Farmer's Welfare//Posted On: 09 OCT 2025 at 4:59PM Janta Screen Blog Desk
ਕਿਸਾਨਾਂ ਦੀ ਆਮਦਨ ਵਧਾਉਣ ਦਾ ਕੰਮ ਕਰਨਗੀਆਂ ਜੀਐੱਸਟੀ ਦੀਆਂ ਨਵੀਆਂ ਦਰਾਂ
*ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਵਿਸ਼ੇਸ਼ ਲੇਖ
ਦੇਸ਼ ਦੀ ਆਮ ਜਨਤਾ ਅਤੇ ਕਿਸਾਨਾਂ ਦੇ ਹਿਤ ਨੂੰ ਸਰਬਉੱਚ ਤਰਜੀਹ ਦਿੰਦੇ ਹੋਏ ਜੀਐੱਸਟੀ ਦਰਾਂ ਵਿੱਚ ਵਿਆਪਕ ਸੁਧਾਰ ਕੀਤੇ ਗਏ ਹਨ। ਇਹ ਸੁਧਾਰ ਸਾਡੀ ਖੇਤੀਬਾੜੀ ਵਿਵਸਥਾ ਨੂੰ ਗਤੀ ਅਤੇ ਕਿਸਾਨਾਂ ਨੂੰ ਪ੍ਰਗਤੀ ਦੇਣ ਵਾਲੇ ਹਨ। ਇਨ੍ਹਾਂ ਸੁਧਾਰਾਂ ਨਾਲ ਦੇਸ਼ ਦੇ 10 ਕਰੋੜ ਤੋਂ ਵੱਧ ਦਰਮਿਆਨੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਜਿੱਥੇ ਖੇਤੀਬਾੜੀ ਉਪਕਰਣਾਂ ‘ਤੇ 18% ਤੱਕ ਜੀਐੱਸਟੀ ਦੇਣਾ ਪੈਂਦਾ ਸੀ, ਹੁਣ ਇਹ ਦਰ ਘਟਾ ਕੇ ਸਿਰਫ਼ 5% ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹਰ ਕਿਸਾਨ ਦੀ ਜੇਬ ਵਿੱਚ ਹਜ਼ਾਰਾਂ ਰੁਪਏ ਦੀ ਸਿੱਧੀ ਬੱਚਤ ਹੋਵੇਗੀ।File Photo
ਉਦਾਹਰਣ ਵਜੋਂ, ਜੇਕਰ ਕੋਈ ਕਿਸਾਨ 35 ਹੌਰਸਪਾਵਰ ਦਾ ਟ੍ਰੈਕਟਰ ਖਰੀਦਦਾ ਸੀ ਤਾਂ ਪਹਿਲਾਂ ਉਸ ਨੂੰ ਲਗਭਗ 6.5 ਲੱਖ ਰੁਪਏ (ਅਨੁਮਾਨਿਤ) ਖਰਚ ਕਰਨੇ ਪੈਂਦੇ ਸਨ। ਹੁਣ ਇਹੀ ਟ੍ਰੈਕਟਰ ਕਰੀਬ 6.09 ਲੱਖ ਰੁਪਏ ਵਿੱਚ ਮਿਲੇਗਾ ਅਤੇ ਕਿਸਾਨਾਂ ਨੂੰ ਲਗਭਗ 41 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। 45 ਐੱਚਪੀ ਟ੍ਰੈਕਟਰ ‘ਤੇ ਕਰੀਬ 45 ਹਜ਼ਾਰ ਰੁਪਏ ਅਤੇ 50 ਐੱਚਪੀ ਟ੍ਰੈਕਟਰ ‘ਤੇ 53 ਹਜ਼ਾਰ ਰੁਪਏ ਦੀ ਸਿੱਧੀ ਬੱਚਤ ਹੋਵੇਗੀ। 