾਨ ਸਿੰਘ ਅਣਖੀ, ਸਤਨਾਮ ਸਿੰਘ ਛਲੇੜੀ, ਮੁਸ਼ਤਾਕ ਮਸੀਹ, ਬਸੰਤ ਰਾਮ ਵੇਰਕਾ, ਗੁਰਬਖਸ਼ ਸਿੰਘ, ਪਦਮ ਸਿੰਘ ਠਾਕੁਰ ਦੇ ਪਰਵਾਰਕ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਏ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ। ਇਸ ਸਮਾਗਮ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੂਬਾ ਜਨਰਲ ਸਕੱਤਰ ਨਰਿੰਦਰ ਸੈਣੀ ਨੇ ਬਾਖੂਬੀ ਨਿਭਾਈ। ਇਹ ਸਮਾਗਮ ਬੀਤੇ ਸਮੇਂ ਦੀਆਂ ਪੈੜਾਂ ਦੀ ਯਾਦ ਦੁਆਉਂਦਾ ਭਵਿੱਖ ਦੇ ਪੂਰਨੇ ਪਾਉਣ ਵਿਚ ਵੀ ਸਫਲ ਰਿਹਾ। 

ਚੰਨੀ ਸਰਕਾਰ ਵੀ ਕੈਪਟਨ ਸਰਕਾਰ ਵਰਗੀ ਨਿਕਲੀ-ਬੰਤ ਬਰਾੜ

ਲੋਕਾਂ ਦੇ ਦੁਸ਼ਮਣ ਮਾਫੀਆ ਸਰਗਣਿਆਂ ਨੂੰ ਵੀ ਨੱਥੇ ਨਹੀਂ ਪਾਈ ਜਾ ਸਕੀ 


ਪਟਿਆਲਾ
: 5 ਦਸੰਬਰ 2021: (ਜਨਤਾ ਸਕਰੀਨ ਬਿਊਰੋ):: 

ਹਰ ਖੇਤਰ ਵਿੱਚ ਬੇਚੈਨੀ ਵੱਧ ਰਹੀ ਹੈ ਅਤੇ ਸਰਕਾਰਾਂ ਦੇ ਖਿਲਾਫ ਗੁੱਸਾ ਫਿਰ ਜ਼ੋਰ ਫੜਦਾ ਜਾ ਰਿਹਾ ਹੈ। ਇਹੀ ਅਹਿਸਾਸ ਹੋਇਆ ਰੋਡਵੇਜ਼ ਮੁਲਾਜ਼ਮਾਂ ਦੀ ਡੈਲਗੇਟ ਇਕੱਤਰਤਾ ਨੂੰ ਦੇਖਦਿਆਂ। ਅਜਿਹੀ ਸਥਿਤੀ ਵਿੱਚ ਟਰੇਡ ਯੂਨੀਅਨਾਂ ਮਹੱਤਵਪੂਰਨ ਰੋਲ ਏਡਾ ਕਰ ਰਹੀਆਂ ਹਨ। ਬੀਤੇ ਦਿਨ ਇਥੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਅਤੇ ਪੀ.ਆਰ.ਟੀ.ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ, ਏਟਕ ਦਾ ਕਰਮਵਾਰ 27ਵਾਂ ਅਤੇ ਚੌਥਾ ਡੈਲੀਗੇਟ ਅਜਲਾਸ ਸੰਪੰਨ ਹੋਇਆ। ਦੋਨਾਂ ਅਜਲਾਸਾਂ ਦੇ ਵੇਰਵੇ ਪ੍ਰੈੱਸ ਨੂੰ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਭਾਈਚਾਰਾ ਯੂਨੀਅਨ ਦੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਦੱਸਿਆ ਕਿ ਦੋਨਾਂ ਜਥੇਬੰਦੀਆਂ ਦੇ ਕੁਲ 464 ਡੈਲੀਗੇਟਾਂ ਨੇ ਕਾਨਫਰੰਸਾਂ ਵਿੱਚ ਭਾਗ ਲਿਆ। 

ਇਸ ਅਜਲਾਸ ਦਾ ਪ੍ਰਧਾਨਗੀ ਮੰਡਲ ਸਰਵਸ੍ਰੀ ਗੁਰਵਿੰਦਰ ਸਿੰਘ ਗੋਲਡੀ, ਭਿੰਦਰ ਸਿੰਘ ਕੁੱਪਕਲਾਂ, ਦਲਜੀਤ ਸਿੰਘ, ਉੱਤਮ ਸਿੰਘ ਬਾਗੜੀ, ਸਰਬਜੀਤ ਸਿੰਘ, ਰਾਮ ਸਰੂਪ ਅੱਗਰਵਾਲ ਅਤੇ ਹਾਕਮ ਸਿੰਘ 'ਤੇ ਆਧਾਰਤ ਰਿਹਾ।  ਡੈਲੀਗੇਟ ਅਜਲਾਸ ਦਾ ਉਦਘਾਟਨ ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਨੇ ਕੀਤਾ ਅਤੇ ਉਨ੍ਹਾਂ ਵੱਲੋਂ ਕੌਮੀ, ਕੌਮਾਂਤਰੀ ਅਤੇ ਪੰਜਾਬ ਪ੍ਰਦੇਸ਼ ਦੀ ਸਮੁੱਚੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਅਵਸਥਾ 'ਤੇ ਖੁੱਲ ਕੇ ਵਿਚਾਰ ਪੇਸ਼ ਕੀਤੇ ਗਏ।

ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਜਿਥੇ ਦੇਸ਼ ਦੇ ਕੁਦਰਤੀ ਸੋਮਿਆਂ ਅਤੇ ਪਬਲਿਕ ਸੈਕਟਰ ਨੂੰ ਪੂੰਜੀਪਤੀ ਘਰਾਣਿਆਂ ਦੇ ਹੱਥਾਂ ਵਿੱਚ ਕੌਡੀਆਂ ਦੇ ਭਾਅ ਸੌਂਪ ਰਹੀ ਹੈ ਅਤੇਵਾਲੇ ਪਾਸੇ ਨੂੰ ਹਾਲਾਤ ਤੇਜ਼ੀ ਨਾਲ ਉਕਸਾਇਆ ਜਾ ਰਿਹਾ ਹੈ।  ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ ਨੇ ਆਮ ਲੋਕਾਂ ਦਾ ਜੀਵਨ ਪੱਧਰ ਬਹੁਤ ਥੱਲੇ ਲੈ ਆਂਦਾ ਗਿਆ ਹੈ। ਇਹ ਗਿਰਾਵਟ ਅਜੇ ਵੀ ਜਾਰੀ ਹੈ। ਜਨਤਾ ਲਈ  ਰੁਜ਼ਗਾਰ ਦੇ ਮੌਕੇ ਲੱਗਭੱਗ ਖਤਮ ਹੋ ਚੁੱਕੇ ਹਨ। ਬੇਰੋਜ਼ਗਾਰੀ ਸਿਖਰਾਂ ਤੇ ਹੈ। ਸਿਹਤ ਸੇਵਾਵਾਂ ਅਤੇ ਵਿੱਦਿਆ ਵਰਗੀਆਂ ਮੁਢਲੀਆਂ ਲੋਫੜਾਂ ਵੀ ਮੱਧ ਵਰਗ ਦੀ ਵੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਨੇ ਸੰਵਿਧਾਨ ਅਤੇ ਸੰਵਿਧਾਨਕ ਅਦਾਰਿਆਂ ਨੂੰ ਬਹੁਤ ਵੱਡੀ ਢਾਹ ਲਾਈ ਹੈ। ਹਰ ਮਸਲੇ ਨੂੰ ਫਿਰਕੂ ਰੰਗਤ ਅਤੇ ਭਗਵੇਂਕਰਨ ਦੀ ਕਸਵੱਟੀ 'ਤੇ ਪਰਖਿਆ ਜਾਂਦਾ ਹੈ। 

ਕਾਮਰੇਡ ਬਰਾੜ ਨੇ ਪੰਜਾਬ ਸਰਕਾਰ ਦੀ ਵੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਵੀ ਕੈਪਟਨ ਰਾਜ ਤੋਂ ਵੱਖਰਾ ਕੁਝ ਵੀ ਨਹੀਂ ਕਰ ਸਕੀ। ਭਿ੍ਸ਼ਟਾਚਾਰ, ਬੇਰੁਜ਼ਗਾਰੀ ਅਤੇ ਮਾਫੀਆ ਸਰਗਣਿਆਂ ਨੂੰ ਨੱਥ ਨਹੀਂ ਪਾਈ ਜਾ ਸਕੀ।  ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਦਾ ਚੰਨੀ ਸਰਕਾਰ ਨੇ ਵੀ ਕੁਝ ਨਹੀਂ ਸੰਵਾਰਿਆ। ਅਜਲਾਸ ਦੇ ਸਨਮੁੱਖ ਨਿਰਮਲ ਸਿੰਘ ਧਾਲੀਵਾਲ ਅਤੇ ਮੁਹੰਮਦ ਖਲੀਲ ਨੇ ਦੋਨਾਂ ਜਥੇਬੰਦੀਆਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਤੇ ਡੈਲੀਗੇਟਾਂ ਵੱਲੋਂ ਉਸਾਰੂ ਸੁਝਾਅ ਦਿੰਦੇ ਹੋਏ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ। 

ਆਖਰ ਵਿੱਚ ਦੋਨਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਮੁਤਾਬਕ ਗੁਰਵਿੰਦਰ ਸਿੰਘ ਗੋਲਡੀ ਚੇਅਰਮੈਨ, ਦਲਜੀਤ ਸਿੰਘ ਪ੍ਰਧਾਨ, ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਚੁਣੇ ਗਏ। ਕਰਮਚੰਦ ਗਾਂਧੀ ਡਿਪਟੀ ਜਨਰਲ ਸਕੱਤਰ ਚੁਣੇ ਗਏ। ਇਸੇ ਤਰ੍ਹਾਂ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਪ੍ਰਧਾਨ ਸ੍ਰੀ ਭਿੰਦਰ ਸਿੰਘ, ਵਰਕਿੰਗ ਪ੍ਰਧਾਨ ਉੱਤਮ ਸਿੰਘ ਬਾਗੜੀ, ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਚੁਣੇ ਗਏ। ਰਾਮ ਸਰੂਪ ਅਗਰਵਾਲ ਚੇਅਰਮੈਨ, ਪ੍ਰੀਤਮ ਸਿੰਘ ਮੁੱਖ ਸਲਾਹਕਾਰ ਅਤੇ ਸੁਖਦੇਵ ਰਾਮ ਸੁੱਖੀ ਵਿੱਤ ਸਕੱਤਰ ਚੁਣੇ ਗਏ। ਇਹ ਨਵੀਂ ਟੀਮ ਵੀ ਆਪਣੇ ਨਿਸ਼ਾਨੀਆਂ ਪ੍ਰਤੀ ਦ੍ਰਿੜ ਸੰਕਲਪ ਹੈ। ਉਮੀਦ ਹੈ ਰਹਿੰਦੇ ਨਿਸ਼ਾਨੇ ਤੇਜ਼ ਨਾਲ ਪੂਰੇ ਹੋਣਗੇ।