Friday, January 9, 2026

ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦਾ ਲਿਬਰੇਸ਼ਨ ਨੇ ਲਿਆ ਗੰਭੀਰ ਨੋਟਿਸ

Harbhagwan  Bhikhi on Friday 9th January 2026 at 17:14 Regarding Suicide or Murder of Diljot Kaur Sharma

ਐਡਵੋਕੇਟ ਦਿਲਜੋਤ ਕੌਰ ਸ਼ਰਮਾ ਦੀ ਮੌਤ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ-ਲਿਬਰੇਸ਼ਨ


ਮਾਨਸਾ
: 9 ਜਨਵਰੀ 2026: (*ਹਰਭਗਵਾਨ ਭੀਖੀ//ਜਨਤਾ ਸਕਰੀਨ ਡੈਸਕ)::

ਖੱਬੀਆਂ ਧਿਰਾਂ ਵਿੱਚ ਵਿਵਾਦਤ ਮਾਮਲਿਆਂ ਦੀ ਗਿਣਤੀ ਵਿੱਚ ਹੁਣ ਇੱਕ ਹੋਰ ਵਾਸ਼ ਹੋਇਆ ਹੈ। ਹੁਣ ਇੱਕ ਨੌਜਵਾਨ ਵਕੀਲ ਦਿਲਜੋਤ ਕੌਰ ਦੀ ਭੇਦਭਰੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਧਿਰ ਇਸ ਨੂੰ ਖ਼ੁਦਕੁਸ਼ੀ ਦਸ ਰਹੀ ਹੈ ਅਤੇ ਇੱਕ ਧਿਰ ਇਸ ਨੂੰ ਕਤਲ ਦੱਸ ਰਹੀ ਹੈ। ਦਿਲਜੋਤ ਕੌਰ ਦੀ ਇਸ ਮੌਤ ਦਾ ਸੱਚ ਲੱਭਣ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਦੀ ਟੀਮ ਪੂਰੀ ਸਰਗਰਮੀ ਨਾਲ ਲੱਗੀ ਹੋਇਆ ਹੈ। ਸ਼ਾਇਦ ਸਭ ਤੋਂ ਪਹਿਲਾਂ ਲਿਬਰੇਸ਼ਨ ਨੇ ਹੀ ਇਸ ਮਾਮਲੇ ਨੂੰ ਆਪਣੇ ਹੱਥ ਵਿੱਚ ਲਿਆ ਹੈ। ਇਸ ਸਬੰਧੀ ਪਾਰਟੀ ਦੇ ਸੂਬਾਈ ਆਗੂ ਹਰਭਗਵਾਨ ਭੀਖੀ ਨੇ ਇੱਕ ਮੁਢਲੀ ਰਿਪੋਰਟ ਵੀ ਮੀਡੀਆ ਮਕਸਦ ਲਈ ਭੇਜੀ ਹੈ। 

ਹਰ ਭਗਵਾਨ ਭੀਖੀ ਦੱਸਦੇ ਹਨ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦੀ ਧੀ ਦਿਲਜੋਤ ਕੌਰ ਦੀ ਲੁਧਿਆਣਾ ਵਿਖੇ ਭੇਤ ਭਰੀ ਹਾਲਤ ਚ ਹੋਈ ਮੌਤ ਦੀ ਸੀ ਪੀਆਈ ਐਮ ਐਲ ਲਿਬਰੇਸ਼ਨ ਨੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਮੌਤ ਲਈ ਜੁੰਮੇਵਾਰ ਕਥਿਤ ਦੋਸੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ

 ਅੱਜ ਪਿੰਡ ਰੱਲਾ ਵਿਖੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ, ਸੂਬਾ ਆਗੂ ਹਰਭਗਵਾਨ ਭੀਖੀ, ਵਿਦਿਆਰਥੀ ਜਥੇਬੰਦੀ ਆਇਸਾ ਦੇ ਸੁਖਜੀਤ ਰਾਮਾਨੋਦੀ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਸੇਵਕ ਸਿੰਘ ਮਾਨਬੀਬੜੀਆ ਨੇ ਕਿਹਾ ਪੀੜਤ ਪਰਿਵਾਰ ਦੀ ਮਾਤਾ ਵੀਰਪਾਲ ਕੌਰ ਤੇ ਮਾਮਾ ਸਿਵਜੀ ਰਾਮ ਨੇ ਦੱਸਿਆ ਦਿਲਜੋਤ ਪੜ੍ਹਣ ਤੇ ਖੇਡਾਂ ਚ ਕਾਫੀ ਤੇਜ਼ ਸੀ ਇਸ ਲਈ ਕਈ ਐਵਾਰਡ ਵੀ ਮਿਲੇ. ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਾਈ ਦੌਰਾਨ ਉਹ ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ ਦੀ ਸਰਗਰਮ ਕਾਰਕੁੰਨ ਬਣ ਗਈ ਤੇ ਲਾਅ ਕਰਨ ਉਪਰੰਤ ਉਹਕੁਲਵਕਤੀ  ਬਣ ਲੁਧਿਆਣੇ ਲਲਕਾਰ ਵਾਲਿਆਂ ਦੇ ਦਰਤਰ ਰਹਿਣ ਲੱਗੀ ਦਿਨ ਰਾਤ ਜਥੇਬੰਦੀ ਦੀਆਂ ਸਰਗਰਮੀਆਂ ਦੌਰਾਨ ਪਾਰਟੀ ਸਾਹਿਤ ਦਾ ਪ੍ਰਚਾਰ ਕਰਨਾ ਤੇ  ਮਜ਼ਦੂਰਾਂ ਦੇ ਕੇਸ ਲੜ੍ਹਣ ਦਾ ਕੰਮ ਕਰਨ ਲੱਗੀ। ਕਾਮਰੇਡ ਵਿਜੈ ਭੀਖੀ, ਜਗਦੇਵ ਭੁਪਾਲ, ਵਿਦਿਆਰਥੀ ਆਗੂ ਰਵਿੰਦਰ ਕੌਰ ਅਤੇ ਕਈ ਹੋਰ ਵੀ ਇਸ ਪਾਸੇ ਸਰਗਰਮ ਹਨ। 

