ਗ੍ਰਹਿ ਮੰਤਰਾਲਾ//Azadi Ka Amrit Mahotsav//Posted On: 02 December 2025 3:00PM by PIB Chandigarh
ਸਥਾਪਨਾ ਦਿਵਸ ਦਾ ਆਯੋਜਨ ਕਰਕੇ ਕੀਤਾ ਵਿਸ਼ੇਸ਼ ਸਮਾਰੋਹ
ਸ਼੍ਰੀ ਸਤੀਸ਼ ਐੱਸ.ਖੰਡਾਰੇ, ਆਈਪੀਐੱਸ, ਏਡੀਜੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ
*ਸ਼੍ਰੀ ਸਤੀਸ਼ ਐੱਸ. ਖੰਡਾਰੇ ਨੇ ਬੀਐੱਸਐੱਫ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ
*ਭਲਾਈ ਯੋਜਨਾਵਾਂ ਦੀ ਵੀ ਜਾਣਕਾਰੀ ਦਿੱਤੀ
*ਇਹ ਯੋਜਨਾਵਾਂ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਲਈ ਸ਼ੁਰੂ ਕੀਤੀਆਂ ਗਈਆਂ
*ਭਾਰਤ ਸਰਕਾਰ ਨੇ ਸ਼ੁਰੂ ਕੀਤੀਆਂ ਹਨ ਬੀਐੱਸਐੱਫ ਦੇ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਲਈ ਵਿਸ਼ੇਸ਼ ਸੇਵਾਵਾਂ
ਚੰਡੀਗੜ੍ਹ: 02 ਦਸੰਬਰ 2025:(ਪੀ ਆਈ ਬੀ ਚੰਡੀਗੜ੍ਹ/ /ਜਨਤਾ ਸਕਰੀਨ ਡੈਸਕ)::
ਹੈੱਡਕੁਆਰਟਰ ਦੇ ਸਪੈਸ਼ਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਚੰਡੀਗੜ੍ਹ ਨੇ ਦੋਵੇਂ ਕੈਪਸਾਂ (ਬੀਐੱਸਐੱਫ ਕੈਂਪਸ, ਲਖਨੌਰ, ਮੋਹਾਲੀ ਅਤੇ ਇੰਡਸਟ੍ਰੀਅਲ ਏਰੀਆ, ਫੇਜ-2, ਚੰਡੀਗੜ੍ਹ) ਵਿੱਚ ਸੀਮਾ ਸੁਰੱਖਿਆ ਬਲ ਡਾਇਮੰਡ ਜੁਬਲੀ ਦਾ ਆਯੋਜਨ ਕੀਤਾ ਗਿਆ।
ਇਸ ਤੋਂ ਪਹਿਲਾਂ, 21 ਨਵੰਬਰ 2025 ਨੂੰ, ਫੋਰਸ ਹੈੱਡਕੁਆਰਟਰ ਨੇ 176 ਬਟਾਲੀਅਨ, ਸੀਮਾ ਸੁਰੱਖਿਆ ਬਲ ਕੈਂਪਸ, ਭੁਜ (ਗੁਜਰਾਤ) ਵਿਖੇ ਡਾਇਮੰਡ ਜੁਬਲੀ ਵਰ੍ਹਾ ਪ੍ਰੋਗਰਾਮ ਦਾ ਸ਼ਾਨਦਾਰ ਆਯੋਜਨ ਕੀਤਾ, ਜਿਸ ਦੀ ਪ੍ਰਧਾਨਗੀ ਭਾਰਤ ਦੇ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਨੇ ਬਲ ਦੇ ਜਵਾਨਾਂ ਨੂੰ ਵੀਰਤਾ ਪੁਰਸਕਾਰ, ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਯੋਜਨ ਦੇ ਦੌਰਾਨ ਸਕਾਈ ਡਾਇਵਿੰਗ ਅਤੇ ਡ੍ਰੋਨ ਸ਼ੋਅ ਆਕਰਸ਼ਣ ਦਾ ਕੇਂਦਰ ਰਹੇ।
ਅੱਜ, ਸ਼੍ਰੀ ਸਤੀਸ਼ ਐੱਸ. ਖੰਡਾਰੇ, ਭਾਰਤੀ ਪੁਲਿਸ ਸੇਵਾ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਪੱਛਮੀ ਕਮਾਨ ਦੇ ਸਾਰੇ ਸਰਹੱਦੀ ਗਾਰਡਸ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਅਤੇ ਦੇਸ਼ ਦੀ ਸੁਰੱਖਿਆ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਦਿਲੋਂ ਸ਼ਰਧਾਂਜਲੀ ਦਿੱਤੀ।
ਇਸ ਤੋਂ ਬਾਅਦ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਲਖਨੌਰ ਕੈਂਪਸ ਵਿੱਚ ਇੱਕ ਪ੍ਰੈੱਸ ਬ੍ਰੀਫਿੰਗ ਕੀਤੀ। ਰਾਸ਼ਟਰੀ ਅਤੇ ਖੇਤਰੀ ਮੀਡੀਆ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ ਸਥਾਪਨਾ 01 ਦਸੰਬਰ 1965 ਨੂੰ ‘ਰੱਖਿਆ ਦੀ ਪਹਿਲੀ ਲਾਈਨ’ ਦੇ ਤੌਰ ‘ਤੇ 25 ਬਟਾਲੀਅਨ ਦੇ ਨਾਲ ਹੋਈ ਸੀ, ਜੋ ਹੁਣ ਵਧ ਕੇ 193 ਬਟਾਲੀਅਨ ਹੋ ਗਈ ਹੈ ਅਤੇ ਪਾਕਿਸਤਾਨ ਅਤੇ ਬੰਗਲਾ ਦੇਸ਼ ਦੇ ਨਾਲ ਕੁੱਲ 6386 ਕਿਲੋਮੀਟਰ ਅੰਤਰਰਾਸ਼ਟਰੀ ਬਾਰਡਰ ਦੀ ਸੁਰੱਖਿਆ ਕਰ ਰਹੀ ਹੈ। ਸੀਮਾ ਸੁਰੱਖਿਆ ਬਲ ਦੀ ਪੱਛਮੀ ਕਮਾਨ ਭਾਰਤ-ਪਾਕਿ ਬਾਰਡਰ ‘ਤੇ 2289.66 ਕਿਲੋਮੀਟਰ ਦੀ ਸੁਰੱਖਿਆ ਕਰ ਰਿਹਾ ਹੈ।
ਇਹ ਬਲ ਵਿਸ਼ਵ ਦਾ ਸਭ ਨਾਲੋਂ ਵੱਡਾ ਸੀਮਾ ਨੂੰ ਸੁਰੱਖਿਆ ਪ੍ਰਦਾਨ ਕਰਨ ਵਾਲਾ ਬਲ ਹੈ, ਜਿਸ ਵਿੱਚ ਏਅਰ-ਵਿੰਗ, ਵਾਟਰ ਵਿੰਗ ਅਤੇ ਆਰਟਲਰੀ ਰੈਜ਼ੀਮੈਂਟ ਹੈ, ਨਾਲ ਹੀ 2.76 ਲੱਖ ਤੋਂ ਵੱਧ ਬਹਾਦਰ ਪੁਰਸ਼ ਅਤੇ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰ ਰਿਹਾ ਹੈ। ਜਿੱਥੇ ਤੱਕ ਪੱਛਮੀ ਕਮਾਨ ਦੀ ਗੱਲ ਹੈ, ਇਹ 05 ਫ੍ਰੰਟੀਅਰਸ ਯਾਨੀ ਕਸ਼ਮੀਰ, ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਤੋਂ ਇਲਾਵਾ 03 ਸਹਾਇਕ ਟ੍ਰੇਨਿੰਗ ਸੈਂਟਰਾਂ ਦੇ ਨਾਲ ਭਾਰਤ-ਪਾਕਿਸਤਾਨ ਬਾਰਡਰ ‘ਤੇ ਪ੍ਰਭਾਵਸ਼ਾਲੀ ਸੀਮਾ ਪ੍ਰਬੰਧਨ ਲਈ ਜਵਾਬਦੇਹ ਹੈ।
ਔਖੇ ਇਲਾਕਿਆਂ ਅਤੇ ਖਰਾਬ ਮੌਸਮ ਦੇ ਬਾਵਜੂਦ, ਸੀਮਾ ਸੁਰੱਖਿਆ ਬਲ ਜਵਾਨ, ਘੁਸਪੈਠ, ਨਸ਼ੀਲੇ ਪਦਾਰਥਾਂ, ਹਥਿਆਰਾਂ, ਗੋਲਾ –ਬਾਰੂਦ ਦੀ ਤਸਕਰੀ ਜਿਹੇ ਸੀਮਾ-ਪਾਰ ਅਪਰਾਧਾਂ ਨੂੰ ਅਸਰਦਾਰ ਢੰਗ ਨਾਲ ਰੋਕ ਰਿਹਾ ਹੈ। ਦੁਸ਼ਮਣ ਦੇ ਮਾੜੇ ਇਰਾਦਿਆਂ ਨੂੰ ਅਸਫਲ ਕਰਨ ਲਈ ਸੀਮਾ ਸੁਰੱਖਿਆ ਬਲ ਦੇ ਯਤਨਾਂ ‘ਤੇ ਚਾਨਣਾ ਪਾਉਂਦੇ ਹੋਏ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਮੀਡੀਆ ਨੂੰ ਵੱਖ-ਵੱਖ ਆਪ੍ਰੇਸ਼ਨ ਅਤੇ ਉਨ੍ਹਾਂ ਦੀਆਂ ਕਾਮਯਾਬੀਆਂ ਨਾਲ ਜਾਣੂ ਕਰਵਾਇਆ ਅਤੇ ਕਿਹਾ ਕਿ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ, ਸੀਮਾ ਸੁਰੱਖਿਆ ਬਲ ਨੇ ਅਸਮਾਜਿਕ ਤੱਤਾਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਦੇਸ਼ ਦੇ ਦੁਸ਼ਮਣਾਂ ਨੂੰ ਸਰਹੱਦਾਂ ਦੀ ਰੱਖਿਆ ਕਰਨ ਲਈ ਆਪਣੀ ਚੌਕਸੀ ਹੋਰ ਵਧਾ ਦਿੱਤੀ ਹੈ।
ਐਡੀਸ਼ਨਲ ਡਾਇਰੈਕਟਰ ਜਨਰਲ, ਸੀਮਾ ਸੁਰੱਖਿਆ ਬਲ, ਪੱਛਮੀ ਕਮਾਨ ਨੇ ਵਰ੍ਹੇ ਦੀਆਂ ਖਾਸ ਗੱਲਾਂ ਬਾਰੇ ਦੱਸਿਆ-
· ਆਪ੍ਰੇਸ਼ਨ ਸਿੰਦੂਰ-
