Monday, October 20, 2025

ਆਈਐਨਐਸ ਵਿਕਰਾਂਤ ਵਿਖੇ ਏਅਰ ਪਾਵਰ ਡੈਮੋ ਤੋਂ!

ਕਿਵੇਂ ਸਾਡੇ ਜਵਾਨ ਕਰਦੇ ਹਨ ਅਸਮਾਨ ਨਾਲ ਗੱਲਾਂ!

ਚੰਡੀਗੜ੍ਹ: 20 ਅਕਤੂਬਰ 2025: (ਜਨਤਾ ਸਕਰੀਨ ਡੈਸਕ)::

ਦੀਵਾਲੀ ਮੌਕੇ ਸਿਰਫ ਆਤਿਸ਼ਬਾਜ਼ੀ ਵਾਲੇ ਪਟਾਕੇ ਹੀ ਨਾ ਦੇਖੀ ਜਾਓ। ਦੇਸ਼ ਦੀ ਹਵਾਈ ਸ਼ਕਤੀ ਵੱਲ ਵੀ ਨਜ਼ਰ ਮਾਰੋ ਅਤੇ ਦੇਖੋ ਕਿਵੇਂ ਸਾਡੇ ਜਵਾਨ ਕਰਦੇ ਹਨ ਅਸਮਾਨ ਨਾਲ ਗੱਲਾਂ। 

 

 ਆਈਐਨਐਸ ਵਿਕਰਾਂਤ ਵਿਖੇ ਏਅਰ ਪਾਵਰ ਡੈਮੋ ਤੋਂ!

ਪ੍ਰਧਾਨ ਮੰਤਰੀ ਨੇ ਦੀਵਾਲੀ ਦੇ ਮੌਕੇ 'ਤੇ ਸਭ ਨੂੰ ਵਧਾਈਆਂ ਦਿੱਤੀਆਂ

ਪ੍ਰਧਾਨ ਮੰਤਰੀ ਦਫਤਰ//Azadi Ka Amrit Mahotsav//Posted On: 20 OCT 2025 at 9:49AM by PIB Chandigarh

ਰੌਸ਼ਨੀਆਂ ਦਾ ਇਹ ਤਿਉਹਾਰ ਸਾਡੇ ਜੀਵਨ ਨੂੰ ਸਦਭਾਵਨਾ, ਖ਼ੁਸ਼ੀ ਅਤੇ ਖ਼ੁਸ਼ਹਾਲੀ ਨਾਲ ਰੌਸ਼ਨ ਕਰੇ

ਚੰਡੀਗੜ੍ਹ: 20 ਅਕਤੂਬਰ 2025: (ਪੀਆਈਬੀ ਚੰਡੀਗੜ੍ਹ//ਜਨਤਾ ਸਕਰੀਨ ਡੈਸਕ)::

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੀਵਾਲੀ ਦੇ ਮੌਕੇ 'ਤੇ ਵਧਾਈਆਂ ਦਿੱਤੀਆਂ ਹਨ।

"ਦੀਵਾਲੀ ਦੇ ਮੌਕੇ 'ਤੇ ਵਧਾਈਆਂ। ਰੌਸ਼ਨੀਆਂ ਦਾ ਇਹ ਤਿਉਹਾਰ ਸਾਡੇ ਜੀਵਨ ਨੂੰ ਸਦਭਾਵਨਾ, ਖ਼ੁਸ਼ੀ ਅਤੇ ਖ਼ੁਸ਼ਹਾਲੀ ਨਾਲ ਰੌਸ਼ਨ ਕਰੇ। ਸਾਡੇ ਆਲ਼ੇ-ਦੁਆਲ਼ੇ ਸਕਾਰਾਤਮਕਤਾ ਦੀ ਭਾਵਨਾ ਫੈਲੇ।”

ਪ੍ਰਧਾਨ ਮੰਤਰੀ ਨੇ ਐਕਸ 'ਤੇ ਪੋਸਟ ਕੀਤਾ:

"ਦੀਵਾਲੀ ਦੇ ਮੌਕੇ 'ਤੇ ਵਧਾਈਆਂ। ਰੌਸ਼ਨੀਆਂ ਦਾ ਇਹ ਤਿਉਹਾਰ ਸਾਡੇ ਜੀਵਨ ਨੂੰ ਸਦਭਾਵਨਾ, ਖ਼ੁਸ਼ੀ ਅਤੇ ਖ਼ੁਸ਼ਹਾਲੀ ਨਾਲ ਰੌਸ਼ਨ ਕਰੇ। ਸਕਾਰਾਤਮਕਤਾ ਦੀ ਭਾਵਨਾ ਸਾਡੇ ਆਲ਼ੇ-ਦੁਆਲ਼ੇ ਪ੍ਰਬਲ ਹੋਵੇ।"

***//ਐੱਮਜੇਪੀਐੱਸ/ਵੀਜੇ//(Release ID: 2180976) 

Saturday, October 11, 2025

ਰਾਣੀ ਦੁਰਗਾਵਤੀ: ਨਾਰੀ ਸ਼ਕਤੀ ਦੀ ਸਦੀਆਂ ਤੋਂ ਬਲਦੀ ਇੱਕ ਮਸ਼ਾਲ

 Posted On: 09 OCT 2025 at 5:21 PM Janta Screen Blog Desk 

ਰਾਣੀ ਦੁਰਗਾਵਤੀ ਦੀ ਰਾਜਨੀਤੀ ਅਤੇ ਸਿਆਸਤ ਅੱਜ ਵੀ ਪ੍ਰਸੰਗਿਕ ਹੈ 

ਲੇਖਿਕਾ--ਸਾਵਿਤਰੀ ਠਾਕੁਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ

ਭਾਰਤ ਦੇ ਮੰਤਰਾਲਿਆਂ, ਨੀਤੀਆਂ ਅਤੇ ਵੱਡੇ ਪ੍ਰੋਗਰਾਮਾਂ ਦੀ ਕਲਪਨਾ ਤੋਂ ਸਦੀਆਂ ਪਹਿਲਾਂ, ਗੋਂਡ ਸਾਮਰਾਜ ਦੀ ਇੱਕ ਨੌਜਵਾਨ ਕਬਾਇਲੀ ਰਾਣੀ ਸਭ ਤੋਂ ਅਗਲੇਰੇ ਮੋਰਚੇ ਡਟੀ ਰਹੀ - ਜਿਸ ਨੇ ਸਮਰਪਣ ਨਾਲੋਂ ਸਨਮਾਨ, ਹਿੰਮਤ ਅਤੇ ਫਰਜ਼ ਦਾ ਰਾਹ ਚੁਣਿਆ। ਭਾਰਤ ਵਿੱਚ ਬਹਾਦਰੀ ਅਤੇ ਸੂਰਮਗਤੀ ਦੇ ਪ੍ਰਤੀਕ ਵਜੋਂ ਯਾਦ ਕੀਤੀ ਜਾਂਦੀ ਰਾਣੀ ਦੁਰਗਾਵਤੀ ਅੱਜ ਵੀ ਜਨਤਕ ਜੀਵਨ, ਕਾਰੋਬਾਰ, ਵਿਗਿਆਨ ਅਤੇ ਸਿਵਲ ਸੇਵਾ ਵਿੱਚ ਔਰਤਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਨ੍ਹਾਂ ਦੀ 501ਵੀਂ ਜਨਮ ਜਯੰਤੀ 'ਤੇ ਅਸੀਂ ਉਸ ਗਾਥਾ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਯਾਦ ਕਰਦੇ ਹਾਂ ਜੋ 16ਵੀਂ ਸਦੀ ਦੇ ਯੁੱਧ ਦੇ ਮੈਦਾਨਾਂ ਤੋਂ ਲੈ ਕੇ ਆਧੁਨਿਕ ਭਾਰਤ ਦੀਆਂ ਨੀਤੀਆਂ ਤੱਕ, ਪ੍ਰੇਰਨਾ ਦਾ ਇੱਕ ਨਿਰੰਤਰ ਸਰੋਤ ਹਨ।

ਹੌਸਲੇ ਦੀ ਪ੍ਰਤੀਕ

ਲੇਖਿਕਾ--ਸਾਵਿਤਰੀ ਠਾਕੁਰ
ਰਾਣੀ ਦੁਰਗਾਵਤੀ ਦਾ ਜੀਵਨ ਇੱਕ ਦੰਤਕਥਾ ਬਣ ਗਿਆ ਕਿਉਂਕਿ ਉਨ੍ਹਾਂ ਨੇ ਇਤਿਹਾਸ ਵਿੱਚ ਇੱਕ ਨਿਰਜੀਵ ਹਸਤੀ ਬਣੇ ਰਹਿਣ ਤੋਂ ਇਨਕਾਰ ਕਰ ਦਿੱਤਾ। ਹਮਲਾਵਰ ਮੁਗ਼ਲ ਫੌਜਾਂ ਦਾ ਸਾਹਮਣਾ ਕਰਦੇ ਹੋਏ, ਉਨ੍ਹਾਂ ਨੇ ਆਪਣੇ ਰਾਜ ਅਤੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ। ਇੱਕ ਔਰਤ ਜਿਸਨੇ ਅਗਵਾਈ ਕੀਤੀ, ਫੈਸਲੇ ਲਏ ਅਤੇ ਅੰਤ ਵਿੱਚ ਕੁਰਬਾਨੀ ਦਿੱਤੀ - ਰਾਣੀ ਦੁਰਗਾਵਤੀ ਨੇ ਆਪਣੇ ਆਪ ਨੂੰ ਇੱਕ ਖੇਤਰੀ ਸ਼ਾਸਕ ਤੋਂ ਇੱਕ ਰਾਸ਼ਟਰੀ ਪ੍ਰਤੀਕ ਤੱਕ ਉੱਚਾ ਚੁੱਕਿਆ। ਅੱਜ, ਭਾਵੇਂ ਉਨ੍ਹਾਂ ਨੂੰ ਲੋਕ-ਕਥਾਵਾਂ, ਯਾਦਗਾਰਾਂ ਜਾਂ ਮੱਧ ਭਾਰਤ ਦੇ ਸੱਭਿਆਚਾਰ ਵਿੱਚ ਯਾਦ ਕੀਤਾ ਜਾਵੇ, ਉਹ ਇਸ ਸੱਚਾਈ ਦੀ ਜਿਊਂਦੀ-ਜਾਗਦੀ ਮਿਸਾਲ ਹਨ ਕਿ ਅਗਵਾਈ ਕਿਸੇ ਲਿੰਗ ਤੱਕ ਸੀਮਤ ਨਹੀਂ।

