ਲੋਕਾਂ ਦੇ ਦੁਸ਼ਮਣ ਮਾਫੀਆ ਸਰਗਣਿਆਂ ਨੂੰ ਵੀ ਨੱਥੇ ਨਹੀਂ ਪਾਈ ਜਾ ਸਕੀ
ਪਟਿਆਲਾ: 5 ਦਸੰਬਰ 2021: (ਜਨਤਾ ਸਕਰੀਨ ਬਿਊਰੋ)::
ਹਰ ਖੇਤਰ ਵਿੱਚ ਬੇਚੈਨੀ ਵੱਧ ਰਹੀ ਹੈ ਅਤੇ ਸਰਕਾਰਾਂ ਦੇ ਖਿਲਾਫ ਗੁੱਸਾ ਫਿਰ ਜ਼ੋਰ ਫੜਦਾ ਜਾ ਰਿਹਾ ਹੈ। ਇਹੀ ਅਹਿਸਾਸ ਹੋਇਆ ਰੋਡਵੇਜ਼ ਮੁਲਾਜ਼ਮਾਂ ਦੀ ਡੈਲਗੇਟ ਇਕੱਤਰਤਾ ਨੂੰ ਦੇਖਦਿਆਂ। ਅਜਿਹੀ ਸਥਿਤੀ ਵਿੱਚ ਟਰੇਡ ਯੂਨੀਅਨਾਂ ਮਹੱਤਵਪੂਰਨ ਰੋਲ ਏਡਾ ਕਰ ਰਹੀਆਂ ਹਨ। ਬੀਤੇ ਦਿਨ ਇਥੇ ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਏਟਕ ਅਤੇ ਪੀ.ਆਰ.ਟੀ.ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ, ਏਟਕ ਦਾ ਕਰਮਵਾਰ 27ਵਾਂ ਅਤੇ ਚੌਥਾ ਡੈਲੀਗੇਟ ਅਜਲਾਸ ਸੰਪੰਨ ਹੋਇਆ। ਦੋਨਾਂ ਅਜਲਾਸਾਂ ਦੇ ਵੇਰਵੇ ਪ੍ਰੈੱਸ ਨੂੰ ਦਿੰਦੇ ਹੋਏ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਅਤੇ ਭਾਈਚਾਰਾ ਯੂਨੀਅਨ ਦੇ ਜਨਰਲ ਸਕੱਤਰ ਮੁਹੰਮਦ ਖਲੀਲ ਨੇ ਦੱਸਿਆ ਕਿ ਦੋਨਾਂ ਜਥੇਬੰਦੀਆਂ ਦੇ ਕੁਲ 464 ਡੈਲੀਗੇਟਾਂ ਨੇ ਕਾਨਫਰੰਸਾਂ ਵਿੱਚ ਭਾਗ ਲਿਆ।
ਇਸ ਅਜਲਾਸ ਦਾ ਪ੍ਰਧਾਨਗੀ ਮੰਡਲ ਸਰਵਸ੍ਰੀ ਗੁਰਵਿੰਦਰ ਸਿੰਘ ਗੋਲਡੀ, ਭਿੰਦਰ ਸਿੰਘ ਕੁੱਪਕਲਾਂ, ਦਲਜੀਤ ਸਿੰਘ, ਉੱਤਮ ਸਿੰਘ ਬਾਗੜੀ, ਸਰਬਜੀਤ ਸਿੰਘ, ਰਾਮ ਸਰੂਪ ਅੱਗਰਵਾਲ ਅਤੇ ਹਾਕਮ ਸਿੰਘ 'ਤੇ ਆਧਾਰਤ ਰਿਹਾ। ਡੈਲੀਗੇਟ ਅਜਲਾਸ ਦਾ ਉਦਘਾਟਨ ਕਾਮਰੇਡ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਨੇ ਕੀਤਾ ਅਤੇ ਉਨ੍ਹਾਂ ਵੱਲੋਂ ਕੌਮੀ, ਕੌਮਾਂਤਰੀ ਅਤੇ ਪੰਜਾਬ ਪ੍ਰਦੇਸ਼ ਦੀ ਸਮੁੱਚੀ ਆਰਥਿਕ, ਰਾਜਨੀਤਕ ਅਤੇ ਸਮਾਜਿਕ ਅਵਸਥਾ 'ਤੇ ਖੁੱਲ ਕੇ ਵਿਚਾਰ ਪੇਸ਼ ਕੀਤੇ ਗਏ।
ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਮੋਦੀ ਸਰਕਾਰ ਜਿਥੇ ਦੇਸ਼ ਦੇ ਕੁਦਰਤੀ ਸੋਮਿਆਂ ਅਤੇ ਪਬਲਿਕ ਸੈਕਟਰ ਨੂੰ ਪੂੰਜੀਪਤੀ ਘਰਾਣਿਆਂ ਦੇ ਹੱਥਾਂ ਵਿੱਚ ਕੌਡੀਆਂ ਦੇ ਭਾਅ ਸੌਂਪ ਰਹੀ ਹੈ ਅਤੇਵਾਲੇ ਪਾਸੇ ਨੂੰ ਹਾਲਾਤ ਤੇਜ਼ੀ ਨਾਲ ਉਕਸਾਇਆ ਜਾ ਰਿਹਾ ਹੈ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ ਅਤੇ ਗਰੀਬੀ ਨੇ ਆਮ ਲੋਕਾਂ ਦਾ ਜੀਵਨ ਪੱਧਰ ਬਹੁਤ ਥੱਲੇ ਲੈ ਆਂਦਾ ਗਿਆ ਹੈ। ਇਹ ਗਿਰਾਵਟ ਅਜੇ ਵੀ ਜਾਰੀ ਹੈ। ਜਨਤਾ ਲਈ ਰੁਜ਼ਗਾਰ ਦੇ ਮੌਕੇ ਲੱਗਭੱਗ ਖਤਮ ਹੋ ਚੁੱਕੇ ਹਨ। ਬੇਰੋਜ਼ਗਾਰੀ ਸਿਖਰਾਂ ਤੇ ਹੈ। ਸਿਹਤ ਸੇਵਾਵਾਂ ਅਤੇ ਵਿੱਦਿਆ ਵਰਗੀਆਂ ਮੁਢਲੀਆਂ ਲੋਫੜਾਂ ਵੀ ਮੱਧ ਵਰਗ ਦੀ ਵੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਮੋਦੀ ਸਰਕਾਰ ਨੇ ਸੰਵਿਧਾਨ ਅਤੇ ਸੰਵਿਧਾਨਕ ਅਦਾਰਿਆਂ ਨੂੰ ਬਹੁਤ ਵੱਡੀ ਢਾਹ ਲਾਈ ਹੈ। ਹਰ ਮਸਲੇ ਨੂੰ ਫਿਰਕੂ ਰੰਗਤ ਅਤੇ ਭਗਵੇਂਕਰਨ ਦੀ ਕਸਵੱਟੀ 'ਤੇ ਪਰਖਿਆ ਜਾਂਦਾ ਹੈ।
ਕਾਮਰੇਡ ਬਰਾੜ ਨੇ ਪੰਜਾਬ ਸਰਕਾਰ ਦੀ ਵੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਸਰਕਾਰ ਵੀ ਕੈਪਟਨ ਰਾਜ ਤੋਂ ਵੱਖਰਾ ਕੁਝ ਵੀ ਨਹੀਂ ਕਰ ਸਕੀ। ਭਿ੍ਸ਼ਟਾਚਾਰ, ਬੇਰੁਜ਼ਗਾਰੀ ਅਤੇ ਮਾਫੀਆ ਸਰਗਣਿਆਂ ਨੂੰ ਨੱਥ ਨਹੀਂ ਪਾਈ ਜਾ ਸਕੀ। ਕੰਟਰੈਕਟ ਅਤੇ ਆਊਟ ਸੋਰਸ ਵਰਕਰਾਂ ਦਾ ਚੰਨੀ ਸਰਕਾਰ ਨੇ ਵੀ ਕੁਝ ਨਹੀਂ ਸੰਵਾਰਿਆ। ਅਜਲਾਸ ਦੇ ਸਨਮੁੱਖ ਨਿਰਮਲ ਸਿੰਘ ਧਾਲੀਵਾਲ ਅਤੇ ਮੁਹੰਮਦ ਖਲੀਲ ਨੇ ਦੋਨਾਂ ਜਥੇਬੰਦੀਆਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ 'ਤੇ ਡੈਲੀਗੇਟਾਂ ਵੱਲੋਂ ਉਸਾਰੂ ਸੁਝਾਅ ਦਿੰਦੇ ਹੋਏ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ।
ਆਖਰ ਵਿੱਚ ਦੋਨਾਂ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ਮੁਤਾਬਕ ਗੁਰਵਿੰਦਰ ਸਿੰਘ ਗੋਲਡੀ ਚੇਅਰਮੈਨ, ਦਲਜੀਤ ਸਿੰਘ ਪ੍ਰਧਾਨ, ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਚੁਣੇ ਗਏ। ਕਰਮਚੰਦ ਗਾਂਧੀ ਡਿਪਟੀ ਜਨਰਲ ਸਕੱਤਰ ਚੁਣੇ ਗਏ। ਇਸੇ ਤਰ੍ਹਾਂ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਦੇ ਪ੍ਰਧਾਨ ਸ੍ਰੀ ਭਿੰਦਰ ਸਿੰਘ, ਵਰਕਿੰਗ ਪ੍ਰਧਾਨ ਉੱਤਮ ਸਿੰਘ ਬਾਗੜੀ, ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਮੁਹੰਮਦ ਖਲੀਲ ਚੁਣੇ ਗਏ। ਰਾਮ ਸਰੂਪ ਅਗਰਵਾਲ ਚੇਅਰਮੈਨ, ਪ੍ਰੀਤਮ ਸਿੰਘ ਮੁੱਖ ਸਲਾਹਕਾਰ ਅਤੇ ਸੁਖਦੇਵ ਰਾਮ ਸੁੱਖੀ ਵਿੱਤ ਸਕੱਤਰ ਚੁਣੇ ਗਏ। ਇਹ ਨਵੀਂ ਟੀਮ ਵੀ ਆਪਣੇ ਨਿਸ਼ਾਨੀਆਂ ਪ੍ਰਤੀ ਦ੍ਰਿੜ ਸੰਕਲਪ ਹੈ। ਉਮੀਦ ਹੈ ਰਹਿੰਦੇ ਨਿਸ਼ਾਨੇ ਤੇਜ਼ ਨਾਲ ਪੂਰੇ ਹੋਣਗੇ।
No comments:
Post a Comment