ਸੀਮਾ ਸੁਰੱਖਿਆ ਬਲ ਨੇ ਪਾਕਿਸਤਾਨੀ ਹਮਲੇ ਦਾ ਜਵਾਬ ਦੇਣ, ਬਾਰਡਰ ਪੋਸਟ ਦੀ ਰੱਖਿਆ ਕਰਨ, ਦੁਸ਼ਮਣ ਦੇ ਇਨਫ੍ਰਾਸਟ੍ਰਕਚਰ ਨੂੰ ਖਤਮ ਕਰਨ ਅਤੇ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸੀਮਾ ਸੁਰੱਖਿਆ ਬਲ ਨੇ ਨਿਗਰਾਨੀ ਅਤੇ ਸੰਭਾਵੀ ਹਮਲਿਆਂ ਲਈ ਇਸਤੇਮਾਲ ਹੋਣ ਵਾਲੇ ਪਾਕਿਸਤਾਨੀ ਡ੍ਰੋਨ ਦਾ ਸਰਗਰਮ ਤੌਰ ‘ਤੇ ਮੁਕਾਬਲਾ ਕੀਤਾ, ਡ੍ਰੋਨ ਘੁਸਪੈਠ ਦਾ ਪਤਾ ਲਗਾਉਣ ਅਤੇ ਉਸ ਨੂੰ ਬੇਅਸਰ ਕਰਨ ਲਈ ਐਂਟੀ-ਡ੍ਰੋਨ ਸਿਸਟਮ ਤੈਨਾਤ ਕੀਤੇ। ਸੀਮਾ ਸੁਰੱਖਿਆ ਬਲਕਰਮੀਆਂ ਦੀ ਬਹਾਦਰੀ ਦੀ ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਬਹੁਤ ਤਾਰੀਫ ਕੀਤੀ। ਬਤੌਰ ਸਨਮਾਨ, ਬਹਾਦੁਰ ਬੀਐੱਸਐੱਫ ਕਰਮਚਾਰੀਆਂ ਨੂੰ 2 ਵੀਰ ਚੱਕਰ ਅਤੇ 16 ਬਹਾਦਰੀ ਪੁਰਸਕਾਰ ਨਾਲ ਨਵਾਜਿਆ ਗਿਆ।
· ਜੰਮੂ ਅਤੇ ਪੰਜਾਬ ਵਿੱਚ ਹੜ੍ਹਾਂ ਦੌਰਾਨ ਬੀਐੱਸਐੱਫ ਦੁਆਰਾ ਬਚਾਅ ਮੁਹਿੰਮ-
ਸੀਮਾ ਸੁਰੱਖਿਆ ਬਲ ਨੇ ਹਾਲ ਹੀ ਵਿੱਚ ਜੰਮੂ ਅਤੇ ਪੰਜਾਬ ਵਿੱਚ ਆਈ 2025 ਦੇ ਭਿਆਨਕ ਹੜ੍ਹਾਂ ਦੌਰਾਨ ਵੱਡੇ ਪੈਮਾਣੇ ‘ਤੇ ਬਚਾਅ ਅਤੇ ਰਾਹਤ ਆਪ੍ਰੇਸ਼ਨ ਚਲਾਇਆ, ਨਾਲ ਹੀ ਭਾਰਤ-ਪਾਕਿ ਬਾਰਡਰ ‘ਤੇ ਸਖਤ ਨਿਗਰਾਨੀ ਵੀ ਰੱਖੀ। ਬੀਐੱਸਐੱਫ ਨੇ ਭਾਰਤੀ ਸੈਨਾ, ਹਵਾਈ ਸੈਨਾ ਅਤੇ ਰਾਸ਼ਟਰੀ ਆਫਤ ਪ੍ਰਤੀਕਿਰਿਆ ਬਲ ਦੇ ਨਾਲ ਮਿਲ ਕੇ ਸਪੀਡਬੋਟ ਅਤੇ ਹੈਲੀਕੌਪਟਰ ਦਾ ਇਸਤੇਮਾਲ ਕਰਕੇ, ਗੁਰਦਾਸਪੁਰ, ਫਿਰੋਜ਼ਪੁਰ, ਫਾਜਿਲਕਾ, ਅੰਮ੍ਰਿਤਸਰ ਅਤੇ ਜੰਮੂ ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਹਜ਼ਾਰਾਂ ਫਸੇ ਹੋਏ ਪਿੰਡਵਾਸੀਆਂ ਨੂੰ ਕੱਢਿਆ। ਬੀਐੱਸਐੱਫ ਦੇ ਹੈਲੀਕੌਪਟਰਾਂ ਨੇ ਜੰਮੂ ਦੇ ਅਖਨੂਰ ਸੈਕਟਰ ਵਿੱਚ ਮਹਿਲਾਵਾਂ ਅਤੇ ਬੱਚਿਆਂ ਸਮੇਤ 45 ਪਿੰਡਵਾਸੀਆਂ ਨੂੰ ਬਚਾਇਆ। ਪ੍ਰਭਾਵਿਤ ਪਿੰਡਾਂ ਵਿੱਚ ਰਾਹਤ ਅਤੇ ਮੈਡੀਕਲ ਮਦਦ ਲਈ ਮੁਫਤ ਅਤੇ ਪਸ਼ੂ ਮੈਡੀਕਲ ਕੈਂਪ ਵੀ ਲਗਾਏ ਗਏ।
