Sunday, December 12, 2021

ਅਸੀਂ ਖੇਤਾਂ ਨੂੰ ਸਿਜਦਾ ਕਰ ਭਲਕੇ ਫ਼ਿਰ ਕਾਫਲਿਆਂ ਚ ਜੁੜ ਜਾਣਾ

 Sunday 12 December 2021 at 11:42

ਜੰਗ ਮੁੱਕੀ ਨਹੀਂ ,ਜੰਗ ਮੁਲਤਵੀ ਹੈ-ਇਹ ਸ਼ੌਂਕ ਨਹੀਂ ਸਾਡੀ ਲੋੜ ਹੈ 


ਭੀਖੀ
: 12 ਦਸੰਬਰ 2021: (ਜਨਤਾ ਸਕਰੀਨ ਬਿਊਰੋ)::

ਜਦੋਂ ਕਾਲੇ ਖੇਤੀ ਕਾਨੂਨ ਵਾਪਿਸ ਲੈਣ ਦਾ ਐਲਾਨ ਹੋਇਆ ਤਾਂ ਕਿਸਾਨਾਂ ਦਾ ਪ੍ਰਤੀਕ੍ਰਮ ਬਹੁਤ ਹੀ ਠਰੰਮੇ ਵਾਲਾ ਸੀ। ਉਹਨਾਂ ਕੋਈ ਜਲਦਬਾਜ਼ੀ ਨਹੀਂ ਦਿਖਾਈ। ਇਸ ਬਾਰੇ ਮੀਟਿੰਗਾਂ ਹੋਈਆਂ ਜਿਹਨਾਂ ਵਿੱਚ ਡੂੰਘੀਆਂ ਵਿਚਾਰਾਂ ਵੀ ਹੋਈਆਂ। ਇਹਨਾਂ ਵਿਚਾਰ-ਵਟਾਂਦਰਿਆਂ ਵਿੱਚ ਸਾਰੇ ਪਹਿਲੂ ਵਿਚਾਰੇ ਗਏ। ਸਾਰੇ ਪੈਂਤੜੇ ਵਿਚਾਰਨ ਮਗਰੋਂ ਜਿੱਤ ਦਾ ਐਲਾਨ ਕੀਤਾ ਗਿਆ। ਇਸ ਐਲਾਨ ਵਿੱਚ ਵੀ ਸੰਘਰਸ਼ਾਂਦੀ ਧਮਕ ਅਤੇ ਦਸਤਕ ਮੌਜੂਦ ਰਹੀ। ਸ਼ਹੀਦ ਹੋਏ ਸਾਥੀਆਂ ਦੇ ਬਕਾਏ ਸਭਨਾਂ ਦੇ ਮਨਾਂ ਵਿੱਚ ਹਨ। ਜਿੱਤ ਦੇ ਐਲਾਨ ਮਗਰੋਂ ਸ਼ੁਰੂ ਹੋਇਆ ਫਤਹਿ ਮਾਰਚ ਧੜੱਲੇ ਨਾਲ ਸ਼ੁਰੂ ਹੋਇਆ। ਥਾਂ ਥਾ ਜਸ਼ਨ ਵੀ ਹੋਏ। ਸ਼ੁਰੂਆਤ ਵੇਲੇ ਦੋ ਸਟਰਨਾ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ:  

ਤੇਰੀ ਹਿੱਕ ਉੱਤੇ ਲਿਖ ਜ਼ਿੰਦਾਬਾਦ ਚੱਲੇ ਆਂ,                                                                                                                ਤੈਨੂੰ ਦਿੱਲੀਏ ਨੀ ਜਿੱਤ ਕੇ ਪੰਜਾਬ ਚੱਲੇ ਆਂ।