ਪ੍ਰਤੀਕ ਤੋਂ ਨੀਤੀ ਤੱਕ: ਭਾਰਤ ਇਸ ਫਰਜ਼ ਨੂੰ ਨਿਭਾ ਰਿਹਾ ਹੈ

ਆਧੁਨਿਕ ਭਾਰਤ ਵਿੱਚ ਔਰਤਾਂ ਦੀ ਭਲਾਈ ਅਤੇ ਸਸ਼ਕਤੀਕਰਨ ਦਾ ਜੋ ਢਾਂਚਾ ਅੱਜ ਨਜ਼ਰ ਆਉਂਦਾ ਹੈ — ਜਿਸਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਅਤੇ ਸਬੰਧਤ ਵਿਭਾਗਾਂ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ — ਉਹ ਉਸੇ ਫ਼ਰਜ਼ ਭਾਵਨਾ ਅਤੇ ਲੋਕ ਜ਼ਿੰਮੇਵਾਰੀ ਤੋਂ ਪ੍ਰੇਰਿਤ ਹੈ, ਜਿਸ ਦੀ ਮਿਸਾਲ ਰਾਣੀ ਦੁਰਗਾਵਤੀ ਨੇ ਆਪਣੇ ਜੀਵਨ ਵਿੱਚ ਪੇਸ਼ ਕੀਤੀ ਸੀ। ਜਿਵੇਂ ਰਾਣੀ ਨੇ ਆਪਣੇ ਸਮੇਂ ਵਿੱਚ ਰਾਜ ਅਤੇ ਇਸਦੇ ਲੋਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਨਿਭਾਈ, ਅੱਜ ਦੀ ਸਰਕਾਰ ਔਰਤਾਂ ਦੇ ਅਧਿਕਾਰਾਂ, ਮੌਕਿਆਂ ਅਤੇ ਵੱਖ-ਵੱਖ ਮੋਰਚਿਆਂ 'ਤੇ ਬਰਾਬਰ ਭਾਗੀਦਾਰੀ ਦੀ ਰਾਖੀ ਅਤੇ ਪਸਾਰ ਕਰਨ ਲਈ ਵਚਨਬੱਧ ਹੈ।

ਸਿੱਖਿਆ ਅਤੇ ਸਮਾਜਿਕ ਬਰਾਬਰੀ: ਕੁੜੀਆਂ ਦੀ ਸਿੱਖਿਆ ਨੂੰ ਬਿਹਤਰ ਬਣਾਉਣ ਅਤੇ ਲਿੰਗ ਪਾੜੇ ਨੂੰ ਘਟਾਉਣ ਲਈ ਲਾਗੂ ਕੀਤੇ ਗਏ ਪ੍ਰੋਗਰਾਮ ਅੱਜ ਸਮਾਜ ਦੀ ਨੀਂਹ ਨੂੰ ਮਜ਼ਬੂਤ ​​ਕਰ ਰਹੇ ਹਨ।

ਆਰਥਿਕ ਮਜ਼ਬੂਤੀ ਅਤੇ ਉੱਦਮਤਾ: ਹੁਨਰ ਵਿਕਾਸ ਪਹਿਲਕਦਮੀਆਂ ਤੋਂ ਲੈ ਕੇ ਕਰਜ਼ੇ ਅਤੇ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਨ ਵਾਲੀਆਂ ਯੋਜਨਾਵਾਂ ਔਰਤਾਂ ਨੂੰ ਉਦਯੋਗ ਅਤੇ ਕਾਰੋਬਾਰ ਵਿੱਚ ਅਗਵਾਈ ਵਾਲੀਆਂ ਭੂਮਿਕਾਵਾਂ ਨਿਭਾਉਣ ਦੇ ਯੋਗ ਬਣਾ ਰਹੀਆਂ ਹਨ। ਇਹ ਯਤਨ ਆਧੁਨਿਕ ਸ਼ਾਸਨ ਅਤੇ ਫੈਸਲਾ ਲੈਣ ਵਿੱਚ ਔਰਤਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾ ਰਹੇ ਹਨ।

ਸੁਰੱਖਿਆ ਅਤੇ ਕਾਨੂੰਨੀ ਸੁਰੱਖਿਆ: ਵੱਨ-ਸਟਾਪ ਸੈਂਟਰ ਅਤੇ ਵੱਖ-ਵੱਖ ਹੈਲਪਲਾਈਨ ਸੇਵਾਵਾਂ ਔਰਤਾਂ ਦੀ ਸੁਰੱਖਿਆ, ਆਤਮ-ਨਿਰਭਰਤਾ ਅਤੇ ਨਾਗਰਿਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ। ਇਨ੍ਹਾਂ ਪਹਿਲਕਦਮੀਆਂ ਨੇ ਸਾਬਤ ਕੀਤਾ ਹੈ ਕਿ ਡਰ ਜਾਂ ਅਸੁਰੱਖਿਆ ਔਰਤ ਦੀ ਤਰੱਕੀ ਅਤੇ ਆਵਾਜ਼ ਨੂੰ ਦੱਬ ਨਹੀਂ ਕਰ ਸਕਦੀ।

ਸਿਹਤ ਅਤੇ ਜੱਚਾ ਦੇਖਭਾਲ: ਜੱਚਾ ਦੀ ਸਿਹਤ ਅਤੇ ਪੋਸ਼ਣ ਨਾਲ ਸਬੰਧਤ ਯੋਜਨਾਵਾਂ ਸਿਰਫ਼ ਸਿਹਤ ਸੰਭਾਲ ਤੱਕ ਹੀ ਸੀਮਤ ਨਹੀਂ ਹਨ, ਸਗੋਂ ਔਰਤਾਂ ਦੇ ਸੰਪੂਰਨ ਭਲੇ ਨੂੰ ਦਰਸਾਉਂਦੀਆਂ ਹਨ। ਇਹ ਯਤਨ ਔਰਤਾਂ ਨੂੰ ਸਿਹਤਮੰਦ, ਆਤਮ-ਵਿਸ਼ਵਾਸੀ ਅਤੇ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਲਈ ਸ਼ਕਤੀ ਪ੍ਰਦਾਨ ਕਰਦੇ ਹਨ।

ਜ਼ਮੀਨੀ ਪੱਧਰ 'ਤੇ ਸ਼ਾਸਨ ਅਤੇ ਪ੍ਰਤੀਨਿਧਤਾ: ਪੰਚਾਇਤੀ ਰਾਜ ਸੰਸਥਾਵਾਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਲਈ ਪਹਿਲਕਦਮੀਆਂ ਲੋਕਤੰਤਰੀ ਸ਼ਾਸਨ ਨੂੰ ਵਧੇਰੇ ਸੰਮਲਿਤ ਬਣਾ ਰਹੀਆਂ ਹਨ। ਇਹ ਉਸੇ ਸਿਆਸੀ ਦ੍ਰਿਸ਼ਟੀਕੋਣ ਦੀ ਝਲਕ ਹੈ, ਜੋ ਰਾਣੀ ਦੁਰਗਾਵਤੀ ਨੇ ਆਪਣੇ ਰਾਜ ਨੂੰ ਚਲਾਉਣ ਵਿੱਚ ਦਿਖਾਇਆ ਸੀ।

ਜੀਵਨ ਅਤੇ ਪ੍ਰਾਪਤੀਆਂ ਵਿੱਚ ਮਾਪੀ ਗਈ ਤਰੱਕੀ

ਪਿਛਲੇ ਕੁਝ ਦਹਾਕਿਆਂ ਵਿੱਚ ਸ਼ਾਨਦਾਰ ਤਰੱਕੀ ਦੇਖੀ ਗਈ ਹੈ: ਔਰਤਾਂ ਦੀ ਸਾਖ਼ਰਤਾ ਅਤੇ ਕਾਰਜ ਬਲ ਭਾਗੀਦਾਰੀ ਵਿੱਚ ਵਾਧਾ, ਚੁਣੇ ਹੋਏ ਅਹੁਦਿਆਂ 'ਤੇ ਔਰਤਾਂ ਦੀ ਵਧਦੀ ਮੌਜੂਦਗੀ, ਉੱਦਮਤਾ ਵਿੱਚ ਤੇਜ਼ੀ ਨਾਲ ਉਭਾਰ ਅਤੇ ਸੁਰੱਖਿਆ ਅਤੇ ਬਰਾਬਰ ਮੌਕਿਆਂ ਪ੍ਰਤੀ ਸਮਾਜ ਦੀ ਵਧਦੀ ਸੰਵੇਦਨਸ਼ੀਲਤਾ ਨੇ ਭਾਰਤ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਇਹ ਬਦਲਾਅ ਸਿਰਫ਼ ਅੰਕੜੇ ਨਹੀਂ ਹਨ; ਇਹ ਰਾਣੀ ਦੁਰਗਾਵਤੀ ਦੇ ਜੀਵਨ ਵੱਲੋਂ ਸਿਖਾਏ ਗਏ ਸਿਧਾਂਤ ਦੇ ਆਧੁਨਿਕ ਪ੍ਰਗਟਾਵੇ ਹਨ: ਕਿ ਜਦੋਂ ਔਰਤਾਂ ਹਰ ਸਥਿਤੀ ਲਈ ਤਿਆਰ ਅਤੇ ਸਮਰੱਥ ਹੁੰਦੀਆਂ ਹਨ, ਤਾਂ ਉਹ ਸਮਾਜ ਨੂੰ ਨਵਾਂ ਸਰੂਪ ਦਿੰਦੀਆਂ ਹਨ।


ਰਾਣੀ ਦੁਰਗਾਵਤੀ ਦੀ ਵਿਰਾਸਤ ਇੱਕ ਬੁਨਿਆਦ

ਰਾਣੀ ਦੁਰਗਾਵਤੀ ਦੀ ਮਿਸਾਲ ਨੂੰ ਖ਼ਾਸ ਤੌਰ 'ਤੇ ਮਹੱਤਵਪੂਰਨ ਬਣਾਉਂਦਾ ਹੈ ਉਨ੍ਹਾਂ ਦਾ ਦੋਹਰਾ ਸਰੂਪ-ਨੈਤਿਕ ਅਤੇ ਵਿਹਾਰਕ। ਨੈਤਿਕ ਪੱਧਰ 'ਤੇ ਉਹ ਮਾਣ, ਹਿੰਮਤ ਅਤੇ ਜ਼ਿੰਮੇਵਾਰੀ ਦੀ ਪ੍ਰਤੀਕ ਹਨ, ਜਦਕਿ ਵਿਹਾਰਕ ਪੱਧਰ 'ਤੇ, ਉਨ੍ਹਾਂ ਦਾ ਜੀਵਨ ਔਰਤਾਂ ਨੂੰ ਫੈਸਲਾ ਲੈਣ ਵਾਲਿਆਂ ਅਤੇ ਲੋਕ ਭਲਾਈ ਦੀਆਂ ਰਾਖੀਆਂ ਵਜੋਂ ਸਥਾਪਿਤ ਕਰਦਾ ਹੈ। ਇਹ ਦੋਹਰੀ ਵਿਰਾਸਤ ਪੀੜ੍ਹੀਆਂ ਤੋਂ ਭਾਰਤ ਦੀ ਨਾਗਰਿਕ ਚੇਤਨਾ ਦਾ ਹਿੱਸਾ ਰਹੀ ਹੈ ਅਤੇ ਔਰਤਾਂ ਦੀ ਮਜ਼ਬੂਤੀ ਲਈ ਨੀਤੀਆਂ ਅਤੇ ਪਹਿਲਕਦਮੀਆਂ ਨੂੰ ਸਮਾਜ ਨਾਲ ਡੂੰਘਾਈ ਤੋਂ ਜੋੜਨ ਵਿੱਚ ਮਦਦ ਕੀਤੀ ਹੈ।