ਇੰਜੀਨੀਅਰਿੰਗ ਅਤੇ ਗਰੁੱਪ-‘ਏ’ ਗਜ਼ਟਿਡ ਅਧਿਕਾਰੀਆਂ ਦੀ ਕੈਡਰ ਸਮੀਖਿਆ ਵੀ ਜਲਦੀ ਹੀ ਮਨਜ਼ੂਰ ਕਰ ਦਿੱਤੀ ਜਾਵੇਗੀ।
• ਸੀਮਾ ਸੁਰੱਖਿਆ ਬਲ ਵਿੱਚ ਸੇਵਾ ਨਿਭਾ ਰਹੇ ਅਤੇ ਸੇਵਾਮੁਕਤ ਜਵਾਨਾਂ ਦੇ ਬੱਚਿਆਂ ਨੂੰ ਲਾਭ ਪਹੁੰਚਾਉਣ ਲਈ ਵੱਖ-ਵੱਖ ਵਿਦਿਅਕ ਸੰਸਥਾਵਾਂ ਨਾਲ ਕੀਤੇ ਗਏ ਸਹਿਮਤੀ ਪੱਤਰਾਂ ਦੀ ਜਾਣਕਾਰੀ ਦਿੱਤੀ।
• ਸੀਮਾ ਸੁਰੱਖਿਆ ਬਲ ਨੇ ਬਤੌਰ ਨੋਡਲ ਏਜੰਸੀ ਰਾਸ਼ਟਰੀ ਏਕਤਾ ਦਿਵਸ ਪਰੇਡ ਦਾ ਆਯੋਜਨ ਕੀਤਾ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਵਿੱਚ ਸੀਮਾ ਸੁਰੱਖਿਆ ਬਲ ਅਤੇ ਹੋਰ ਕੇਂਦਰੀ ਬਲ ਅਤੇ ਰਾਜ ਪੁਲਿਸ ਬਲਾਂ ਦੀਆਂ ਪੈਦਲ ਟੁਕੜੀਆਂ ਨੇ ਹਿੱਸਾ ਲਿਆ।
• 10 ਬਟਾਲੀਅਨ ਬੀਐੱਸਐੱਫ ਦੇ ਕਾਂਸਟੇਬਲ ਅਨੁਜ ਨੂੰ ਵਰਲਡ ਪੁਲਿਸ ਅਤੇ ਫਾਇਰ ਖੇਡ, ਆਲ ਇੰਡੀਆ ਪੁਲਿਸ ਸ਼ੂਟਿੰਗ ਪ੍ਰਤੀਯੋਗਿਤਾ ਅਤੇ ਵਰਲਡ ਵੁਸ਼ੁ ਚੈਂਪਿਅਨਸ਼ਿਪ ਸਮੇਤ ਹਾਲ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਖੇਡ ਆਯੋਜਨਾਂ ਵਿੱਚ ਉਨ੍ਹਾਂ ਦੀ ਅਸਾਧਾਰਣ ਪ੍ਰਤਿਭਾ ਅਤੇ ਜ਼ਿਕਰਯੋਗ ਸਫਲਤਾ ਲਈ ਕਾਂਸਟੇਬਲ ਤੋਂ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਤਰੱਕੀ ਪ੍ਰਦਾਨ ਕੀਤੀ ਗਈ।
