Monday, December 1, 2025

ਪੰਜਾਬ ਸਰਕਾਰ ਦੇ ਦਾਅਵੇ ਝੂਠੇ- ਰੋਡਵੇਜ਼ ਤੇ ਪਨ ਬੱਸ ਕਾਮਿਆਂ ਦੀ ਹੜਤਾਲ ਜਾਰੀ

WhatsApp on Monday 1st December 2025 at 18:12 Regarding Bus Strike 

ਕੰਵਲਹਜੀਤ ਖੰਨਾ ਅਤੇ ਹੋਰ ਆਗੂਆਂ ਨੇ ਸੱਚ ਸਾਹਮਣੇ ਲਿਆਂਦਾ 


ਜਗਰਾਓਂ
//ਲੁਧਿਆਣਾ: ਪਹਿਲੀ  ਦਸੰਬਰ 2025: (ਮੀਡੀਆ ਲਿੰਕ ਰਵਿੰਦਰ//ਜਨਤਾ ਸਕਰੀਨ)::

ਪੰਜਾਬ ਵਿਚ ਬੱਸਾਂ ਦੀ ਹੜਤਾਲ ਹੁਣ ਕੋਈ ਨਵੀਂ ਗੱਲ ਨਹੀਂ ਰਹੀ। ਆਏ ਦਿਨ ਅਚਾਨਕ ਵੀ ਹੜਤਾਲ ਹੁੰਦੀ ਰਹੀ ਹੈ। ਮਾਮਲੇ ਦੀ ਅਸਲੀ ਸਮੱਸਿਆ ਨਿਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਰਾਹ ਵਿੱਚੋਂ ਲੰਭਣੇ ਕਰਨ ਦੀ ਜਾਪਦੀ ਹੈ। ਜਿਹੜੀਆਂ ਨਿਜੀ ਟਰਾਂਸਪੋਰਟ ਕੰਪਨੀਆਂ ਕੋਲ ਵੱਡੇ ਮੁਨਾਫ਼ੇ ਵਾਲੇ ਰੂਟ ਪੰਜਾਬ ਵਿੱਚ ਹਨ ਉਹਨਾਂ ਦੀ ਸੁਰ ਵੀ ਇਹੀ ਹੈ ਕਿ ਦੇਰ ਸਵੇਰ ਆਉਣਾ ਤਾਂ ਇਹ ਸਭ ਕੁਝ ਸਾਡੇ ਕੋਲ ਹੀ ਹੈ। ਬਹੁਤ ਸਾਰੇ ਸਿਆਸੀ ਪਿਛਲੇ ਕੁਝ ਅਰਸੇ ਵਿੱਚ ਇਹਨਾਂ ਨਿਜੀ ਬੱਸਾਂ ਨੂੰ ਲੀਹੋਂ ਲਾਹੁਣ ਦੀਆਂ ਗੱਲਾਂ ਕਰਦੇ ਰਹੇ ਹਨ ਪਰ ਦੋ ਕੁ ਦਿਨਾਂ ਦੀ ਮੀਡੀਆ ਕਵਰੇਜ ਤੋਂ ਵੱਧ ਕੁਝ ਹੁੰਦਾ ਨਹੀਂ ਰਿਹਾ। ਪ੍ਰਾਈਵੇਟ ਟਰਾਂਸਪੋਰਟਰਾਂ ਵਿੱਚ ਵੱਡੇ ਨਾਮ ਹਨ ਜਿਹਨਾਂ ਨਾਲ ਮੱਥਾ ਲਾਉਣਾ ਆਮ ਸਿਆਸਤਦਾਨਾਂ ਦੀ ਦੇਹਰਿਖ ਹੇਠ ਚੱਲਦਿਆਂ ਸੜਕਾਂ ਦੇ ਸ਼ਾਯਦ ਵੱਸ ਵਿੱਚ ਵੀ ਨਹੀਂ। ਪ੍ਰਾਈਵੇਟ ਆਪਰੇਟਰ ਸਰਕਾਰੀ ਬੱਸਾਂ ਦੇ ਅੱਡਿਆਂ ਨੂੰ ਆਪਣਾ ਅੱਡਾ ਹੀ ਸਮਝਦੇ ਹਨ। ਜਦੋ ਜਿਥੇ ਜੀ ਕਰੇ ਰੋਕਣ, ਜਿੰਨੀ ਦੇਰ ਜੀ ਕਰੇ ਰੋਕਣ, ਜਦੋਂ ਜੀ ਕਰੇ ਚਲਾਉਣਾ। ਹਾਲਤ ਇਹ ਹੈ ਕਿ ਸਰਕਾਰੀ ਬੱਸਾਂ ਨੂੰ ਬਿਨਾ ਸਵਾਰੀਆਂ ਚੁੱਕੇ ਓਵਰਟੇਕ ਕਰ ਕੇ ਲੰਘਣਾ ਪੈਂਦਾ ਹੈ।  