75 ਐੱਚਪੀ ਟ੍ਰੈਕਟਰ ‘ਤੇ ਕਿਸਾਨਾਂ ਨੂੰ ਲਗਭਗ 63 ਹਜ਼ਾਰ ਰੁਪਏ ਦਾ ਲਾਭ ਹੋਵੇਗਾ। ਸਿਰਫ਼ ਟ੍ਰੈਕਟਰ ਹੀ ਨਹੀਂ, ਪਾਵਰ ਟਿੱਲਰ ‘ਤੇ ਕਰੀਬ 12 ਹਜ਼ਾਰ, ਝੋਨੇ ਦੀ ਬਿਜਾਈ ਵਾਲੇ ਯੰਤਰ ‘ਤੇ 15 ਹਜ਼ਾਰ ਅਤੇ ਥ੍ਰੈਸ਼ਰ ‘ਤੇ ਲਗਭਗ 14 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਪਾਵਰ ਵੀਡਰ ਅਤੇ ਸੀਡ-ਡਰਿੱਲ ਵਰਗੇ ਉਪਕਰਣਾਂ ‘ਤੇ ਵੀ 5 ਤੋਂ 10 ਹਜ਼ਾਰ ਰੁਪਏ ਤੱਕ ਦੀ ਬੱਚਤ ਹੋਵੇਗੀ। ਨਵੇਂ ਸੁਧਾਰਾਂ ਨਾਲ ਕਟਾਈ ਅਤੇ ਬਿਜਾਈ ਦੀਆਂ ਵੱਡੀਆਂ ਮਸ਼ੀਨਾਂ ਵੀ ਕਿਸਾਨਾਂ ਨੂੰ ਸਸਤੀਆਂ ਦਰਾਂ ‘ਤੇ ਉਪਲਬਧ ਹੋ ਸਕਣਗੀਆਂ। 14 ਫੁੱਟ ਕਟਰ ਬਾਰ ‘ਤੇ ਲਗਭਗ 1.87 ਲੱਖ ਰੁਪਏ, ਸਕੁਏਅਰ ਬੇਲਰ ‘ਤੇ ਲਗਭਗ 94 ਹਜ਼ਾਰ ਰੁਪਏ ਅਤੇ ਸਟ੍ਰੌਅ-ਰੀਪਰ ‘ਤੇ ਕਰੀਬ 22 ਹਜ਼ਾਰ ਰੁਪਏ ਕਿਸਾਨਾਂ ਦੀ ਜੇਬ ਵਿੱਚ ਬਚਣਗੇ। ਮਲਚਰ, ਸੁਪਰ-ਸੀਡਰ, ਹੈਪੀਸੀਡਰ ਅਤੇ ਸਪ੍ਰੇਅਰ ਵੀ ਹੁਣ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ।
ਖੇਤੀਬਾੜੀ ਨੂੰ ਵਧੇਰੇ ਲਾਭਦਾਇਕ ਬਣਾਉਣ ਲਈ ਮਸ਼ੀਨੀਕਰਣ ਜ਼ਰੂਰੀ ਹੈ। ਸਪ੍ਰਿੰਕਲਰ, ਡਰਿੱਪ ਇਰੀਗੇਸ਼ਨ, ਕਟਾਈ ਮਸ਼ੀਨ, ਹਾਈਡ੍ਰੋਲਿਕ ਪੰਪ ਅਤੇ ਕਲਪੁਰਜਿਆਂ ‘ਤੇ ਟੈਕਸ ਘਟਣ ਨਾਲ ਹੁਣ ਦਰਮਿਆਨੇ ਕਿਸਾਨ ਵੀ ਅਸਾਨੀ ਨਾਲ ਆਧੁਨਿਕ ਉਪਕਰਣ ਖਰੀਦ ਸਕਣਗੇ। ਇਸ ਨਾਲ ਮਿਹਨਤ ਲਾਗਤ ਘੱਟ ਹੋਵੇਗੀ, ਸਮਾਂ ਬਚੇਗਾ ਅਤੇ ਉਤਪਾਦਕਤਾ ਵਧੇਗੀ। ਖੇਤੀਬਾੜੀ ਦੇ ਖਰਚੇ ਵਿੱਚ ਕਮੀ ਆਉਣ ਨਾਲ ਸੁਭਾਵਿਕ ਤੌਰ ‘ਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਹ ਅਨੁਮਾਨਿਤ ਕੀਮਤਾਂ ਹਨ। ਕੰਪਨੀਆਂ ਅਤੇ ਰਾਜਾਂ ਦੀਆਂ ਨੀਤੀਆਂ ਦੇ ਅਧਾਰ ‘ਤੇ ਥੋੜ੍ਹੀ–ਬਹੁਤ ਭਿੰਨਤਾ ਸੰਭਵ ਹੈ, ਪਰ ਇਹ ਤੈਅ ਹੈ ਕਿ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਲਾਭ ਨਿਸ਼ਚਿਤ ਮਿਲੇਗਾ।
ਸਾਡਾ ਹਰ ਕਦਮ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਹੈ। ਕਿਸਾਨਾਂ ਨੂੰ ਘੱਟ ਹੋਈਆਂ ਦਰਾਂ ਦਾ ਲਾਭ ਤੁਰੰਤ ਮਿਲੇ, ਇਸ ਲਈ ਮੈਂ ਖੇਤੀਬਾੜੀ ਮਸ਼ੀਨ ਨਿਰਮਾਤਾਵਾਂ ਦੀਆਂ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗ ਕੀਤੀ। ਇਹ ਸੁਧਾਰ ਸਿਰਫ਼ ਕਿਸਾਨਾਂ ਲਈ ਨਹੀਂ, ਸਗੋਂ ਪੂਰੇ ਦੇਸ਼ ਦੀ ਆਰਥਿਕ ਸੰਪੰਨਤਾ ਅਤੇ ਆਤਮ-ਨਿਰਭਰਤਾ ਲਈ ਸ਼ਲਾਘਾਯੋਗ ਕਦਮ ਹੈ। ਖੇਤੀਬਾੜੀ ਦੀ ਲਾਗਤ ਘਟਣ ਨਾਲ ਕਿਸਾਨ ਆਪਣੀ ਉਪਜ ਤੋਂ ਵੱਧ ਲਾਭ ਕਮਾ ਸਕਣਗੇ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਦਾ ਸਕਾਰਾਤਮਕ ਅਸਰ ਲਘੂ ਅਤੇ ਕੁਟੀਰ ਉਦਯੋਗਾਂ ‘ਤੇ ਵੀ ਪਵੇਗਾ, ਕਿਉਂਕਿ ਉਨ੍ਹਾਂ ਨੂੰ ਕੱਚਾ ਮਾਲ ਸਸਤੇ ਵਿੱਚ ਉਪਲਬਧ ਹੋਵੇਗਾ ਅਤੇ ਉਤਪਾਦਨ ਲਾਗਤ ਘਟੇਗੀ। ਨਾਲ ਹੀ ਐੱਮਐੱਸਐੱਮਈ ਖੇਤਰਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਖੇਤੀਬਾੜੀ ਅਤੇ ਪਸ਼ੂਪਾਲਣ ਇੱਕ-ਦੂਜੇ ਦੇ ਪੂਰਕ ਹਨ। ਮਧੂਮੱਖੀ ਪਾਲਣ, ਡੇਅਰੀ, ਪਸ਼ੂਪਾਲਣ ਅਤੇ ਸਹਿਕਾਰੀ ਸਭਾਵਾਂ ਨੂੰ ਜੀਐੱਸਟੀ ਵਿੱਚ ਜੋ ਛੂਟ ਦਿੱਤੀ ਗਈ ਹੈ, ਉਸ ਨਾਲ ਗ੍ਰਾਮੀਣ ਅਰਥਵਿਵਸਥਾ ਵਿੱਚ ਨਵੀਂ ਖੁਸ਼ਹਾਲੀ ਆਏਗੀ। ਜਦੋਂ ਕਿਸਾਨਾਂ ਦੇ ਖਰਚੇ ਘੱਟ ਹੋਣਗੇ ਅਤੇ ਉਨ੍ਹਾਂ ਦੀ ਆਮਦਨ ਵਧੇਗੀ ਤਾਂ ਉਹ ਆਪਣੀ ਜੀਵਨਸ਼ੈਲੀ, ਸਿੱਖਿਆ ਅਤੇ ਸਿਹਤ ‘ਤੇ ਵਧੇਰੇ ਨਿਵੇਸ਼ ਕਰ ਸਕਣਗੇ, ਜਿਸ ਨਾਲ ਜੀਵਨ ਦਾ ਸੰਪੂਰਨ ਵਿਕਾਸ ਸੰਭਵ ਹੋਵੇਗਾ।
ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਵਿਸ਼ੇਸ਼ ਜ਼ੋਰ ਰਹਿੰਦਾ ਹੈ। ਅੱਜ ਜਦੋਂ ਪੂਰੀ ਦੁਨੀਆ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਖੇਤੀ ਵੱਲ ਵਧ ਰਹੀ ਹੈ, ਅਜਿਹੇ ਵਿੱਚ ਸਾਡੇ ਕਿਸਾਨਾਂ ਨੂੰ ਸਸਤੀਆਂ ਕੀਮਤਾਂ ‘ਤੇ ਜੈਵ-ਕੀਟਨਾਸ਼ਕਾਂ ਅਤੇ ਸੂਖਮ ਪੋਸ਼ਕ ਤੱਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜੀਐੱਸਟੀ 12% ਤੋਂ ਘਟਾ ਕੇ 5% ਕੀਤੀ ਗਈ ਹੈ। ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ‘ਤੇ ਨਿਰਭਰ ਰਹਿਣ ਦੀ ਬਜਾਏ ਹੌਲੀ-ਹੌਲੀ ਜੈਵਿਕ ਖਾਦਾਂ ਵੱਲ ਵਧਣਗੇ। ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ, ਧਰਤੀ ਮਾਂ ਦੀ ਸਿਹਤ ਸੁਧਰੇਗੀ ਅਤੇ ਨਾਲ ਹੀ ਕਿਸਾਨਾਂ ਦੀ ਲਾਗਤ ਵੀ ਘੱਟ ਹੋਵੇਗੀ। ਸਾਡੇ ਦੇਸ਼ ਦੇ ਕਿਸਾਨਾਂ ਦੀ ਜੋਤ ਦਾ ਅਕਾਰ ਛੋਟਾ ਹੈ ਇਸ ਲਈ ਅਸੀਂ ਇੰਟੀਗ੍ਰੇਟੇਡ ਫਾਰਮਿੰਗ ਅਤੇ ਖੇਤੀ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਦੀ ਆਮਦਨ ਤੇਜ਼ੀ ਨਾਲ ਵਧੇ।
ਸਰਕਾਰ ਦਾ ਸਾਫ ਮੰਨਣਾ ਹੈ ਕਿ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਦਾ ਉਜਾਲਾ ਲਿਆਉਣ ਲਈ ਵੈਲਿਊ ਐਡੀਸ਼ਨ ਵੀ ਲਾਜ਼ਮੀ ਹੈ। ਜੀਐੱਸਟੀ ਸੁਧਾਰਾਂ ਨਾਲ ਫੂਡ ਪ੍ਰੋਸੈੱਸਿੰਗ ਇੰਡਸਟਰੀ ਨੂੰ ਰਾਹਤ ਮਿਲੀ ਹੈ। ਕੋਲਡ ਸਟੋਰੇਜ਼ ਅਤੇ ਪ੍ਰੋਸੈੱਸਿੰਗ ਯੂਨਿਟਾਂ ਵਿੱਚ ਨਿਵੇਸ਼ ਵਧਣ ਨਾਲ ਕਿਸਾਨਾਂ ਦੀ ਉਪਜ ਲੰਬੇ ਸਮੇਂ ਤੱਕ ਸੁਰੱਖਿਅਤ ਰਹੇਗੀ ਅਤੇ ਪ੍ਰੋਸੈੱਸਿੰਗ ਤੋਂ ਬਾਅਦ ਉਸ ਦੀਆਂ ਬਿਹਤਰ ਕੀਮਤਾਂ ਮਿਲਣਗੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹਮੇਸ਼ਾ ਕਿਹਾ ਹੈ ਕਿ ਉਹ ਕਿਸਾਨਾਂ, ਮਛੇਰਿਆਂ ਅਤੇ ਪਸ਼ੂਪਾਲਕਾਂ ਦੇ ਹਿਤਾਂ ਦੇ ਵਿਰੁੱਧ ਕਿਸੇ ਵੀ ਨੀਤੀ ਅਤੇ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਗੇ। ਅੱਜ ਦਾ ਇਹ ਸੁਧਾਰ ਉਸੇ ਸੰਕਲਪ ਦਾ ਪ੍ਰਮਾਣ ਹੈ। ਇਸ ਨਾਲ ਸਾਡੀ ਵਿਦੇਸ਼ੀ ਵਸਤੂਆਂ ‘ਤੇ ਨਿਰਭਰਤਾ ਘਟੇਗੀ ਅਤੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਨੂੰ ਬਲ ਮਿਲੇਗਾ।
ਗ੍ਰਾਮੀਣ ਭਾਰਤ ਦੀ ਖੁਸ਼ਹਾਲੀ ਦਾ ਅਧਾਰ ਸਵੈ-ਸਹਾਇਤਾ ਸਮੂਹ ਦੀਆਂ ਸਾਡੀਆਂ ਭੈਣਾਂ ਹਨ। ਜੀਐੱਸਟੀ ਸੁਧਾਰਾਂ ਨਾਲ ਇਨ੍ਹਾਂ ਸਮੂਹਾਂ ਅਤੇ ਐੱਮਐੱਸਐੱਮਈ ਦੀ ਲਾਗਤ ਘਟੇਗੀ, ਜਿਸ ਨਾਲ ਪਿੰਡਾਂ ਅਤੇ ਕਸਬਿਆਂ ਵਿੱਚ ਛੋਟੇ ਉਦਯੋਗ ਪੈਦਾ ਹੋਣਗੇ। ਗ੍ਰਾਮੀਣ ਉਦਯੋਗਾਂ ਅਤੇ ਸਟਾਰਟਅੱਪਸ ਲਈ ਪਿੰਡਾਂ ਵਿੱਚ ਪ੍ਰੋਸੈੱਸਿੰਗ ਯੂਨਿਟਾਂ, ਸਟੋਰੇਜ਼ ਅਤੇ ਟ੍ਰਾਂਸਪੋਰਟੇਸ਼ਨ ਸੁਵਿਧਾਵਾਂ ਵਿਕਸਿਤ ਹੋਣ ਨਾਲ ਵਿਕਸਿਤ ਅਤੇ ਆਤਮਨਿਰਭਰ ਭਾਰਤ ਨੂੰ ਨਵੀਂ ਦਿਸ਼ਾ ਮਿਲੇਗੀ। ਟੈਕਸ ਘਟਣ ਨਾਲ ਵਿਕਰੀ ਵਧੇਗੀ, ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਨੌਜਵਾਨ ਆਪਣੇ ਪਿੰਡ ਵਿੱਚ ਹੀ ਰਹਿ ਕੇ ਆਤਮਨਿਰਭਰ ਬਣ ਸਕਣਗੇ। ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਹ ਸੁਧਾਰ, ਸਵਦੇਸ਼ੀ ਤੋਂ ਖੁਸ਼ਹਾਲੀ ਦੇ ਸੰਕਲਪ ਨੂੰ ਸਾਰਥਕ ਕਰਨਗੇ ਜਿਸ ਨਾਲ ਸਾਡੀ ਅਰਥਵਿਵਸਥਾ ‘ਲੌਂਗ ਲਿਵ ਇਕੌਨਮੀ’ ਬਣੇਗੀ।
ਇਹ ਸੁਧਾਰ ਸਿਰਫ਼ ਟੈਕਸ ਦੀ ਦਰਾਂ ਘਟਾਉਣ ਦਾ ਫੈਸਲਾ ਨਹੀਂ ਹੈ, ਸਗੋਂ ਕਿਸਾਨ, ਛੋਟੇ ਵਪਾਰੀ, ਪਸ਼ੂਪਾਲਕ, ਮਛੇਰੇ ਅਤੇ ਕੁਟੀਰ ਉਦਯੋਗ ਚਲਾਉਣ ਵਾਲੀਆਂ ਭੈਣਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰਨ ਦਾ ਮੁੜ-ਸੁਰਜੀਤ ਯਤਨ ਹੈ। ਸਾਡੀ ਸਰਕਾਰ ‘ਸਬਕਾ ਸਾਥ- ਸਬਕਾ ਵਿਕਾਸ’ ਅਤੇ ਅੰਤਯੋਦਯ ਦੇ ਸੰਕਲਪ ਨਾਲ ਇਹੀ ਸਿੱਧ ਕਰ ਰਹੀ ਹੈ ਕਿ ਖੇਤ-ਖਲਿਹਾਨ ਦੀ ਖੁਸ਼ਹਾਲੀ ਹੀ ਰਾਸ਼ਟਰ ਦੀ ਤਰੱਕੀ ਦਾ ਸਮਾਨਾਰਥੀ ਹੈ। ਹੁਣ ਪੂਰਾ ਦੇਸ਼ ‘ਸਵਦੇਸ਼ੀ ਸੇ ਸਮ੍ਰਿੱਧੀ’ ਦੇ ਸਕੰਲਪ ਨਾਲ ਦੀਵਾਲੀ ਮਨਾਏਗਾ। ਘਰ-ਘਰ ਵਿੱਚ ਆਤਮਨਿਰਭਰਤਾ ਦੇ ਦੀਪ ਜਗਣਗੇ, ਕੁਟੀਰ ਉਦਯੋਗਾਂ ਨਾਲ ਜੈ ਸਵਦੇਸ਼ੀ ਦਾ ਮੰਗਲ ਸੁਰ ਗੂੰਜੇਗਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਾਡੇ ਕਿਸਾਨ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨਗੇ।
******//(PIB Features ID: 155420)
*(ਲੇਖਕ ਭਾਰਤ ਸਰਕਾਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਹਨ)।
https://jantascreen.blogspot.com/
No comments:
Post a Comment