"ਵਿਕਸਿਤ ਭਾਰਤ" ਲਈ ਇੱਕ ਨਵਾਂ ਦ੍ਰਿਸ਼ਟੀਕੋਣ

ਜਿਵੇਂ-ਜਿਵੇਂ ਦੇਸ਼ "ਵਿਕਸਿਤ ਭਾਰਤ" ਬਣਨ ਵੱਲ ਵਧ ਰਿਹਾ ਹੈ, ਇਸ ਨੂੰ ਵਿਕਾਸ ਨੂੰ ਔਰਤਾਂ ਦੀ ਭਾਗੀਦਾਰੀ ਦੇ ਪੈਮਾਨੇ ਅਤੇ ਬਰਾਬਰੀ ਦੇ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ। "ਮਹਿਲਾ-ਕੇਂਦ੍ਰਿਤ ਵਿਕਸਿਤ ਭਾਰਤ" ਵਿੱਚ, ਔਰਤਾਂ ਦੀ ਮੁਕੰਮਲ ਭਾਗੀਦਾਰੀ ਨੂੰ ਵਿਕਾਸ ਲਈ ਸਿਰਫ਼ ਇੱਕ ਵਾਧੂ ਸਾਧਨ ਨਹੀਂ, ਸਗੋਂ ਵਿਕਾਸ ਦਾ ਇੱਕ ਮੁੱਖ ਸੂਚਕ ਮੰਨਿਆ ਜਾਵੇਗਾ। ਵਿਹਾਰਕ ਸ਼ਬਦਾਂ ਵਿੱਚ, ਇਸਦਾ ਭਾਵ ਹੈ ਕਿ ਕਿਸੇ ਦੇਸ਼ ਦੀ ਤਰੱਕੀ ਨੂੰ ਨਾ ਸਿਰਫ਼ ਮੁੱਖ ਭਲਾਈ ਸੂਚਕਾਂ ਨਾਲ ਮਾਪਿਆ ਜਾਵੇਗਾ, ਸਗੋਂ ਔਰਤਾਂ ਦੀ ਅਗਵਾਈ ਅਤੇ ਵੱਖ-ਵੱਖ ਖੇਤਰਾਂ - ਬੋਰਡਾਂ, ਜਨਤਕ ਸੇਵਾ ਅਤੇ ਭਾਈਚਾਰਕ ਸੰਸਥਾਵਾਂ-ਵਿੱਚ ਸਰਗਰਮ ਭਾਗੀਦਾਰੀ ਤੋਂ ਵੀ ਮਾਪਿਆ ਜਾਵੇਗਾ।

ਇਸ ਤਰ੍ਹਾਂ ਧਿਆਨ ਉਨ੍ਹਾਂ ਨੀਤੀਆਂ ਨੂੰ ਤਰਜੀਹ ਦੇਣ 'ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ਜੋ ਬਿਨਾਂ ਭੁਗਤਾਨ ਦੇਖਭਾਲ ਦੇ ਬੋਝ  - ਬੱਚਿਆਂ ਦੀ ਦੇਖਭਾਲ, ਬਜ਼ੁਰਗਾਂ ਦੀ ਦੇਖਭਾਲ ਅਤੇ ਭਾਈਚਾਰਕ ਸਹਾਇਤਾ - ਨੂੰ ਘਟਾਉਂਦੀਆਂ ਹਨ ਤਾਂ ਜੋ ਔਰਤਾਂ ਕੋਲ ਜਨਤਕ ਅਤੇ ਆਰਥਿਕ ਖੇਤਰਾਂ ਵਿੱਚ ਸਰਗਰਮ ਭਾਗੀਦਾਰੀ ਲਈ ਭਰਪੂਰ ਸਮਾਂ ਹੋਵੇ।

ਇਸ ਤਰ੍ਹਾਂ, ਅਤੀਤ ਦੇ ਹੌਸਲੇ ਨੂੰ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਜੋੜਦੇ ਹੋਏ, ਰਾਣੀ ਦੁਰਗਾਵਤੀ ਦੀ ਕਹਾਣੀ ਸਿਰਫ਼ ਇੱਕ ਵਿਰਾਸਤ ਨਹੀਂ ਹੈ, ਸਗੋਂ ਭਾਰਤ ਕੀ ਬਣ ਸਕਦਾ ਹੈ, ਇਸਦਾ ਇੱਕ ਜਿਉਂਦਾ-ਜਾਗਦਾ ਪ੍ਰਮਾਣ ਹੈ। ਉਨ੍ਹਾਂ ਦੀ ਹਿੰਮਤ ਇਹ ਸੁਨੇਹਾ ਦਿੰਦੀ ਹੈ ਕਿ ਔਰਤਾਂ ਨੂੰ ਜਨਤਕ ਜੀਵਨ ਅਤੇ ਭਵਿੱਖ ਨੂੰ ਸਰੂਪ ਦੇਣ ਦਾ ਬਰਾਬਰ ਅਧਿਕਾਰ ਹੈ। ਅੱਜ, ਭਾਰਤ ਦੇ ਮੰਤਰਾਲਿਆਂ, ਨਾਗਰਿਕ ਸਮਾਜ ਅਤੇ ਨਾਗਰਿਕਾਂ ਨੂੰ  - ਸਕੂਲਾਂ ਅਤੇ ਹਸਪਤਾਲਾਂ ਰਾਹੀਂ, ਕਾਨੂੰਨਾਂ ਅਤੇ ਰੋਜ਼ੀ-ਰੋਟੀ ਰਾਹੀਂ, ਸੁਰੱਖਿਅਤ ਸੜਕਾਂ ਅਤੇ ਬਰਾਬਰ ਬੋਰਡਾਂ ਰਾਹੀਂ ਇਸ ਦਾਅਵੇ ਨੂੰ ਰੋਜ਼ਾਨਾ ਦੀ ਹਕੀਕਤ ਵਿੱਚ ਬਦਲਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਜੇਕਰ ਇੱਕ ਵਿਕਸਿਤ ਭਾਰਤ ਦੀ ਨਬਜ਼ ਔਰਤਾਂ ਦੀ ਸ਼ਕਤੀ ਵਲੋਂ ਮਾਪੀ ਜਾਂਦੀ ਹੈ, ਤਾਂ ਰਾਣੀ ਦੁਰਗਾਵਤੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਸ ਤਾਕਤ ਨੂੰ ਹਰ ਔਰਤ ਤੱਕ ਪਹੁੰਚਾਇਆ ਜਾਵੇ।

ਅੰਤ ਵਿੱਚ, ਰਾਣੀ ਦੀ ਸਭ ਤੋਂ ਵੱਡੀ ਵਿਰਾਸਤ ਇੱਕ ਪੱਥਰ ਦੀ ਯਾਦਗਾਰ ਨਹੀਂ ਹੈ, ਸਗੋਂ ਇੱਕ ਅਜਿਹਾ ਰਾਸ਼ਟਰ ਹੈ ਜਿੱਥੇ ਲੱਖਾਂ ਔਰਤਾਂ ਜੀਵਨ ਦੇ ਹਰ ਖੇਤਰ ਵਿੱਚ ਅਗਵਾਈ ਕਰਨ - ਭਾਵੇਂ ਉਹ ਘਰ ਹੋਵੇ, ਬਜ਼ਾਰ ਹੋਵੇ, ਵਿਗਿਆਨ ਹੋਵੇ, ਜਾਂ ਸ਼ਾਸਨ ਹੋਵੇ। ਉਹ ਹਿੰਮਤ ਅਤੇ ਅਗਵਾਈ ਦੀ ਇਸ ਪ੍ਰੰਪਰਾ ਨੂੰ 21ਵੀਂ ਸਦੀ ਵਿੱਚ ਅੱਗੇ ਵਧਾਉਣ।

******//ਲੇਖਕਾ: ਸਾਵਿਤਰੀ ਠਾਕੁਰ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ, ਭਾਰਤ ਸਰਕਾਰ******

(PIB Features ID: 155422)