• ਇਸੇ ਤਰ੍ਹਾਂ, 155 ਬਟਾਲੀਅਨ ਸੀਮਾ ਸੁਰੱਖਿਆ ਬਲ ਦੀ ਮਹਿਲਾ ਕਾਂਸਟੇਬਲ ਸ਼ਿਵਾਨੀ ਨੂੰ ਵੀ ਬ੍ਰਾਜ਼ੀਲ ਵਿੱਚ 17ਵੀਂ ਵਰਲਡ ਵੁਸ਼ੁ ਚੈਂਪਿਅਨਸ਼ਿਪ 2025 ਦੌਰਾਨ ਸਿਲਵਰ ਮੈਡਲ ਜਿੱਤਣ ‘ਤੇ ਮੁੱਖ ਕਾਂਸਟੇਬਲ ਦੇ ਅਹੁਦੇ ‘ਤੇ ਆਊਟ ਔਫ ਟਰਨ ਪ੍ਰਮੋਸ਼ਨ (ਬੀਐੱਸਐੱਫ ਵਿੱਚ ਆਪਣੀਆਂ ਸਰਵਿਸਿਸ ਦੇ ਸਿਰਫ ਪੰਜ ਮਹੀਨਿਆਂ ਦੇ ਅੰਦਰ) ਦਿੱਤਾ ਗਿਆ। ਬੀਐੱਸਐੱਫ ਵਿੱਚ 21 ਸਾਲ ਦੇ ਅੰਤਰ ਤੋਂ ਬਾਅਦ ਇਸ ਤਰ੍ਹਾਂ ਦਾ ਆਊਟ ਔਫ ਟਰਨ ਪ੍ਰਮੋਸ਼ਨ ਦਿੱਤਾ ਗਿਆ।
ਅੰਤ ਵਿੱਚ, ਐਡੀਸ਼ਨਲ ਡਾਇਰੈਕਟਰ ਜਨਰਲ ਨੇ ਦੁਹਰਾਇਆ ਕਿ ਕਈ ਮੁਸ਼ਕਲਾਂ ਦੇ ਬਾਵਜੂਦ, ਅੰਤਰਰਾਸ਼ਟਰੀ ਸਰਹੱਦ ਅਤੇ ਲਾਈਨ ਔਫ ਕੰਟਰੋਲ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨ, 'ਜੀਵਨ ਪ੍ਰਯੰਤ ਕਰਤਵਯ' ਦੇ ਆਪਣੇ ਨਾਅਰੇ ਨੂੰ ਧਿਆਨ ਵਿੱਚ ਰੱਖਦੇ ਹੋਏ, ਜ਼ਿੰਮੇਵਾਰੀ ਦੇ ਖੇਤਰ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ।
ਜਲਦੀ ਹੀ, ਇਸ ਹੈੱਡਕੁਆਰਟਰ ਵਿਖੇ ਸ਼ਲਾਘਾਯੋਗ ਸੇਵਾ ਲਈ ਪੁਲਿਸ ਮੈਡਲ ਐਲਾਨ ਕੀਤੇ ਗਏ ਸੇਵਾ ਕਰ ਰਹੇ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਮੈਡਲ ਅਵਾਰਡ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ।
ਇਸ ਦੌਰਾਨ ‘Barakhana’ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬੀਐੱਸਐੱਫ ਦੇ ਜਵਾਨਾਂ ਅਤੇ ਸੇਵਾਮੁਕਤ ਕਰਮਚਾਰੀਆਂ ਨੇ ਹਿੱਸਾ ਲੈ ਕੇ ਆਯੋਜਨ ਨੂੰ ਸਫਲ ਬਣਾਇਆ। ਐਡੀਸ਼ਨਲ ਡਾਇਰੈਕਟਰ ਜਨਰਲ ਨੇ ਆਯੋਜਨ ਵਿੱਚ ਮੌਜੂਦ ਬਲ ਕਰਮਚਾਰੀਆਂ ਨੂੰ ਸਰਹੱਦ ‘ਤੇ ਸੁਚੇਤ ਰਹਿਣ ਅਤੇ ਬਲ ਦਾ ਸਨਮਾਨ ਬਣਾਏ ਰੱਖਣ ਦੇ ਹਰ ਸੰਭਵ ਯਤਨ ਕਰਨ ਲਈ ਕਿਹਾ।

FPHI.jpeg)
**************
ਐੱਨਆਰ
(Release ID: 2197708)
No comments:
Post a Comment