ਪਤਾ ਨਹੀਂ ਇਹ ਸਤਰਾਂ ਕਿਸ ਨੇ ਲਿਖੀਆਂ ਪਰ ਬਹੁਤ ਹੀ ਪਸੰਦ ਕੀਤੀਆਂ ਗਈਆਂ। ਬਾਰ ਬਾਰ ਸ਼ੇਅਰ ਕੀਤੀਆਂ ਗਈਆਂ। ਇਸਤੋਂ ਬਾਅਦ ਵੀ ਜਜ਼ਬਾਤਾਂ ਦਾ ਹੜ੍ਹ ਜਾਰੀ ਰਿਹਾ। ਫਤਹਿ ਮਾਰਚ ਦੌਰਾਨ ਹੋਏ ਹਾਦਸੇ ਕਾਰਨ ਹੋਈਆਂ ਮੌਤਾਂ ਦੇ ਗਮ ਵੀ ਛੇ ਓਰ ਇਹ ਮਾਰਚ ਨਹੀਂ ਰੁਕਿਆ।

ਜਦੋਂ ਇਹ ਜੇਤੂ ਕਾਫ਼ਿਲਾ ਭੀਖੀ ਪੁੱਜਿਆ ਤਾਂ ਸਵਾਗਤ ਕਰਨ ਵਾਲਿਆਂ ਵਿੱਚ ਕਾਮਰੇਡ ਹਰਭਗਵਾਨ ਭੀਖੀ ਵੀ ਸੀ। ਉਸ ਖੁਸ਼ੀ ਦੇ ਮੌਕੇ ਸਾਥੀ ਨੇ ਕਿਹਾ:

ਤੈਨੂੰ ਕਾਤਲਾ ਹਨੇਰਿਆਂ ਤੇ ਮਾਣ ਸੀ ਬੜਾ
ਸਾਨੂੰ ਤਾਰਿਆਂ ਨੇ ਟੁੱਟ ਟੁੱਟ ਕੇ ਦਿਸ਼ਾਵਾਂ ਦਿੱਤੀਆਂ
ਨਾਲ ਹੀ ਸਿਫਤ ਵੀ ਕੀਤਾ ਕਿ ਇਹ ਜੇਤੂ ਸੰਘਰਸ਼ ਨਵੀਂ ਦਿਸ਼ਾ ਦੇਵੇਗਾ ਭੀਖੀ ਚ ਯੋਧਿਆਂ ਦਾ ਸਨਮਾਨ। ਇਸ ਵਿੱਚ ਕਾਫੀ ਇਸ਼ਾਰੇ ਹਨ ਜਿਹਨਾਂ ਨੂੰ ਸਮਝਣਾਂ ਇਸ ਵੇਲੇ ਸਭਨਾਂ ਲਈ ਜ਼ਰੂਰੀ ਹੈ।
ਇੱਕ ਹੋਰ ਸਾਥੀ ਹਰਬੰਸ ਸਿੰਘ ਨੇ ਇਸ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ
ਇਹ ਮੰਜ਼ਿਲ ਨਹੀਂ , ਪੜਾਅ ਹੈ ਆਇਆ
ਵਾਟ ਲੰਮੇਰੀ ਦਾ ਇਕ ਮੋੜ ਹੈ |
ਜੰਗ ਮੁੱਕੀ ਨਹੀਂ ,ਜੰਗ ਮੁਲਤਵੀ ਹੈ
ਇਹ ਸ਼ੌਂਕ ਨਹੀਂ ਸਾਡੀ ਲੋੜ ਹੈ |
ਭਾਂਬੜ ਸਾਂਭ ਕੇ ਰੱਖਿਓ ਸੀਨੇ ਵਿੱਚ
ਜੰਗ ਜਿੱਤਣ ਤੱਕ ਜੋ ਸੁਲਗਣਾ ਹੈ ,
ਅਸੀਂ ਖੇਤਾਂ ਨੂੰ ਸਿਜਦਾ ਕਰ ਭਲਕੇ
ਫ਼ਿਰ ਕਾਫਲਿਆਂ ਚ ਜੁੜ ਜਾਣਾ ਹੈ |
ਇਹ ਮੰਜ਼ਿਲ ਨਹੀਂ ,ਇਹ ਰਾਸਤਾ ਹੈ |

No comments:

Post a Comment