ਅੱਜ ਚੋਥੇ ਦਿਨ ਵੀ ਰੋਡਵੇਜ਼, ਪਨ ਬੱਸ ਦੇ ਕੱਚੇ ਕਾਮਿਆਂ ਨੇ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਅਪਣੀ ਹੜਤਾਲ ਜਾਰੀ ਰੱਖੀ। ਕਿਲੋਮਿਟਰ ਸਕੀਮ ਦੀ ਮੰਗ ਛੱਡਣ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਮੰਗ ਕੀਤੀ ਕਿ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ, ਸਸਪੈਂਸ਼ਨਾ , ਬਰਖ਼ਾਸਤਗੀਆ ਬਹਾਲ ਕੀਤੀਆਂ ਜਾਣ। ਅੱਜ ਦੇ ਧਰਨੇ ਨੂੰ ਹਰਬੰਸ ਲਾਲ, ਬੂਟਾ ਸਿੰਘ, ਕਾ ਗੁਰਮੇਲ ਸਿੰਘ ਰੂਮੀ, ਕੰਵਲਜੀਤ ਖੰਨਾ, ਰੁਪਿੰਦਰ ਸਿੰਘ ਰਸੂਲਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਪ੍ਰੇਸ਼ਾਨ ਮੁਲਾਜ਼ਮ ਨਹੀਂ ਕਰ ਰਹੇ ਸਗੋਂ ਇਸ ਲਈ ਸਰਕਾਰ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੰਗਾ ਨਾ ਮੰਨੇ ਜਾਣ ਦੀ ਸੂਰਤ  ਚ ਹੜਤਾਲ ਜਾਰੀ ਰਹੇਗੀ।

ਜੇਕਰ ਹੜਤਾਲ ਹੋਰ ਫੈਲੀ ਤਾਂ ਜਨਤਾ ਨੂੰ ਹੋਰ ਖੱਜਲ ਖੁਆਰ ਹੋਣਾ ਪਵੇਗਾ। ਅਜਿਹੀ ਹਾਲਤ ਵਿੱਚ ਇਹ ਵੀ ਅਜੇ ਸਪਸਜਤ ਨਹੀਂ ਕਿ ਵੱਡੀਆਂ ਕੇਂਦਰੀ ਟਰੇਡ ਯੂਨੀਅਨਾਂ ਇਸ ਸਬੰਧੀ ਕੋਈ ਸਖਤ ਰੁੱਖ ਦਿਖਾਉਂਦੀਆਂ ਹਨ ਜਾਂ ਫਿਰ ਸਮਾਂ ਲੰਘਾਉਣ ਵਾਲਾ ਰਵਈਆ ਦਿਖਾਉਂਦੀਆਂ ਹਨ। ਉਂਝ ਸਰਕਾਰੀ ਬੱਸਾਂ ਦੀ ਹੜਤਾਲ ਨਾਲ ਵੀ ਕਮਾਈ ਦਾ ਵਾਧਾ ਤਾਂ ਨਿਜੀ ਬੱਸਾਂ ਵਾਲਿਆਂ ਦਾ ਹੀ ਹੁੰਦਾ ਹੈ। 

No comments:

Post a Comment