ਲਿਬਰੇਸ਼ਨ ਆਗੂਆਂ ਨੇ ਕਿਹਾ ਪਰਿਵਾਰ  ਨੇ ਦੱਸਿਆ ਕਿ  ਜਥੇਬੰਦੀ ਦੇ ਕੁਝ ਆਗੂ ਦਿਲਜੋਤ ਨੂੰ ਪ੍ਰੇਸ਼ਾਨ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੰਜ ਜਨਵਰੀ ਨੂੰ ਸਾਮ ਨੂੰ ਇੱਕ ਕਾਰਕੁੰਨ ਲੜਕੀ ਦਾ  ਫੋਨ ਆਇਆ ਕਿ  ਦਿਲਜੋਤ ਬੇਹੋਸ਼ ਹੋ ਗਈ ਹੈ  ਜਦ ਪਰਿਵਾਰ ਪਹੁੰਚਿਆ ਤਾਂ ਪਰਿਵਾਰ ਨੂੰ ਦਿਲਜੋਤ ਦੀ ਭੇਤਭਰੀ ਹਾਲਤ ਚ ਲਾਸ਼ ਮਿਲੀ ਜਦ ਅਸੀਂ ਪੁਲਿਸ ਨੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਪ੍ਰਸਾਸ਼ਨ ਵੱਲੋਂ ਟਾਲਮਟੋਲ ਦਾ ਰਵੱਇਆ ਸੀ ਤੇ ਐਫ ਆਈ ਆਰ ਦਰਜ ਕਰਨ ਨੂੰ ਵੀ ਤਿਆਰ ਨਹੀਂ ਸੀ। 

ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਜਦੋਂ ਉਨਾਂ ਦੇ ਖੁਦਕੁਸ਼ੀ ਨੋਟ ਨੂੰ ਵੇਖਿਆ ਗਿਆ ਤਾਂ ਉਹ ਬਿਲਕੁਲ ਸ਼ੱਕੀ ਹੈ  ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅਸਲੀਅਤ ਸਾਹਮਣੇ ਆ ਸਕੇ ਤੇ ਦਿਲਜੋਤ ਦੀ ਮੌਤ ਲਈ ਜੁੰਮੇਵਾਰ ਕਥਿਤ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। 

ਇਹਨਾਂ ਆਗੂਆਂ ਨੇ ਕਿਹਾ ਕਿ ਦਿਲਜੋਤ ਨੂੰ ਇਨਸਾਫ਼ ਦਿਵਾਉਣ ਲਈ ਲੁਧਿਆਣੇ ਵਿਖੇ ਸਾਂਝੀ ਮੀਟਿੰਗ ਵੀ ਬੁਲਾਈ ਗਈ ਹੈ ਜੋ ਪ੍ਰਸਾਸ਼ਨ ਨੂੰ ਮਿਲੇਗੀ ਤੇ ਐਕਸ਼ਨ ਕਮੇਟੀ ਦਾ ਗਠਨ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰੇਗੀ। ਇਸ ਮਾਮਲੇ ਨੂੰ ਜਨਤਕ ਸੰਥੰ ਕਿਸੇ ਵੀ ਤਰ੍ਹਾਂ ਠੰਡੇ ਬਸਤੇ ਵਿੱਚ ਨਹੀਂ ਜਾਣ ਦੇਣਗੇ। ਇਸ ਮਾਮਲੇ ਸੰਬੰਧੀ ਪਾਰਟੀ ਵੱਲੋਂ ਜਾਂਚ ਪੜਤਾਲ ਵੀ ਬਾਰੀਕੀ ਨਾਲ ਕੀਤੀਏ ਜਾ ਰਹੀ ਹੈ ਜਿਸਦੀ ਰਿਪੋਰਟ ਵੀ ਜਲਦੀ ਜਾਰੀ ਕੀਤੀ ਜਾਏਗੀ। 

*ਹਰਭਗਵਾਨ ਭੀਖੀ ਸੀਪੀਆਈ ਐਮ ਐਲ ਦੇ ਸੂਬਾਈ ਆਗੂ ਹਨ 


No comments:

Post a Comment