https://jantascreen.blogspot.com/

Friday, October 10, 2025

ਖੇਤੀਬਾੜੀ ਖੇਤਰ ਵਿੱਚ ਜੀਐੱਸਟੀ ਦੀਆਂ ਨਵੀਆਂ ਦਰਾਂ ਕਿਸਾਨਾਂ ਲਈ ਵਰਦਾਨ

 Farmer's Welfare//Posted On: 09 OCT 2025 at 4:59PM Janta Screen Blog Desk 

ਕਿਸਾਨਾਂ ਦੀ ਆਮਦਨ ਵਧਾਉਣ ਦਾ ਕੰਮ ਕਰਨਗੀਆਂ ਜੀਐੱਸਟੀ ਦੀਆਂ ਨਵੀਆਂ ਦਰਾਂ

                                                                   *ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਵਿਸ਼ੇਸ਼ ਲੇਖ 


ਕਿਸਾਨ ਭਲਾਈ ਕੇਂਦਰ ਸਰਕਾਰ ਦੀ ਸਰਬਉੱਚ ਤਰਜੀਹ ਹੈ। ਖੇਤਰੀ ਸਰਲ ਹੋਵੇ, ਉਤਪਾਦਨ ਦੀ ਲਾਗਤ ਘਟੇ ਅਤੇ ਕਿਸਾਨਾਂ ਨੂੰ ਵੱਧ ਮੁਨਾਫਾ ਹੋਵੇ, ਇਸ ਲਈ ਨਿਰਤੰਰ ਯਤਨ ਜਾਰੀ ਹਨ। ਅੰਨਦਾਤਾਵਾਂ ਦਾ ਜੀਵਨ ਬਦਲਣਾ ਅਤੇ ਖੇਤੀਬਾੜੀ ਨੂੰ ਵਿਕਸਿਤ ਬਣਾਉਣਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਟੀਚਾ ਵੀ ਹੈ ਅਤੇ ਸੰਕਲਪ ਵੀ। ਉਨ੍ਹਾਂ ਦੇ ਫੈਸਲਿਆਂ, ਨੀਤੀਆਂ ਅਤੇ ਯੋਜਨਾਵਾਂ ਦੇ ਕੇਂਦਰ ਵਿੱਚ ਹਮੇਸ਼ਾ ਕਿਸਾਨ ਰਹਿੰਦੇ ਹਨ। ਹਾਲ ਹੀ ਵਿੱਚ ਜੀਐੱਸਟੀ ਪ੍ਰੀਸ਼ਦ ਦੁਆਰਾ ਕੀਤੇ ਗਏ ਸੰਸ਼ੋਧਨ ਇਸੇ ਕਿਸਾਨ ਹਿਤੈਸ਼ੀ ਸੋਚ ਨੂੰ ਦਰਸਾਉਂਦੇ ਹਨ। ਸੁਤੰਤਰਤਾ ਦਿਵਸ ‘ਤੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਜੀਐੱਸਟੀ ਵਿੱਚ ਨੈਕਸਟ ਜੈਨਰੇਸ਼ਨ ਰਿਫੌਰਮਜ਼ ਦਾ ਜੋ ਸੰਕਲਪ ਲਿਆ ਸੀ ਅੱਜ ਉਹ ਨਵੇਂ ਭਾਰਤ ਦੀ ਸਮ੍ਰਿੱਧੀ ਦਾ ਅਧਾਰ ਬਣ ਰਿਹਾ ਹੈ।

File Photo
ਦੇਸ਼ ਦੀ ਆਮ ਜਨਤਾ ਅਤੇ ਕਿਸਾਨਾਂ ਦੇ ਹਿਤ ਨੂੰ ਸਰਬਉੱਚ ਤਰਜੀਹ ਦਿੰਦੇ ਹੋਏ ਜੀਐੱਸਟੀ ਦਰਾਂ ਵਿੱਚ ਵਿਆਪਕ ਸੁਧਾਰ ਕੀਤੇ ਗਏ ਹਨ। ਇਹ ਸੁਧਾਰ ਸਾਡੀ ਖੇਤੀਬਾੜੀ ਵਿਵਸਥਾ ਨੂੰ ਗਤੀ ਅਤੇ ਕਿਸਾਨਾਂ ਨੂੰ ਪ੍ਰਗਤੀ ਦੇਣ ਵਾਲੇ ਹਨ। ਇਨ੍ਹਾਂ ਸੁਧਾਰਾਂ ਨਾਲ ਦੇਸ਼ ਦੇ 10 ਕਰੋੜ ਤੋਂ ਵੱਧ ਦਰਮਿਆਨੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਪਹਿਲਾਂ ਜਿੱਥੇ ਖੇਤੀਬਾੜੀ ਉਪਕਰਣਾਂ ‘ਤੇ 18% ਤੱਕ ਜੀਐੱਸਟੀ ਦੇਣਾ ਪੈਂਦਾ ਸੀ, ਹੁਣ ਇਹ ਦਰ ਘਟਾ ਕੇ ਸਿਰਫ਼ 5% ਕਰ ਦਿੱਤੀ ਗਈ ਹੈ। ਇਸ ਦਾ ਮਤਲਬ ਹੈ ਕਿ ਹਰ ਕਿਸਾਨ ਦੀ ਜੇਬ ਵਿੱਚ ਹਜ਼ਾਰਾਂ ਰੁਪਏ ਦੀ ਸਿੱਧੀ ਬੱਚਤ ਹੋਵੇਗੀ।

ਉਦਾਹਰਣ ਵਜੋਂ, ਜੇਕਰ ਕੋਈ ਕਿਸਾਨ 35 ਹੌਰਸਪਾਵਰ ਦਾ ਟ੍ਰੈਕਟਰ ਖਰੀਦਦਾ ਸੀ ਤਾਂ ਪਹਿਲਾਂ ਉਸ ਨੂੰ ਲਗਭਗ 6.5 ਲੱਖ ਰੁਪਏ (ਅਨੁਮਾਨਿਤ) ਖਰਚ ਕਰਨੇ ਪੈਂਦੇ ਸਨ। ਹੁਣ ਇਹੀ ਟ੍ਰੈਕਟਰ ਕਰੀਬ 6.09 ਲੱਖ ਰੁਪਏ ਵਿੱਚ ਮਿਲੇਗਾ ਅਤੇ ਕਿਸਾਨਾਂ ਨੂੰ ਲਗਭਗ 41 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। 45 ਐੱਚਪੀ ਟ੍ਰੈਕਟਰ ‘ਤੇ ਕਰੀਬ 45 ਹਜ਼ਾਰ ਰੁਪਏ ਅਤੇ 50 ਐੱਚਪੀ ਟ੍ਰੈਕਟਰ ‘ਤੇ 53 ਹਜ਼ਾਰ ਰੁਪਏ ਦੀ ਸਿੱਧੀ ਬੱਚਤ ਹੋਵੇਗੀ। 75 ਐੱਚਪੀ ਟ੍ਰੈਕਟਰ ‘ਤੇ ਕਿਸਾਨਾਂ ਨੂੰ ਲਗਭਗ 63 ਹਜ਼ਾਰ ਰੁਪਏ ਦਾ ਲਾਭ ਹੋਵੇਗਾ। ਸਿਰਫ਼ ਟ੍ਰੈਕਟਰ ਹੀ ਨਹੀਂ, ਪਾਵਰ ਟਿੱਲਰ ‘ਤੇ ਕਰੀਬ 12 ਹਜ਼ਾਰ, ਝੋਨੇ ਦੀ ਬਿਜਾਈ ਵਾਲੇ ਯੰਤਰ ‘ਤੇ 15 ਹਜ਼ਾਰ ਅਤੇ ਥ੍ਰੈਸ਼ਰ ‘ਤੇ ਲਗਭਗ 14 ਹਜ਼ਾਰ ਰੁਪਏ ਦੀ ਬੱਚਤ ਹੋਵੇਗੀ। ਪਾਵਰ ਵੀਡਰ ਅਤੇ ਸੀਡ-ਡਰਿੱਲ ਵਰਗੇ ਉਪਕਰਣਾਂ ‘ਤੇ ਵੀ 5 ਤੋਂ 10 ਹਜ਼ਾਰ ਰੁਪਏ ਤੱਕ ਦੀ ਬੱਚਤ ਹੋਵੇਗੀ। ਨਵੇਂ ਸੁਧਾਰਾਂ ਨਾਲ ਕਟਾਈ ਅਤੇ ਬਿਜਾਈ ਦੀਆਂ ਵੱਡੀਆਂ ਮਸ਼ੀਨਾਂ ਵੀ ਕਿਸਾਨਾਂ ਨੂੰ ਸਸਤੀਆਂ ਦਰਾਂ ‘ਤੇ ਉਪਲਬਧ ਹੋ ਸਕਣਗੀਆਂ। 14 ਫੁੱਟ ਕਟਰ ਬਾਰ ‘ਤੇ ਲਗਭਗ 1.87 ਲੱਖ ਰੁਪਏ, ਸਕੁਏਅਰ ਬੇਲਰ ‘ਤੇ ਲਗਭਗ 94 ਹਜ਼ਾਰ ਰੁਪਏ ਅਤੇ ਸਟ੍ਰੌਅ-ਰੀਪਰ ‘ਤੇ ਕਰੀਬ 22 ਹਜ਼ਾਰ ਰੁਪਏ ਕਿਸਾਨਾਂ ਦੀ ਜੇਬ ਵਿੱਚ ਬਚਣਗੇ। ਮਲਚਰ, ਸੁਪਰ-ਸੀਡਰ, ਹੈਪੀਸੀਡਰ ਅਤੇ ਸਪ੍ਰੇਅਰ ਵੀ ਹੁਣ ਪਹਿਲਾਂ ਨਾਲੋਂ ਸਸਤੇ ਹੋ ਗਏ ਹਨ।

ਖੇਤੀਬਾੜੀ ਨੂੰ ਵਧੇਰੇ ਲਾਭਦਾਇਕ ਬਣਾਉਣ ਲਈ ਮਸ਼ੀਨੀਕਰਣ ਜ਼ਰੂਰੀ ਹੈ। ਸਪ੍ਰਿੰਕਲਰ, ਡਰਿੱਪ ਇਰੀਗੇਸ਼ਨ, ਕਟਾਈ ਮਸ਼ੀਨ, ਹਾਈਡ੍ਰੋਲਿਕ ਪੰਪ ਅਤੇ ਕਲਪੁਰਜਿਆਂ ‘ਤੇ ਟੈਕਸ ਘਟਣ ਨਾਲ ਹੁਣ ਦਰਮਿਆਨੇ ਕਿਸਾਨ ਵੀ ਅਸਾਨੀ ਨਾਲ ਆਧੁਨਿਕ ਉਪਕਰਣ ਖਰੀਦ ਸਕਣਗੇ। ਇਸ ਨਾਲ ਮਿਹਨਤ ਲਾਗਤ ਘੱਟ ਹੋਵੇਗੀ, ਸਮਾਂ ਬਚੇਗਾ ਅਤੇ ਉਤਪਾਦਕਤਾ ਵਧੇਗੀ। ਖੇਤੀਬਾੜੀ ਦੇ ਖਰਚੇ ਵਿੱਚ ਕਮੀ ਆਉਣ ਨਾਲ ਸੁਭਾਵਿਕ ਤੌਰ ‘ਤੇ ਕਿਸਾਨ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਹ ਅਨੁਮਾਨਿਤ ਕੀਮਤਾਂ ਹਨ। ਕੰਪਨੀਆਂ ਅਤੇ ਰਾਜਾਂ ਦੀਆਂ ਨੀਤੀਆਂ ਦੇ ਅਧਾਰ ‘ਤੇ ਥੋੜ੍ਹੀ–ਬਹੁਤ ਭਿੰਨਤਾ ਸੰਭਵ ਹੈ, ਪਰ ਇਹ ਤੈਅ ਹੈ ਕਿ ਕਿਸਾਨਾਂ ਦੀ ਲਾਗਤ ਘਟੇਗੀ ਅਤੇ ਲਾਭ ਨਿਸ਼ਚਿਤ ਮਿਲੇਗਾ।

ਸਾਡਾ ਹਰ ਕਦਮ ਕਿਸਾਨਾਂ ਦੀ ਸਮ੍ਰਿੱਧੀ ਦੇ ਲਈ ਹੈ। ਕਿਸਾਨਾਂ ਨੂੰ ਘੱਟ ਹੋਈਆਂ ਦਰਾਂ ਦਾ ਲਾਭ ਤੁਰੰਤ ਮਿਲੇ, ਇਸ ਲਈ ਮੈਂ ਖੇਤੀਬਾੜੀ ਮਸ਼ੀਨ ਨਿਰਮਾਤਾਵਾਂ ਦੀਆਂ ਯੂਨੀਅਨਾਂ ਦੇ ਪ੍ਰਤੀਨਿਧੀਆਂ ਨਾਲ ਵੀ ਮੀਟਿੰਗ ਕੀਤੀ। ਇਹ ਸੁਧਾਰ ਸਿਰਫ਼ ਕਿਸਾਨਾਂ ਲਈ ਨਹੀਂ, ਸਗੋਂ ਪੂਰੇ ਦੇਸ਼ ਦੀ ਆਰਥਿਕ ਸੰਪੰਨਤਾ ਅਤੇ ਆਤਮ-ਨਿਰਭਰਤਾ ਲਈ ਸ਼ਲਾਘਾਯੋਗ ਕਦਮ ਹੈ। ਖੇਤੀਬਾੜੀ ਦੀ ਲਾਗਤ ਘਟਣ ਨਾਲ ਕਿਸਾਨ ਆਪਣੀ ਉਪਜ ਤੋਂ ਵੱਧ ਲਾਭ ਕਮਾ ਸਕਣਗੇ ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਇਸ ਦਾ ਸਕਾਰਾਤਮਕ ਅਸਰ ਲਘੂ ਅਤੇ ਕੁਟੀਰ ਉਦਯੋਗਾਂ ‘ਤੇ ਵੀ ਪਵੇਗਾ, ਕਿਉਂਕਿ ਉਨ੍ਹਾਂ ਨੂੰ ਕੱਚਾ ਮਾਲ ਸਸਤੇ ਵਿੱਚ ਉਪਲਬਧ ਹੋਵੇਗਾ ਅਤੇ ਉਤਪਾਦਨ ਲਾਗਤ ਘਟੇਗੀ। ਨਾਲ ਹੀ ਐੱਮਐੱਸਐੱਮਈ ਖੇਤਰਾਂ ਨੂੰ ਵੀ ਹੁਲਾਰਾ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

ਖੇਤੀਬਾੜੀ ਅਤੇ ਪਸ਼ੂਪਾਲਣ ਇੱਕ-ਦੂਜੇ ਦੇ ਪੂਰਕ ਹਨ। ਮਧੂਮੱਖੀ ਪਾਲਣ, ਡੇਅਰੀ, ਪਸ਼ੂਪਾਲਣ ਅਤੇ ਸਹਿਕਾਰੀ ਸਭਾਵਾਂ ਨੂੰ ਜੀਐੱਸਟੀ ਵਿੱਚ ਜੋ ਛੂਟ ਦਿੱਤੀ ਗਈ ਹੈ, ਉਸ ਨਾਲ ਗ੍ਰਾਮੀਣ ਅਰਥਵਿਵਸਥਾ ਵਿੱਚ ਨਵੀਂ ਖੁਸ਼ਹਾਲੀ ਆਏਗੀ। ਜਦੋਂ ਕਿਸਾਨਾਂ ਦੇ ਖਰਚੇ ਘੱਟ ਹੋਣਗੇ ਅਤੇ ਉਨ੍ਹਾਂ ਦੀ ਆਮਦਨ ਵਧੇਗੀ ਤਾਂ ਉਹ ਆਪਣੀ ਜੀਵਨਸ਼ੈਲੀ, ਸਿੱਖਿਆ ਅਤੇ ਸਿਹਤ ‘ਤੇ ਵਧੇਰੇ ਨਿਵੇਸ਼ ਕਰ ਸਕਣਗੇ, ਜਿਸ ਨਾਲ ਜੀਵਨ ਦਾ ਸੰਪੂਰਨ ਵਿਕਾਸ ਸੰਭਵ ਹੋਵੇਗਾ।

ਜੈਵਿਕ ਖੇਤੀ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦਾ ਵਿਸ਼ੇਸ਼ ਜ਼ੋਰ ਰਹਿੰਦਾ ਹੈ। ਅੱਜ ਜਦੋਂ ਪੂਰੀ ਦੁਨੀਆ ਵਾਤਾਵਰਣ ਦੀ ਸੰਭਾਲ ਅਤੇ ਟਿਕਾਊ ਖੇਤੀ ਵੱਲ ਵਧ ਰਹੀ ਹੈ, ਅਜਿਹੇ ਵਿੱਚ ਸਾਡੇ ਕਿਸਾਨਾਂ ਨੂੰ ਸਸਤੀਆਂ ਕੀਮਤਾਂ ‘ਤੇ ਜੈਵ-ਕੀਟਨਾਸ਼ਕਾਂ ਅਤੇ ਸੂਖਮ ਪੋਸ਼ਕ ਤੱਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਜੀਐੱਸਟੀ 12% ਤੋਂ ਘਟਾ ਕੇ 5% ਕੀਤੀ ਗਈ ਹੈ। ਇਸ ਨਾਲ ਕਿਸਾਨ ਰਸਾਇਣਿਕ ਖਾਦਾਂ ‘ਤੇ ਨਿਰਭਰ ਰਹਿਣ ਦੀ ਬਜਾਏ ਹੌਲੀ-ਹੌਲੀ ਜੈਵਿਕ ਖਾਦਾਂ ਵੱਲ ਵਧਣਗੇ। ਮਿੱਟੀ ਦੀ ਉਪਜਾਊ ਸ਼ਕਤੀ ਵਧੇਗੀ, ਧਰਤੀ ਮਾਂ ਦੀ ਸਿਹਤ ਸੁਧਰੇਗੀ ਅਤੇ ਨਾਲ ਹੀ ਕਿਸਾਨਾਂ ਦੀ ਲਾਗਤ ਵੀ ਘੱਟ ਹੋਵੇਗੀ। ਸਾਡੇ ਦੇਸ਼ ਦੇ ਕਿਸਾਨਾਂ ਦੀ ਜੋਤ ਦਾ ਅਕਾਰ ਛੋਟਾ ਹੈ ਇਸ ਲਈ ਅਸੀਂ ਇੰਟੀਗ੍ਰੇਟੇਡ ਫਾਰਮਿੰਗ ਅਤੇ ਖੇਤੀ ਸਬੰਧਿਤ ਖੇਤਰਾਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਤਾਂ ਜੋ ਕਿਸਾਨਾਂ ਦੀ ਆਮਦਨ ਤੇਜ਼ੀ ਨਾਲ ਵਧੇ।

ਸਰਕਾਰ ਦਾ ਸਾਫ ਮੰਨਣਾ ਹੈ ਕਿ ਕਿਸਾਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਦਾ ਉਜਾਲਾ ਲਿਆਉਣ ਲਈ ਵੈਲਿਊ ਐਡੀਸ਼ਨ ਵੀ ਲਾਜ਼ਮੀ ਹੈ। ਜੀਐੱਸਟੀ ਸੁਧਾਰਾਂ ਨਾਲ ਫੂਡ ਪ੍ਰੋਸੈੱਸਿੰਗ ਇੰਡਸਟਰੀ ਨੂੰ ਰਾਹਤ ਮਿਲੀ ਹੈ। ਕੋਲਡ ਸਟੋਰੇਜ਼ ਅਤੇ ਪ੍ਰੋਸੈੱਸਿੰਗ ਯੂਨਿਟਾਂ ਵਿੱਚ ਨਿਵੇਸ਼ ਵਧਣ ਨਾਲ ਕਿਸਾਨਾਂ ਦੀ ਉਪਜ ਲੰਬੇ ਸਮੇਂ ਤੱਕ ਸੁਰੱਖਿਅਤ ਰਹੇਗੀ ਅਤੇ ਪ੍ਰੋਸੈੱਸਿੰਗ ਤੋਂ ਬਾਅਦ ਉਸ ਦੀਆਂ ਬਿਹਤਰ ਕੀਮਤਾਂ ਮਿਲਣਗੀਆਂ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਹਮੇਸ਼ਾ ਕਿਹਾ ਹੈ ਕਿ ਉਹ ਕਿਸਾਨਾਂ, ਮਛੇਰਿਆਂ ਅਤੇ ਪਸ਼ੂਪਾਲਕਾਂ ਦੇ ਹਿਤਾਂ ਦੇ ਵਿਰੁੱਧ ਕਿਸੇ ਵੀ ਨੀਤੀ ਅਤੇ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਗੇ। ਅੱਜ ਦਾ ਇਹ ਸੁਧਾਰ ਉਸੇ ਸੰਕਲਪ ਦਾ ਪ੍ਰਮਾਣ ਹੈ। ਇਸ ਨਾਲ ਸਾਡੀ ਵਿਦੇਸ਼ੀ ਵਸਤੂਆਂ ‘ਤੇ ਨਿਰਭਰਤਾ ਘਟੇਗੀ ਅਤੇ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਨੂੰ ਬਲ ਮਿਲੇਗਾ।

ਗ੍ਰਾਮੀਣ ਭਾਰਤ ਦੀ ਖੁਸ਼ਹਾਲੀ ਦਾ ਅਧਾਰ ਸਵੈ-ਸਹਾਇਤਾ ਸਮੂਹ ਦੀਆਂ ਸਾਡੀਆਂ ਭੈਣਾਂ ਹਨ। ਜੀਐੱਸਟੀ ਸੁਧਾਰਾਂ ਨਾਲ ਇਨ੍ਹਾਂ ਸਮੂਹਾਂ ਅਤੇ ਐੱਮਐੱਸਐੱਮਈ ਦੀ ਲਾਗਤ ਘਟੇਗੀ, ਜਿਸ ਨਾਲ ਪਿੰਡਾਂ ਅਤੇ ਕਸਬਿਆਂ ਵਿੱਚ ਛੋਟੇ ਉਦਯੋਗ ਪੈਦਾ ਹੋਣਗੇ। ਗ੍ਰਾਮੀਣ ਉਦਯੋਗਾਂ ਅਤੇ ਸਟਾਰਟਅੱਪਸ ਲਈ ਪਿੰਡਾਂ ਵਿੱਚ ਪ੍ਰੋਸੈੱਸਿੰਗ ਯੂਨਿਟਾਂ, ਸਟੋਰੇਜ਼ ਅਤੇ ਟ੍ਰਾਂਸਪੋਰਟੇਸ਼ਨ ਸੁਵਿਧਾਵਾਂ ਵਿਕਸਿਤ ਹੋਣ ਨਾਲ ਵਿਕਸਿਤ ਅਤੇ ਆਤਮਨਿਰਭਰ ਭਾਰਤ ਨੂੰ ਨਵੀਂ ਦਿਸ਼ਾ ਮਿਲੇਗੀ। ਟੈਕਸ ਘਟਣ ਨਾਲ ਵਿਕਰੀ ਵਧੇਗੀ, ਰੁਜ਼ਗਾਰ ਦੇ ਮੌਕੇ ਵਧਣਗੇ ਅਤੇ ਨੌਜਵਾਨ ਆਪਣੇ ਪਿੰਡ ਵਿੱਚ ਹੀ ਰਹਿ ਕੇ ਆਤਮਨਿਰਭਰ ਬਣ ਸਕਣਗੇ। ਮੈਂ ਪੂਰੇ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਹ ਸੁਧਾਰ, ਸਵਦੇਸ਼ੀ ਤੋਂ ਖੁਸ਼ਹਾਲੀ ਦੇ ਸੰਕਲਪ ਨੂੰ ਸਾਰਥਕ ਕਰਨਗੇ ਜਿਸ ਨਾਲ ਸਾਡੀ ਅਰਥਵਿਵਸਥਾ ‘ਲੌਂਗ ਲਿਵ ਇਕੌਨਮੀ’ ਬਣੇਗੀ।

ਇਹ ਸੁਧਾਰ ਸਿਰਫ਼ ਟੈਕਸ ਦੀ ਦਰਾਂ ਘਟਾਉਣ ਦਾ ਫੈਸਲਾ ਨਹੀਂ ਹੈ, ਸਗੋਂ ਕਿਸਾਨ, ਛੋਟੇ ਵਪਾਰੀ, ਪਸ਼ੂਪਾਲਕ, ਮਛੇਰੇ ਅਤੇ ਕੁਟੀਰ ਉਦਯੋਗ ਚਲਾਉਣ ਵਾਲੀਆਂ ਭੈਣਾਂ ਦੇ ਜੀਵਨ ਵਿੱਚ ਨਵੀਂ ਊਰਜਾ ਭਰਨ ਦਾ ਮੁੜ-ਸੁਰਜੀਤ ਯਤਨ ਹੈ। ਸਾਡੀ ਸਰਕਾਰ ‘ਸਬਕਾ ਸਾਥ- ਸਬਕਾ ਵਿਕਾਸ’ ਅਤੇ ਅੰਤਯੋਦਯ ਦੇ ਸੰਕਲਪ ਨਾਲ ਇਹੀ ਸਿੱਧ ਕਰ ਰਹੀ ਹੈ ਕਿ ਖੇਤ-ਖਲਿਹਾਨ ਦੀ ਖੁਸ਼ਹਾਲੀ ਹੀ ਰਾਸ਼ਟਰ ਦੀ ਤਰੱਕੀ ਦਾ ਸਮਾਨਾਰਥੀ ਹੈ। ਹੁਣ ਪੂਰਾ ਦੇਸ਼ ‘ਸਵਦੇਸ਼ੀ ਸੇ ਸਮ੍ਰਿੱਧੀ’ ਦੇ ਸਕੰਲਪ ਨਾਲ ਦੀਵਾਲੀ ਮਨਾਏਗਾ। ਘਰ-ਘਰ ਵਿੱਚ ਆਤਮਨਿਰਭਰਤਾ ਦੇ ਦੀਪ ਜਗਣਗੇ, ਕੁਟੀਰ ਉਦਯੋਗਾਂ ਨਾਲ ਜੈ ਸਵਦੇਸ਼ੀ ਦਾ ਮੰਗਲ ਸੁਰ ਗੂੰਜੇਗਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਸਾਡੇ ਕਿਸਾਨ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਿੱਧ ਕਰਨਗੇ।

******//(PIB Features ID: 155420)  

*(ਲੇਖਕ ਭਾਰਤ ਸਰਕਾਰ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਹਨ)।

https://jantascreen.blogspot.com/


Tuesday, October 7, 2025

ਟਿਕਾਊ ਟੂਰਿਜ਼ਮ, ਸਾਂਝੀ ਸਮ੍ਰਿੱਧੀ//

Culture & Tourism//Posted On: 06 OCT 2025 at 4:45PM//PIB Chd//Janta Screen Blog Desk 

ਟੂਰਿਜ਼ਮਲੋਕਾਂ ਨੂੰ ਜੋੜਨ ਵਾਲਾ ਪੁਲ ਹੈ, ਰੁਜ਼ਗਾਰ ਦਾ ਸਾਧਨ ਹੈ 

Pexels-Photo- Bhavitya Indora 


ਲੇਖਕ: ਗਜੇਂਦਰ ਸਿੰਘ ਸ਼ੇਖਾਵਤ//ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ

ਟੂਰਿਜ਼ਮ ਸਿਰਫ਼ ਯਾਤਰਾ ਕਰਨਾ ਨਹੀਂ ਹੈ, ਇਹ ਲੋਕਾਂ ਨੂੰ ਜੋੜਨ ਵਾਲਾ ਪੁਲ ਹੈ, ਰੁਜ਼ਗਾਰ ਦਾ ਸਾਧਨ ਹੈ ਅਤੇ ਸਾਡੇ ਸੱਭਿਆਚਾਰ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਮਾਧਿਅਮ ਹੈ। ਟੂਰਿਜ਼ਮ ਅਤੇ ਟਿਕਾਊ ਪਰਿਵਰਤਨ ਨੂੰ ਸਮਰਪਿਤ ਇਸ ਵਰਲਡ ਟੂਰਿਜ਼ਮ ਡੇਅ ‘ਤੇ ਇਹ ਸਮਝਣਾ ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਰਣਾਇਕ ਅਗਵਾਈ ਵਿੱਚ ਭਾਰਤ ਦੀ ਟੂਰਿਜ਼ਮ ਯਾਤਰਾ ਨੂੰ ਕਿਵੇਂ ਨਵਾਂ ਰੂਪ ਦਿੱਤਾ ਗਿਆ ਹੈ। ਜੋ ਪਹਿਲਾਂ ਕਦੇ ਮੌਸਮੀ ਅਤੇ ਖਿੰਡਿਆ ਹੋਇਆ ਖੇਤਰ ਸੀ, ਉਹ ਅੱਜ ਯੋਜਨਾਬੱਧ , ਸਮਾਵੇਸ਼ੀ ਅਤੇ ਟਿਕਾਊ ਰਾਸ਼ਟਰੀ ਵਿਕਾਸ ਦਾ ਪ੍ਰਮੁੱਖ ਸਾਧਨ ਬਣ ਗਿਆ ਹੈ।

ਇਹ ਬਦਲਾਅ ਸਿਰਫ਼ ਕਲਪਨਾਵਾਂ ਵਿੱਚ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਦਿਖਾਈ ਦਿੰਦਾ ਹੈ। ਜੂਨ 2025 ਤੱਕ ਭਾਰਤ ਆਉਣ ਵਾਲੇ ਟੂਰਿਸਟਾਂ ਦੀ ਸੰਖਿਆ 16.5 ਲੱਖ ਪਹੁੰਚ ਗਈ, ਵਿਦੇਸ਼ ਯਾਤਰਾ ਕਰਨ ਵਾਲੇ ਭਾਰਤੀਆਂ ਦੀ ਸੰਖਿਆ 84.4 ਲੱਖ ਰਹੀ ਅਤੇ ਟੂਰਿਜ਼ਮ ਤੋਂ ਵਿਦੇਸ਼ੀ ਮੁਦ੍ਰਾ ਆਮਦਨ 51,532 ਕਰੋੜ ਤੱਕ ਪਹੁੰਚੀ। ਇਕੱਲੇ 2023-24 ਵਿੱਚ ਹੀ ਇਸ ਖੇਤਰ ਨੇ ਜੀਡੀਪੀ ਵਿੱਚ 15.73 ਲੱਖ ਕਰੋੜ ਦਾ ਯੋਗਦਾਨ ਦਿੱਤਾ, ਜੋ ਅਰਥਵਿਵਸਥਾ ਦਾ ਪੰਜ ਪ੍ਰਤੀਸ਼ਤ ਤੋਂ ਵੱਧ ਹੈ ਅਤੇ 8.4 ਕਰੋੜ ਤੋਂ ਵੱਧ ਨੌਕਰੀਆਂ ਨੂੰ ਸਹਾਰਾ ਦਿੱਤਾ। ਇੰਨ੍ਹਾਂ ਅੰਕੜਿਆਂ ਦੇ ਪਿੱਛੇ ਕਾਰੀਗਰਾਂ ਨੂੰ ਨਵੇਂ ਬਜ਼ਾਰ ਮਿਲਣਾ, ਪਰਿਵਾਰਾਂ ਦਾ ਹੋਮਸਟੇਅ ਸ਼ੁਰੂ ਕਰਨਾ, ਅਤੇ ਗਾਈਡ, ਡਰਾਈਵਰ ਅਤੇ ਛੋਟੇ ਕਾਰੋਬਾਰੀਆਂ ਲਈ ਲਗਾਤਾਰ ਕੰਮ ਅਤੇ ਮੰਗ ਦਾ ਮੌਕਾ ਜੁੜਿਆ ਹੋਇਆ ਹੈ।

ਇਸ ਤਰੱਕੀ ਦੇ ਕੇਂਦਰ ਵਿੱਚ ਪ੍ਰਧਾਨ ਮੰਤਰੀ ਦਾ ਇਹ ਵਿਸ਼ਵਾਸ ਹੈ ਕਿ ਟੂਰਿਜ਼ਮ ਨੂੰ ਰਾਸ਼ਟਰੀ ਪ੍ਰਾਥਮਿਕਤਾ ਹੋਣਾ ਚਾਹੀਦਾ ਹੈ, ਨਾ ਕਿ ਕੋਈ ਹਾਸ਼ੀਏ ਦੀ ਗਤੀਵਿਧੀ। ਨਵੇਂ ਹਵਾਈ ਅੱਡਿਆਂ, ਆਧੁਨਿਕ ਰੇਲ ਨੈੱਟਵਰਕ, ਨਵੇਂ ਬਣੇ ਹਾਈਵੇਅਜ਼ ਅਤੇ ਅੰਦਰੂਨੀ ਜਲਮਾਰਗ ਤੋਂ ਮੁੱਢਲੇ ਢਾਂਚੇ ਅਤੇ ਕਨੈਕਟੀਵਿਟੀ ਦਾ ਵਿਸਤਾਰ ਕੀਤਾ ਗਿਆ। ਉਡਾਣ ਯੋਜਨਾ ਨੇ ਹਵਾਈ ਯਾਤਰਾ ਨੂੰ ਛੋਟੇ ਸ਼ਹਿਰਾਂ ਦੀ ਪਹੁੰਚ ਵਿੱਚ ਲਿਆ ਦਿੱਤਾ। ਹੈਰੀਟੇਜ਼ ਸਾਈਟਾਂ ਅਤੇ ਤੀਰਥ ਯਾਤਰਾਵਾਂ ਦੇ ਰਸਤਿਆਂ ਤੱਕ ਬਿਹਤਰ ਅੰਤਿਮ ਕਨੈਕਟੀਵਿਟੀ ਨੇ ਉਨ੍ਹਾਂ ਲੱਖਾਂ ਲੋਕਾਂ ਲਈ ਯਾਤਰਾ ਸੰਭਵ ਕਰ ਦਿੱਤੀ, ਜੋ ਪਹਿਲਾਂ ਦੂਰੀ ਜਾਂ ਖਰਚ ਦੇ ਕਾਰਨ ਵੰਚਿਤ ਰਹਿ ਜਾਂਦੇ ਸਨ। ਇਸ ਤਰ੍ਹਾਂ ਟੂਰਿਜ਼ਮ ਹੁਣ ਸਿਰਫ਼ ਸ਼ਹਿਰੀ ਲਗਜ਼ਰੀ ਨਾ ਹੋ ਕੇ ਸੰਤੁਲਿਤ ਖੇਤਰੀ ਵਿਕਾਸ ਦਾ ਸਾਧਨ ਬਣ ਗਿਆ ਹੈ।

ਮੰਜ਼ਿਲ (ਡੈਸਟੀਨੇਸ਼ਨ) ਵਿਕਾਸ ਵੀ ਇਸ ਦ੍ਰਿਸ਼ਟੀ ਤੋਂ ਅੱਗੇ ਵਧਾਇਆ ਗਿਆ ਹੈ। ਸਵਦੇਸ਼ ਦਰਸ਼ਨ 2.0 ਅਤੇ ਪ੍ਰਸਾਦ ਜਿਹੇ ਪ੍ਰੋਗਰਾਮ ਸਥਿਰਤਾ ਅਤੇ ਸੱਭਿਆਚਾਰਕ ਅਖੰਡਤਾ ਨੂੰ ਆਪਣੇ ਕੇਂਦਰ ਵਿੱਚ ਰੱਖਦੇ ਹਨ। ਡੈਸਟੀਨੇਸ਼ਨ ਮੈਨੇਜਮੈਂਟ ਆਰਗੇਨਾਈਜ਼ੇਸ਼ਨ ਦੀ ਸ਼ੁਰੂਆਤ ਨੇ ਸਰਕਾਰ, ਨਿਜੀ ਖੇਤਰ ਅਤੇ ਸਥਾਨਕ ਭਾਈਚਾਰਿਆਂ ਨੂੰ ਇਕੱਠਾ ਜੋੜਿਆ ਹੈ, ਤਾਂ ਜੋ ਸੰਸਾਧਨਾਂ ਦੀ ਸਮਝਦਾਰੀ ਨਾਲ ਵਰਤੋਂ ਹੋਵੇ ਅਤੇ ਲਾਭ ਸਭ ਤੱਕ ਸਮਾਨ ਰੂਪ ਨਾਲ ਪਹੁੰਚੇ।

ਪ੍ਰਧਾਨ ਮੰਤਰੀ ਨੇ ਇਹ ਵੀ ਨਵਾਂ ਦ੍ਰਿਸ਼ਟੀਕੋਣ ਦਿੱਤਾ ਹੈ ਕਿ ਭਾਰਤ ਦੁਨੀਆ ਦੇ ਸਾਹਮਣੇ ਖੁਦ ਨੂੰ ਕਿਵੇਂ ਪੇਸ਼ ਕਰੇ। ਨਵੇਂ ਰੂਪ ਵਿੱਚ ਸ਼ਾਨਦਾਰ ਭਾਰਤ ਪੋਰਟਲ, ਗਲੋਬਲ ਯਾਤਰਾ ਪਲੈਟਫਾਰਮ ਦੇ ਨਾਲ ਸਾਂਝੇਦਾਰੀ ਅਤੇ ਡਿਜੀਟਲ ਸਟੋਰੀਟੈਲਿੰਗ ਦੇ ਨਵੇਂ ਤਰੀਕੇ ਨੇ ਸਭ ਤੋਂ ਛੋਟੇ ਆਪ੍ਰੇਟਰਾਂ, ਗ੍ਰਾਮੀਣ ਮੇਜ਼ਬਾਨਾਂ, ਹੋਮਸਟੇਅ ਚਲਾਉਣ ਵਾਲੇ ਪਰਿਵਾਰ, ਸੱਭਿਆਚਾਰਕ ਉੱਦਮੀਆਂ ਨੂੰ ਵੀ ਗਲੋਬਲ ਦਰਸ਼ਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਹੈ। ਤਕਨਾਲੋਜੀ ਹੁਣ ਸਿਰਫ਼ ਪ੍ਰਚਾਰ ਦਾ ਸਾਧਨ ਹੀ ਨਹੀਂ ਰਹੀ, ਸਗੋਂ ਡੇਟਾ-ਅਧਾਰਿਤ ਪ੍ਰਬੰਧਨ ਦੇ ਜ਼ਰੀਏ ਸੰਵੇਦਨਸ਼ੀਲ ਸਥਾਨਾਂ ਦੀ ਸੁਰੱਖਿਆ ਦਾ ਮਾਧਿਅਮ ਵੀ ਬਣ ਗਈ ਹੈ।

ਹਾਲਾਂਕਿ ਇਸ ਬਦਲਾਅ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸਥਿਰਤਾ ਹੈ। ਪ੍ਰਧਾਨ ਮੰਤਰੀ ਨੇ ਆਪਣੇ ਵਿਆਪਕ ਲਾਈਫ ਅੰਦੋਲਨ (ਲਾਈਫਸਟਾਈਲ ਫੌਰ ਇਨਵਾਇਰਮੈਂਟ) ਨੂੰ ਅੱਗੇ ਵਧਾਉਂਦੇ ਹੋਏ ਟ੍ਰੈਵਲ ਫੋਰ ਲਾਈਫ ਦੀ ਸ਼ੁਰੂਆਤ ਕੀਤੀ,ਜਿਸ ਵਿੱਚ ਟੂਰਿਜ਼ਮ ਨੂੰ ਵੀ ਵਾਤਾਵਰਣ ਸੁਰੱਖਿਆ ਨਾਲ ਜੋੜਿਆ ਗਿਆ। ਘੱਟ ਪ੍ਰਭਾਵ ਵਾਲੇ ਗ੍ਰਾਮੀਣ ਅਨੁਭਵਾਂ ਤੋਂ ਲੈ ਕੇ ਵਾਤਾਵਰਣ ਦੇ ਪ੍ਰਤੀ ਸੰਵੇਦਨਸ਼ੀਲ ਬੁਨਿਆਦੀ ਢਾਂਚੇ ਅਤੇ ਜ਼ਿੰਮੇਵਾਰ ਤੀਰਥ ਪ੍ਰਬੰਧਨ ਤੱਕ, ਪੂਰਾ ਜ਼ੋਰ ਇਸ ਗੱਲ ‘ਤੇ ਹੈ ਕਿ ਯਾਤਰਾ ਕੁਦਰਤ ਨੂੰ ਸੰਵਾਰਨ ਵਾਲੀ ਹੋਵੇ, ਨਾ ਕਿ ਉਸ ਨੂੰ ਨੁਕਸਾਨ ਪਹੁੰਚਾਉਣ ਵਾਲੀ। ਭਾਰਤ ਦੀ ਜੀ20 ਪ੍ਰਧਾਨਗੀ ਦੇ ਤਹਿਤ, ਗਲੋਬਲ ਟੂਰਿਜ਼ਮ ਨੂੰ ਟਿਕਾਊ ਵਿਕਾਸ ਟੀਚਿਆਂ ਦੇ ਨਾਲ ਜੋੜਨ ਲਈ ‘ਗੋਆ ਰੋਡਮੈਪ’ ਨੂੰ ਅੱਗੇ ਵਧਾਇਆ ਗਿਆ, ਜਿਸ ਵਿੱਚ ਹਰਿਤ ਵਿਕਾਸ, ਹੁਨਰ ਵਿਕਾਸ, ਡਿਜ਼ੀਟਾਈਜ਼ੇਸ਼ਨ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਸਮਰਥਨ ਨੂੰ ਵਿਸ਼ਵਵਿਆਪੀ ਚਰਚਾ ਦੇ ਕੇਂਦਰ ਵਿੱਚ ਰੱਖਿਆ ਗਿਆ।

ਵਿੱਤੀ ਸੁਧਾਰਾਂ ਨੇ ਵੀ ਇਨ੍ਹਾਂ ਢਾਂਚਾਗਤ ਬਦਲਾਵਾਂ ਨੂੰ ਹੋਰ ਮਜ਼ਬੂਤੀ ਦਿੱਤੀ ਹੈ। ਸਭ ਤੋਂ ਤਾਜ਼ਾ ਅਹਿਮ ਕਦਮ ਰਿਹਾ 1000 ਤੋਂ 7500 ਰੁਪਏ ਤੱਕ ਦੇ ਹੋਟਲ ਕਮਰਿਆਂ ‘ਤੇ ਜੀਐੱਸਟੀ ਘਟਾ ਕੇ 5% ਕਰਨਾ। ਇਹ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਸੀ ਤਾਂ ਜੋ ਮੱਧ ਵਰਗ ਦੇ ਯਾਤਰੀ ਪ੍ਰੋਤਸਾਹਿਤ ਹੋਣ, ਜਿਨ੍ਹਾਂ ਦੀਆਂ ਤੀਰਥ ਯਾਤਰਾਵਾਂ, ਵੀਕੇਂਡ ਟ੍ਰਿਪ ਅਤੇ ਗ੍ਰਾਮੀਣ ਪ੍ਰਵਾਸ ਟੂਰਿਜ਼ਮ ਸੈਕਟਰ ਨੂੰ ਬਹੁਤ ਸਹਾਰਾ ਦਿੰਦੇ ਹਨ। ਹਾਲਾਂਕਿ, ਇਨਪੁਟ ਟੈਕਸ ਕ੍ਰੈਡਿਟ ਵਾਪਸ ਲੈਣ ‘ਤੇ ਬਹਿਸ ਜਾਰੀ ਹੈ, ਪਰ ਇਸ ਦਾ ਵਿਆਪਕ ਅਸਰ ਸਪਸ਼ਟ ਹੈ। ਕਿਫਾਇਤੀ ਕੀਮਤਾਂ ਨੇ ਜ਼ਿਆਦਾ ਲੋਕਾਂ ਲਈ ਟੂਰਿਜ਼ਮ ਦਾ ਰਾਹ ਖੋਲ੍ਹਿਆ ਹੈ। ਜ਼ਿਆਦਾ ਯਾਤਰੀ ਮਤਲਬ ਭਰੇ ਹੋਏ ਹੋਟਲ, ਸਥਾਨਕ ਸੇਵਾਵਾਂ ਦੀ ਵਧੇਰੇ ਮੰਗ ਅਤੇ ਕਾਰੀਗਰਾਂ ਅਤੇ ਉੱਦਮੀਆਂ ਲਈ ਨਵੇਂ ਮੌਕੇ। ਜਿਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ, ਕਿਫਾਇਤ ਸਿਰਫ਼ ਆਰਥਿਕ ਉਪਾਅ ਨਹੀਂ ਸਗੋਂ ਇੱਕ ਲੋਕਤੰਤਰੀ ਸਿਧਾਂਤ ਹੈ, ਜੋ ਯਾਤਰਾ ਨੂੰ ਕੁਝ ਲੋਕਾਂ ਦੇ ਵਿਸ਼ੇਸ਼ ਅਧਿਕਾਰ ਦੀ ਬਜਾਏ ਬਹੁਤਿਆਂ ਦਾ ਅਧਿਕਾਰ ਬਣਾਉਂਦਾ ਹੈ।

ਫਿਰ ਵੀ, ਪ੍ਰਧਾਨ ਮੰਤਰੀ ਲਗਾਤਾਰ ਇਹ ਯਾਦ ਦਿਲਾਉਂਦੇ ਰਹੇ ਹਨ ਕਿ ਸਿਰਫ਼ ਨੀਤੀਆਂ ਹੀ ਕਾਫੀ ਨਹੀਂ ਹਨ। ਅਸਲੀ ਬਦਲਾਅ ਲਈ ਭਾਈਚਾਰੇ ਦਾ ਸਹਿਯੋਗ ਜ਼ਰੂਰੀ ਹੈ। ਇਸ ਲਈ ਪ੍ਰੋਗਰਾਮ ਸਥਾਨਕ ਨੌਜਵਾਨਾਂ ਨੂੰ ਗਾਈਡ ਦੇ ਰੂਪ ਵਿੱਚ ਸਿਖਲਾਈ ਦਿੰਦੇ ਹਨ, ਵਾਤਾਵਰਣ-ਅਨੁਕੂਲ ਪ੍ਰਾਹੁਣਚਾਰੀ ਨੂੰ ਉਤਸਾਹਿਤ ਕਰਦੇ ਹਨ, ਕਾਰੀਗਰਾਂ ਨੂੰ ਵਿਆਪਕ ਬਜ਼ਾਰਾਂ ਤੱਕ ਪਹੁੰਚਣ ਵਿੱਚ ਮਦਦ ਕਰਦੇ ਹਨ ਅਤੇ ਤੀਰਥ ਯਾਤਰਾ ਮਾਰਗਾਂ ਦੀ ਪਵਿੱਤਰਤਾ ਦੀ ਰੱਖਿਆ ਕਰਦੇ ਹਨ। ਇਸ ਦ੍ਰਿਸ਼ਟੀਕੋਣ ਵਿੱਚ, ਟੂਰਿਜ਼ਮ ਨੂੰ ਉੱਪਰੋਂ ਥੋਪਿਆ ਨਹੀਂ ਜਾਂਦਾ, ਸਗੋਂ ਉਨ੍ਹਾਂ ਹੀ ਲੋਕਾਂ ਨਾਲ ਮਿਲ ਕੇ ਬਣਾਇਆ ਜਾਂਦਾ ਹੈ, ਜਿਨ੍ਹਾਂ ਦੇ ਜੀਵਨ ‘ਤੇ ਇਸ ਦਾ ਸਿੱਧੇ ਤੌਰ ‘ਤੇ ਅਸਰ ਪੈਂਦਾ ਹੈ। ਚੁਣੌਤੀਆਂ ਹਾਲੇ ਵੀ ਮੌਜੂਦ ਹਨ। ਢਾਂਚੇ ਦੀਆਂ ਕਮੀਆਂ, ਜਲਵਾਯੂ ਪਰਿਵਰਤਨ ਦੀਆਂ ਸੰਵੇਦਨਸ਼ੀਲਤਾਵਾਂ ਅਤੇ ਆਧੁਨਿਕ ਯਾਤਰੀਆਂ ਦੀਆਂ ਵਧਦੀਆਂ ਉਮੀਦਾਂ, ਪਰ ਅੱਜ ਭਾਰਤ ਕੋਲ ਇਨ੍ਹਾਂ ਨਾਲ ਨਜਿੱਠਣ ਦੇ ਸਾਧਨ ਹਨ। ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਅਜਿਹੀਆਂ ਸੰਸਥਾਵਾਂ, ਵਿੱਤੀ ਮਾਡਲ ਅਤੇ ਸ਼ਾਸਨ ਵਿਵਸਥਾ ਤਿਆਰ ਕੀਤੇ ਹਨ ਜੋ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਸਕਣ।

ਅੱਗੇ ਵਧਦੇ ਹੋਏ, ਤਿੰਨ ਤਰਜੀਹਾਂ ਸਾਡਾ ਮਾਰਗਦਰਸ਼ਨ ਕਰਨਗੀਆਂ। ਸਾਨੂੰ ਸਥਿਰਤਾ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ, ਇਹ ਯਕੀਨੀ ਬਣਾਉਂਦੇ ਹੋਏ ਕਿ ਵਿਕਾਸ ਹਮੇਸ਼ਾ ਵਾਤਾਵਰਣ ਸਬੰਧੀ ਲਾਭ ਵੀ ਦੇਵੇ। ਸਾਨੂੰ ਲਾਭਾਂ ਨੂੰ ਲੋਕਤੰਤਰੀ ਬਣਾਉਣਾ ਹੋਵੇਗਾ, ਯਾਨੀ ਸਥਾਨਕ ਨੌਕਰੀਆਂ ਪੈਦਾ ਕਰਨ ਵਾਲੇ ਐੱਮਐੱਸਐੱਮਈ ਅਤੇ ਮੱਧ ਪੱਧਰ ਦੇ ਉੱਦਮਾਂ ਵਿੱਚ ਨਿਵੇਸ਼ ਕਰਨਾ ਹੋਵੇਗਾ। ਅਤੇ ਸਾਨੂੰ ਸ਼ਾਸਨ ਅਤੇ ਡੇਟਾ ਨੂੰ ਮਜ਼ਬੂਤ ਕਰਨਾ ਹੋਵੇਗਾ ਤਾਂ ਜੋ ਸੰਸਾਧਨਾਂ ਦਾ ਸੂਝ-ਬੂਝ ਨਾਲ ਪ੍ਰਬੰਧਨ ਹੋਵੇ ਅਤੇ ਸੰਪਤੀਆਂ ਦੀ ਰੱਖਿਆ ਹੋ ਸਕੇ।

ਭਾਰਤ ਦਾ ਅਨੁਭਵ ਇਹ ਸਾਬਤ ਕਰਦਾ ਹੈ ਕਿ ਜਦੋਂ ਸੁਸੰਗਤ ਨੀਤੀ, ਵਿੱਤੀ ਸੂਝ-ਬੂਝ ਅਤੇ ਭਾਈਚਾਰਕ ਭਾਗੀਦਾਰੀ ਦੂਰਦਰਸ਼ੀ ਅਗਵਾਈ ਦੇ ਤਹਿਤ ਇਕੱਠੇ ਹੁੰਦੇ ਹਨ, ਤਾਂ ਅਸਲੀ ਬਦਲਾਅ ਸੰਭਵ ਹੁੰਦਾ ਹੈ। ਇਸ ਵਰਲਡ ਟੂਰਿਜ਼ਮ ਡੇਅ ‘ਤੇ, ਆਓ ਅਸੀਂ ਇਹ ਪ੍ਰਣ ਲਈਏ ਕਿ ਜ਼ਿੰਮੇਵਾਰੀ ਨਾਲ ਯਾਤਰਾ ਕਰਾਂਗੇ, ਸਥਾਨਕ ਰੋਜ਼ਗਾਰ ਦਾ ਸਮਰਥਨ ਕਰਾਂਗੇ ਅਤੇ ਹਰ ਯਾਤਰਾ ਪ੍ਰੋਗਰਾਮ ਵਿੱਚ ਵਿਕਸਿਤ ਭਾਰਤ ਦੇ ਵਾਅਦੇ ਨੂੰ ਜੀਵੰਤ ਰੱਖਾਂਗੇ। ਸਹੀ ਢੰਗ ਨਾਲ ਪੋਸ਼ਿਤ ਟੂਰਿਜ਼ਮ ਨਾ ਸਿਰਫਡ ਸਾਡੀ ਅਰਥਵਿਵਸਥਾ ਦਾ ਥੰਮ੍ਹ ਬਣੇਗਾ, ਸਗੋਂ ਭਾਰਤ ਦੇ ਸੱਭਿਅਤਾਗਤ ਲੋਕ ਵਿਵਹਾਰ ਯਾਨੀ ਖੁੱਲ੍ਹਾ, ਸਹਿਣਸ਼ੀਲ ਅਤੇ ਪ੍ਰਾਹੁਣਚਾਰੀ ਦਾ ਜੀਵੰਤ ਪ੍ਰਮਾਣ ਵੀ ਬਣੇਗਾ। ਅੱਗੇ ਦੀ ਰਾਹ ਲੰਬੀ ਹੈ, ਪਰ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਅਸੀਂ ਵਾਹਨ ਤਿਆਰ ਕਰ ਲਿਆ ਹੈ। ਹੁਣ ਸਾਨੂੰ ਇਸ ਨੂੰ ਸਾਵਧਾਨੀ, ਹਿੰਮਤ ਅਤੇ ਸਾਂਝੇ ਉਦੇਸ਼ ਦੀ ਭਾਵਨਾ ਨਾਲ ਚੱਲਣਾ ਹੋਵੇਗਾ।

***//(ਲੇਖਕ ਭਾਰਤ ਸਰਕਾਰ ਵਿੱਚ ਕੇਂਦਰੀ ਸੱਭਿਆਚਾਰ ਅਤੇ ਟੂਰਿਜ਼ਮ ਮੰਤਰੀ ਹਨ।)//(Features ID: 155362)****

https://jantascreen.blogspot.com/